ਸਟਰੀਟ ਲਾਈਟਾਂ ਬੰਦ ਹੋਣ ਕਰਕੇ ਹੋਣ ਵਾਲੇ ਹਨੇਰੇ ਦੀ ਆੜ ਵਿਚ ਸ਼ਹਿਰ ’ਚ ਵਧ ਰਹੀਆਂ ਹਨ ਵਾਰਦਾਤਾ
ਰਾਤ ਨੂੰ ਲੋਕਾਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਵੀ ਹੋਇਆ ਔਖਾ
ਅੰਮ੍ਰਿਤਸਰ, 5 ਅਕਤੂਬਰ (ਹਰਮਿੰਦਰ ਸਿੰਘ)-ਜਿਸ ਤਰ੍ਹਾਂ ਦੀ ਅੰਮ੍ਰਿਤਸਰ ਸ਼ਹਿਰ ਨੂੰ ਕੌਮਾਂਤਰੀ ਪੱਧਰ ਦੀ ਪ੍ਰਸਿੱਧੀ ਪ੍ਰਾਪਤ ਹੈ ਉਸ ਤਰ੍ਹਾਂ ਦੀਆਂ ਸਹੂਲਤਾਂ ਇਸ ਨਗਰੀ ਨੂੰ ਨਹੀਂ ਮਿਲ ਰਹੀਆਂ। ਇੱਥੋਂ ਤੱਕ ਛੋਟੀਆਂ ਛੋਟੀਆਂ ਸਹੂਲਤਾਂ ਵੀ ਨਾ ਮਿਲਣ ਕਾਰਨ ਸਥਾਨਕ ਲੋਕਾਂ ਨੂੰ ਵੱਡੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼
ਸ਼ਹਿਰ ਦੇ ਤਰਨ ਤਾਰਨ ਰੋਡ ਅਤੇ ਹੋਰ ਵੱਖ-ਵੱਖ ਇਲਾਕਿਆਂ ’ਚ ਬੰਦ ਪਈਆਂ ਸਟਰੀਟ ਲਾਈਟਾਂ ਦੀਆਂ ਤਸਵੀਰਾਂ। ਤਸਵੀਰਾਂ : ਹਰਜੀਤ ਸਿੰਘ
06-10-2026
ਅੰਮ੍ਰਿਤਸਰ, 5 ਅਕਤੂਬਰ (ਹਰਮਿੰਦਰ ਸਿੰਘ)-ਜਿਸ ਤਰ੍ਹਾਂ ਦੀ ਅੰਮ੍ਰਿਤਸਰ ਸ਼ਹਿਰ ਨੂੰ ਕੌਮਾਂਤਰੀ ਪੱਧਰ ਦੀ ਪ੍ਰਸਿੱਧੀ ਪ੍ਰਾਪਤ ਹੈ ਉਸ ਤਰ੍ਹਾਂ ਦੀਆਂ ਸਹੂਲਤਾਂ ਇਸ ਨਗਰੀ ਨੂੰ ਨਹੀਂ ਮਿਲ ਰਹੀਆਂ। ਇੱਥੋਂ ਤੱਕ ਛੋਟੀਆਂ ਛੋਟੀਆਂ ਸਹੂਲਤਾਂ ਵੀ ਨਾ ਮਿਲਣ ਕਾਰਨ ਸਥਾਨਕ ਲੋਕਾਂ ਨੂੰ ਵੱਡੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਚੋਂ ਇਕ ਅਹਿਮ ਸਮੱਸਿਆ ਹੈ ਸ਼ਹਿਰ ਦੀ ਸਟਰੀਟ ਲਾਈਟ ਦੀ। ਸ਼ਹਿਰ ਦੀਆਂ ਵਧੇਰੇ ਕਰਕੇ ਸਟਰੀਟ ਲਾਈਟਾਂ ਬੰਦ ਪਈਆਂ ਹੋਈਆਂ ਹਨ ਸੜਕਾਂ ’ਤੇ ਹਨੇਰਾ ਬਣਿਆ ਰਹਿਣ ਕਰਕੇ ਸਮਾਜ ਵਿਰੋਧੀ ਅਨਸਰਾਂ ਨੂੰ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇਣਾ ਸੁਖਾਲਾ ਹੋ ਜਾਂਦਾ ਹੈ। ਜਿਸ ਕਾਰਨ ਰਾਤ ਨੂੰ ਲੋਕ ਆਪਣੇ ਘਰਾਂ ਵਿਚੋਂ ਨਿਕਲਣ ਤੋਂ ਪਹਿਲਾਂ ਕਈ ਵਾਰ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰਾ ਗੋਲਡਨ ਗੇਟ ਤੋਂ ਅੱਗੇ ਐਲੀਵੇਟਿਡ ਰੋਡ ’ਤੇ ਬਹੁਤ ਘੱਟ ਹਿੱਸੇ ਵਿਚ ਸਟਰੀਟ ਲਾਈਟਾਂ ਜਗਦੀਆਂ ਹਨ ਜਦੋਂ ਕਿ ਵਧੇਰੇ ਹਿੱਸੇ ’ਤੇ ਸਟਰੀਟ ਲਾਈਟਾਂ ਬੰਦ ਪਈਆਂ ਰਹਿੰਦੀਆਂ ਹਨ। ਜਿਸ ਕਾਰਨ ਅਕਸਰ ਹੀ ਇਸ ਪੁਲ ’ਤੇ ਲੁੱਟ ਅਤੇ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਵਾਪਰਨਾ ਰੋਜ਼ ਦੀ ਗੱਲ ਹੋ ਗਈ ਹੈ। ਨਗਰ ਨਿਗਮ ਵਲੋਂ ਦਾਅਵਾ ਕੀਤਾ ਜਾਂਦਾ ਹੈ ਉਕਤ ਪੁਲ ’ਤੇ ਅਕਸਰ ਹੀ ਚੋਰਾਂ ਵਲੋਂ ਸਟਰੀਟ ਲਾਈਟ ਦੀਆ ਤਾਰਾਂ ਚੋਰੀ ਕਰ ਲਈਆਂ ਜਾਂਦੀਆਂ ਹਨ । ਨਗਰ ਨਿਗਮ ਵਲੋਂ ਕਈ ਵਾਰ ਇਹ ਤਾਰਾਂ ਪਾਈਆਂ ਗਈਆਂ ਹਨ। ਸਵਾਲ ਇਹ ਪੈਦਾ ਹੁੰਦਾ ਹੈ ਜੇਕਰ ਚੋਰਾਂ ਵਲੋਂ ਸਰਕਾਰੀ ਵਿਭਾਗ ਨੂੰ ਨਹੀਂ ਬਖ਼ਸ਼ਿਆ ਜਾਂਦਾ ਤਾਂ ਆਮ ਰਾਹਗੀਰ ਕਿਸ ਤਰ੍ਹਾਂ ਸੁਰੱਖਿਅਤ ਹੋ ਸਕਦੇ ਹਨ। ਇਸੇ ਤਰ੍ਹਾਂ ਤਰਨਤਾਰਨ ਰੋਡ , ਹਵਾਈ ਅੱਡਾ ਰੋਡ ਵਿਖੇ ਵੀ ਬਹੁਤ ਸਾਰੀਆਂ ਲਾਈਟਾਂ ਬੰਦ ਪਈਆਂ ਹਨ। ਇਸੇ ਤਰ੍ਹਾਂ ਦਾ ਹਾਲ ਖ਼ਾਲਸਾ ਕਾਲਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ ਪਾਸੇ ਰਾਮ ਤੀਰਥ ਰੋਡ ’ਤੇ ਵੀ ਹੈ। ਜਿੱਥੇ ਸਟਰੀਟ ਲਾਈਟਾਂ ਬੰਦ ਰਹਿਣ ਕਰਕੇ ਅਕਸਰ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਦੀ ਗੱਲ ਹੈ। ਇਸ ਤੋਂ ਇਲਾਵਾ ਇਸ ਸੜਕ ’ਤੇ ਹਾਦਸੇ ਵੀ ਬਹੁਤ ਵਾਪਰਦੇ ਹਨ। ਇਸ ਸੰਬੰਧ ਵਿਚ ਇੰਜੀ: ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਸ਼ਾਮ ਹੁੰਦਿਆਂ ਹੀ ਸੜਕ ’ਤੇ ਹਨੇਰਾ ਹੋ ਜਾਂਦਾ ਹੈ ਸਟਰੀਟ ਲਾਈਟਾਂ ਬੰਦ ਹੋ ਕਰਕੇ ਹਰ ਵੇਲੇ ਸੜਕੀ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਇਸ ਤੋਂ ਇਲਾਵਾ ਹਨੇਰੇ ਦੀ ਆੜ ਵਿਚ ਲੁੱਟ ਖੋਹ ਕਰਨ ਵਾਲੇ ਲੋਕਾਂ ਅਤੇ ਹੋਰ ਅਪਰਾਧਿਕ ਵਾਰਦਾਤਾਂ ਕਰਨ ਵਾਲੇ ਅਸਮਾਜਿਕ ਅਨਸਰ ਸਰਗਰਮ ਹੋ ਜਾਂਦੇ ਹਨ ਜਿਸ ਕਾਰਨ ਦੇਰ ਸ਼ਾਮ ਨੂੰ ਘਰਾਂ ਨੂੰ ਪਰਤਣ ਵਾਲੀਆਂ ਵਿਦਿਆਰਥਣਾਂ ਅਤੇ ਔਰਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਸ਼ਹਿਰ ‘ਚ ਸਟਰੀਟ ਲਾਈਟਾਂ ਨੂੰ ਯਕੀਨੀ ਬਣਾਇਆ ਜਾਵੇ।