02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪੌਦਿਆਂ ਨੂੰ ਨਜ਼ਰਅੰਦਾਜ਼ ਕਰਨ ਦੀ ਪ੍ਰਵਿਰਤੀ ‘ਪਲਾਂਟ ਬਲਾਈਂਡਨੈੱਸ’ ਨੂੰ ਦੂਰ ਕਰਨ ਲਈ ਲੈਕਚਰ ਕਰਵਾਇਆ

ਅੰਮ੍ਰਿਤਸਰ, 1 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਐਨਵਾਇਰਨਮੈਂਟਲ ਸਾਇੰਸਿਜ਼ ਵਿਭਾਗ ਵਲੋਂ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਅਤੇ ਰੂਸਾ 2. 0 ਦੀ ਸਹਾਇਤਾ ਨਾਲ ‘ਐਡਵਾਂਸਿਜ਼ ਇਨ ਬੋਟੈਨੀਕਲ ਸਾਇੰਸਿਜ਼’ ਵਿਸ਼ੇ ’ਤੇ ਮਾਹਿਰ ਲੈਕਚਰਾਂ ਦੀ ਲੜੀ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 02-10-2026
ਅੰਮ੍ਰਿਤਸਰ, 1 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਐਨਵਾਇਰਨਮੈਂਟਲ ਸਾਇੰਸਿਜ਼ ਵਿਭਾਗ ਵਲੋਂ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਅਤੇ ਰੂਸਾ 2.0 ਦੀ ਸਹਾਇਤਾ ਨਾਲ ‘ਐਡਵਾਂਸਿਜ਼ ਇਨ ਬੋਟੈਨੀਕਲ ਸਾਇੰਸਿਜ਼’ ਵਿਸ਼ੇ ’ਤੇ ਮਾਹਿਰ ਲੈਕਚਰਾਂ ਦੀ ਲੜੀ ਕਰਵਾਈ ਗਈ। ਇਹ ਸਮਾਗਮ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਸਮਾਗਮ ਦੀ ਕੋਆਰਡੀਨੇਟਰ ਡਾ. ਨਿਤਿਕਾ ਕਪੂਰ ਅਤੇ ਸਹਿ-ਕੋਆਰਡੀਨੇਟਰ ਡਾ. ਮਯੰਕ ਧਰ ਦਿਵੇਦੀ ਸਨ। ਸਮਾਗਮ ਦੀ ਸ਼ੁਰੂਆਤ ਮੌਕੇ ਪ੍ਰੋ. ਸਤਵਿੰਦਰਜੀਤ ਕੌਰ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਵਿਭਾਗ ਵਲੋਂ ਹਾਲ ਹੀ ’ਚ ਖੋਜ ਦੇ ਖੇਤਰ ’ਚ ਹਾਸਿਲ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਲੈਕਚਰਾਂ ਦੇ ਸੈਸ਼ਨਾਂ ਦਾ ਸੰਚਾਲਨ ਕਰਦਿਆਂ ਡਾ. ਨਿਤਿਕਾ ਕਪੂਰ ਨੇ ਸਮਾਗਮ ਦੇ ਮੁੱਖ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ, ਭੋਪਾਲ ਤੋਂ ਪ੍ਰੋ. ਵਿਨੀਤਾ ਗੌੜਾ ਨੇ ਮੁੱਖ ਭਾਸ਼ਣ ਦਿੱਤਾ। ਸਮਾਗਮ ਦੇ ਅੰਤ ਵਿਚ ਸਹਿ-ਕੋਆਰਡੀਨੇਟਰ ਡਾ. ਮਯੰਕ ਧਰ ਦਿਵੇਦੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਪਹਿਲ ਨੂੰ ਸੀਨੀਅਰ ਅਧਿਆਪਕਾਂ ਪ੍ਰੋ. ਐੱਮ.ਐੱਸ. ਭੱਟੀ, ਪ੍ਰੋ. ਜਤਿੰਦਰ ਕੌਰ ਅਤੇ ਪ੍ਰੋ. ਰਜਿੰਦਰ ਕੌਰ ਦਾ ਮਾਰਗਦਰਸ਼ਨ ਪ੍ਰਾਪਤ ਹੋਇਆ। ਇਸ ਮੌਕੇ ਡਾ. ਆਸਥਾ ਭਾਟੀਆ, ਡਾ. ਕ੍ਰਿਤਿਕਾ ਪੰਡਿਤ, ਡਾ. ਕਿਰਨਦੀਪ ਧਾਮੀ ਅਤੇ ਡਾ. ਮਹਿਕ ਤਨੇਜਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਲੀਗ ’ਚ ਡੀ.ਏ.ਵੀ. ਕਾਲਜ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਵਿਖੇ ਸਫ਼ਾਈ ਮੁਹਿੰਮ ਚਲਾਈ
Ad Position 24