ਮਠਿਆਈਆਂ ਦੀ ਦੁਕਾਨ ’ਤੇ ਸਿਹਤ ਵਿਭਾਗ ਦੀ ਦਸਤਕ : 20 ਕਿਲੋ ਬਹੀਆਂ ਮਠਿਆਈਆਂ ਤੇ 5 ਕਿਲੋ ਨਕਲੀ ਰੰਗਾਂ ਵਾਲੇ ਸਨੈਕਸ ਕੀਤੇ ਨਸ਼ਟ
ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)- ਤਿਉਹਾਰਾਂ ਦੇ ਸੀਜ਼ਨ ’ਚ ਜ਼ਿਲ੍ਹੇ ਭਰ ‘ਚ ਮਿਲਾਵਟੀ ਤੇ ਗੈਰ ਮਿਆਰੀ ਮਠਿਆਈ ਬਣਾਉਣ ਦੀ ਚਰਚਾ ਜ਼ੋਰਾਂ ’ਤੇ ਹੈ ਤਾਂ ਜੋ ਦੁਕਾਨਦਾਰ ਲੋਕਾਂ ਦੀ ਸਿਹਤ ਨੂੰ ਖਤਰੇ ’ਚ ਪਾ ਕੇ ਮੁਨਾਫਾ ਕਮਾ ਸਕਣ। ਅਜਿਹੀ ਹੀ ਮਿਲੀਆਂ ਸ਼ਿਕਾਇਤਾਂ ’ਤੇ ਸਿਹਤ ਵਿਾਗ ਦੀ ਟੀਮ ਨੇ ਅੱਜ ਇਥੇ ਅਟਾਰੀ ਤੇ ਹਵਾਈ ਅੱਡਾ ਰੋਡ ’ਤੇ ਹਲਵਾਈਆਂ ਤੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਦਸਤਕ ਦਿੱਤੀ ਤੇ ਕਾਰਵਾਈ ਕਰਦਿਆਂ ਜਾਂਚ ਮੁੰਕਮਲ ਕੀਤੀ।
ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)- ਤਿਉਹਾਰਾਂ ਦੇ ਸੀਜ਼ਨ ’ਚ ਜ਼ਿਲ੍ਹੇ ਭਰ ‘ਚ ਮਿਲਾਵਟੀ ਤੇ ਗੈਰ ਮਿਆਰੀ ਮਠਿਆਈ ਬਣਾਉਣ ਦੀ ਚਰਚਾ ਜ਼ੋਰਾਂ ’ਤੇ ਹੈ ਤਾਂ ਜੋ ਦੁਕਾਨਦਾਰ ਲੋਕਾਂ ਦੀ ਸਿਹਤ ਨੂੰ ਖਤਰੇ ’ਚ ਪਾ ਕੇ ਮੁਨਾਫਾ ਕਮਾ ਸਕਣ। ਅਜਿਹੀ ਹੀ ਮਿਲੀਆਂ ਸ਼ਿਕਾਇਤਾਂ ’ਤੇ ਸਿਹਤ ਵਿਾਗ ਦੀ ਟੀਮ ਨੇ ਅੱਜ ਇਥੇ ਅਟਾਰੀ ਤੇ ਹਵਾਈ ਅੱਡਾ ਰੋਡ ’ਤੇ ਹਲਵਾਈਆਂ ਤੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਦਸਤਕ ਦਿੱਤੀ ਤੇ ਕਾਰਵਾਈ ਕਰਦਿਆਂ ਜਾਂਚ ਮੁੰਕਮਲ ਕੀਤੀ। ਇਸ ਸੰਬੰਧੀ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਅਮਨਦੀਪ ਸਿੰਘ ’ਤੇ ਆਧਾਰਿਤ ਟੀਮ ਵਲੋਂ ਅੰਜ ਵੱਖ ਵੱਖ ਦੁਕਾਨਾਂ ਦੀ ਜਾਂਚ ਕੀਤੀ ਤੇ ਦੁਕਾਨਦਾਰਾਂ ਨੂੰ ਸਾਫ ਸਫਾਈ ਦੇ ਨਿਰਦੇਸ਼ ਦਿੱਤੇ ਗਏ। ਟੀਮ ਵਲੋਂ ਕਾਰਵਾਈ ਕਰਦਿਆਂ ਦਹੀਂ , ਬਰਫੀ, ਗੁਲਾਬ ਜਾਮੁਨ ਤੇ ਹੋਰ ਖਾਣ ਪੀਣ ਦੀਆਂ ਤਿਆਰ ਵਸਤੂਆਂ ਸਮੇਤ ਕੁਲ 5 ਨਮੂਨੇ ਲਏ ਗਏ। ਇਕ ਆਨਲਾਈਨ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਇਹ ਕਾਰਵਾਈ ਕੀਤੀ ਗਈ ਜਦੋਂ ਕਿ ਇਸ ਦੇ ਨਾਲ ਹੀ ਖੁਰਾਕ ਕਾਰੋਬਾਰੀਆਂ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਸਾਫ ਸਫਾਈ ਤੇ ਹੋਰ ਨਿਯਮਾਂ ਦੀ ਪਾਲਣਾ ਜਰੂਰੀ ਬਣਾਉਣ ਲਈ ਚੌਕਸ ਕਰਦਿਆਂ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਮੌਕੇ ’ਤੇ ਹੀ 20 ਕਿਲੋਗ੍ਰਾਮ ਬਹੀਆਂ ਮਠਿਆਈਆਂ ਤੇ 5 ਕਿਲੋ ਨਕਲੀ ਰੰਗਾਂ ਵਾਲੇ ਸਨੈਕਸ ਵੀ ਨਸ਼ਟ ਕਰ ਦਿੱਤੇ ਗਏ।