ਰਾਜਸਥਾਨ ਪੁਲਿਸ ਵਲੋਂ ਗੰਗਾਨਗਰ ਦੇ ਗੁ: ਸਾਹਿਬ ‘ਤੇ ਨਾਦਰਸ਼ਾਹੀ ਹਮਲਾ– ਭਾਈ ਮਹਿਤਾ
ਅੰਮ੍ਰਿਤਸਰ, 5 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅੰਦਰ ਰਾਜਸਥਾਨ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਨੂੰ ਨਾਦਰਸ਼ਾਹੀ ਹਮਲਾ ਕਰਾਰ ਦਿੱਤਾ ਹੈ। ਅੱਜ ਇਥੇ ਗੱਲਬਾਤ ਕਰਦਿਆਂ ਭਾਈ ਮਹਿਤਾ ਨੇ ਦੋਸ਼ ਲਾਇਆ ਕਿ ਪੁਲਿਸ ਵਲੋਂ ਇਸ ਹਮਲੇ ਦੌਰਾਨ ਸਾਬਕਾ ਫੈਡਰੇਸ਼ਨ ਆਗੂ ਤੇ ਰਾਜਸਥਾਨ ਦੀ ਪ੍ਰਮੁੱਖ ਧਾਰਮਿਕ ਸਿੱਖ ਸ਼ਖਸੀਅਤ ਭਾਈ ਤਜਿੰਦਰ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕਰਨ ਵੇਲੇ ਉਨ੍ਹਾਂ ਦੇ ਕੇਸਾਂ ਦੀ ਬੇਅਬਦੀ ਕੀਤੀ ਤੇ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ।
ਅਜੀਤ ਡੈਸਕ
06-10-2026