ਅੰਮ੍ਰਿਤਸਰ ’ਚ ਏ.ਡੀ.ਸੀ.ਪੀ. ਤੇ ਏ.ਸੀ.ਪੀ. ਸਣੇ 13 ਪੁਲਿਸ ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾ ਮੁਕਤ
ਅੰਮ੍ਰਿਤਸਰ, 1 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਇਕ ਏ. ਡੀ.
ਅੰਮ੍ਰਿਤਸਰ, 1 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਇਕ ਏ.ਡੀ.ਸੀ.ਪੀ. ਤੇ ਇਕ ਏ.ਸੀ.ਪੀ. ਸਮੇਤ 13 ਪੁਲਿਸ ਅਧਿਕਾਰੀ ਤੇ ਕਰਮਚਾਰੀ ਅੱਜ ਸੇਵਾ ਮੁਕਤ ਹੋਏ ਹਨ, ਜਿਨ੍ਹਾਂ ਨੂੰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਨਿੱਘੀ ਵਿਦਾਇਗੀ ਦਿੰਦਿਆਂ ਉਨ੍ਰਾਂ ਦੀ ਤਨਦੇਹੀ, ਇਮਾਨਦਾਰੀ ਤੇ ਨਿਸ਼ਠਾ ਨਾਲ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਅਫ਼ਸਰਾਂ ਦੀ ਬਦੌਲਤ ਹੀ ਅਮਨ ਕਾਨੂੰਨ ਦੀ ਵਿਵਸਥਾ ਬਣੀ ਹੋਈ ਹੈ ਅਤੇ ਉਹ ਭਾਂਵੇ ਪੁਲਿਸ ਵਿਭਾਗ ’ਚੋਂ ਸੇਵਾ ਮੁਕਤ ਹੋਏ ਹਨ ਪਰ ਹਮੇਸ਼ਾਂ ਲਈ ਪੁਲਿਸ ਪਰਿਵਾਰ ਦਾ ਹਿੱਸਾ ਬਣੇ ਰਹਿਣਗੇ ਤੇ ਸਾਡੇ ਦਿਲਾਂ ’ਚ ਰਹਿਣਗੇ। ਇਸ ਮੌਕੇ ਸੇਵਾ ਮੁਕਤ ਹੋ ਰਹੇ ਅਧਿਕਾਰੀਆਂ ’ਚ ਏ.ਡੀ.ਸੀ.ਪੀ. ਲਖਵਿੰਦਰ ਸਿੰਘ ਕਲੇਰ, ਏ.ਸੀ.ਪੀ. ਹੈੱਡਕੁਆਟਰ ਕਮਲਜੀਤ ਸਿੰਘ, ਇੰਸਪੈਕਟਰ ਜੱਗਾ ਸਿੰਘ, ਇੰਸ: ਜਗਬੀਰ ਸਿੰਘ, ਇੰਸ: ਜਤਿੰਦਰ ਸਿੰਘ, ਸਬ ਇੰਸ: ਰਾਕੇਸ਼ ਕੁਮਾਰ, ਏ.ਐੱਸ.ਆਈ. ਸਰਬਜੀਤ ਸਿੰਘ, ਏ.ਐੱਸ.ਆਈ.ਅਤਰ ਸਿੰਘ, ਏ.ਐੱਸ.ਆਈ. ਚਰਨ ਸਿੰਘ, ਏ.ਐੱਸ.ਆਈ. ਹਰਵਿੰਦਰ ਸਿੰਘ ਫੋਟੋਗ੍ਰਾਫਰ, ਏ.ਐੱਸ.ਆਈ. ਈਸ਼ਵਰ ਲਾਲ, ਹੌਲਦਾਰ ਮਨਜੀਤ ਸਿੰਘ ਤੇ ਸਿਪਾਹੀ ਵਿਲੀਅਮ ਮਸੀਹ ਸ਼ਾਮਿਲ ਹਨ। ਅੱਜ ਦੇ ਸਮਾਗਮ ’ਚ ਸੇਵਾ ਮੁਕਤ ਹੋਏ ਏ.ਐੱਸ.ਆਈ. ਹਰਵਿੰਦਰ ਸਿੰਘ ਜਿਨ੍ਹਾਂ ਬਤੌਰ ਫੋਟੋਗ੍ਰਾਫਰ ਮੀਡੀਆ ਨਾਲ ਵਾਹ ਵਾਸਤਾ ਰਿਹਾ ਤੇ ਉਨ੍ਹਾਂ ਆਪਣੀ ਸੇਵਾ ਅਣਥਕ ਤੇ ਮਿਹਨਤ ਨਾਲ ਨਿਭਾਈ ਜਿਨ੍ਹਾਂ ਨੂੰ ਅੱਜ ਸੇਵਾ ਮੁਕਤੀ ’ਤੇ ਸ਼ੋਸਲ ਮੀਡੀਆ ਅਧਿਕਾਰੀ ਇੰਸ: ਮਨਪ੍ਰੀਤ ਕੌਰ, ਪੀ.ਆਰ.ਓ. ਰਾਜੀਵ ਕੁਮਾਰ ਤੇ ਹਰਜਿੰਦਰ ਸਿੰਘ ਤੇ ਹੋਰ ਟੀਮ ਵਲੋਂ ਫੁੱਲਾਂ ਦੇ ਬੁੱਕੇ ਤੇ ਸਨਮਾਨਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 01 ਏਐੱਸਆਰ76