14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੱਚਖੰਡ ਐਕਸਪ੍ਰੈਸ ਸਾਢੇ 10 ਘੰਟੇ ਦੇਰੀ ਨਾਲ ਹੋਈ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਸਟੇਸ਼ਨ ਤੋਂ ਰੇਲਗੱਡੀਆਂ ਦੀ ਰਵਾਨਗੀ ‘ਚ ਦੇਰੀ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਸੱਚਖੰਡ ਐਕਸਪ੍ਰੈਸ 10:30 ਘੰਟੇ ਦੇਰੀ ਨਾਲ ਆਪਣੀ ਮੰਜਿਲ ਨੂੰ ਰਵਾਨਾ ਹੋਈ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Ad Position 21
No active advertisement
ਅਜੀਤ ਡੈਸਕ 15-10-2026
ਅੰਮ੍ਰਿਤਸਰ, 14 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਸਟੇਸ਼ਨ ਤੋਂ ਰੇਲਗੱਡੀਆਂ ਦੀ ਰਵਾਨਗੀ ‘ਚ ਦੇਰੀ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਸੱਚਖੰਡ ਐਕਸਪ੍ਰੈਸ 10:30 ਘੰਟੇ ਦੇਰੀ ਨਾਲ ਆਪਣੀ ਮੰਜਿਲ ਨੂੰ ਰਵਾਨਾ ਹੋਈ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਸੱਚਖੰਡ ਐਕਸਪ੍ਰੈਸ (12716) ਦੇ ਚੱਲਣ ਦਾ ਨਿਰਧਾਰਤ ਸਮਾਂ ਸਵੇਰੇ 5:30 ਵਜੇ ਹੈ, ਲੇਕਿਨ ਇਹ ਆਪਣੇ ਸਮੇਂ ਤੋਂ ਪਿਛੜਦੇ ਹੋਏ 10:30 ਘੰਟਿਆਂ ਦੀ ਦੇਰੀ ਨਾਲ ਸ਼ਾਮ 4 ਵਜੇ ਰਵਾਨਾ ਹੋਈ। ਇਸੇ ਤਰ੍ਹਾਂ ਦਿੱਲੀ ਇੰਟਰਸਿਟੀ ਐਕਸਪ੍ਰੈਸ (14680) ਆਪਣੇ ਨਿਰਧਾਰਤ ਸਮੇਂ ਸਵੇਰੇ 6:15 ਦੀ ਥਾਂ ‘ਤੇ 8:42 ਵਜੇ ਰਵਾਨਾ ਹੋਈ। ਇਸ ਤੋਂ ਇਲਾਵਾ ਦਿੱਲੀ ਸੁਪਰਫਾਸਟ ਐਕਸਪ੍ਰੈਸ (22430) ਸਵੇਰੇ 9:30 ਦੀ ਥਾਂ ‘ਤੇ 9:43 ਵਜੇ, ਸਰਯੂ ਯਮੁਨਾ ਐਕਸਪ੍ਰੈਸ (14650) ਦੁਪਹਿਰ 1:05 ਦੀ ਥਾਂ ‘ਤੇ 1:27 ਵਜੇ, ਸੀਰ ਗੋਵਰਧਨਪੁਰ ਵਾਰਾਣਸੀ ਐਕਸਪ੍ਰੈਸ (14624) ਦੁਪਹਿਰ 2:25 ਦੀ ਥਾਂ ‘ਤੇ 3:05 ਵਜੇ, ਸ਼ਾਨ-ਏ-ਪੰਜਾਬ ਐਕਸਪ੍ਰੈਸ (12498) ਦੁਪਹਿਰ 3:10 ਦੀ ਥਾਂ ‘ਤੇ 3:18 ਵਜੇ, ਨਵੀਂ ਦਿੱਲੀ ਸਵਰਣ ਸ਼ਤਾਬਦੀ ਐਕਸਪ੍ਰੈਸ (12030) ਸ਼ਾਮ 4:50 ਦੀ ਥਾਂ ‘ਤੇ 5:30 ਵਜੇ, ਅੰਮ੍ਰਿਤਸਰ ਹਾਵੜਾ ਮੇਲ (13006) ਸ਼ਾਮ 6:25 ਦੀ ਥਾਂ ‘ਤੇ 6:30 ਵਜੇ ਰਵਾਨਾ ਹੋਈ।
Ad Position 22
No active advertisement
ਪਿਛਲੀ ਖ਼ਬਰ ਸਟਾਲਵਾਰਟਸ ਵਰਲਡ ਸਕੂਲ ਨੇ ਰਾਸ਼ਟਰੀ ਪ੍ਰਦਰਸ਼ਨ ਕਲਾ ਮੁਕਾਬਲਾ ਜਿੱਤਿਆ ਅਗਲੀ ਖ਼ਬਰ ਕੌਂਸਲਰ ਅਮਰਜੀਤ ਸਿੰਘ ਵਲੋਂ ਵਾਰਡ ਨੰ: 2 ਦੇ ਪਿੰਡ ਗੁਮਟਾਲਾ ’ਚ ਮੁਹੱਲਾ ਕਲੀਨਿਕ ਦਾ ਉਦਘਾਟਨ
Ad Position 24