02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਨਿਗਮ ਵਲੋਂ ਲਾਵਾਰਸ ਕੁੱਤਿਆਂ ਨੂੰ ਇਕ ਜਗ੍ਹਾ ਤੋਂ ਚੁੱਕ ਕੇ ਦੂਸਰੀ ਜਗ੍ਹਾ ਛੱਡਣ ’ਤੇ ਪੀਪਲਜ਼ ਫੋਰ ਐਨੀਮਲਸ ਸੰਸਥਾ ਨੇ ਜਿਤਾਇਆ ਇਤਰਾਜ਼

ਅੰਮ੍ਰਿਤਸਰ, 1 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਸ਼ਹਿਰ ਵਿਚੋਂ ਇਕ ਜਗ੍ਹਾ ਤੋਂ ਕੁੱਤੇ ਚੁੱਕ ਕੇ ਦੂਸਰੀ ਜਗ੍ਹਾ ’ਤੇ ਛੱਡ ਆਉਣ ’ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਪੀਪਲਜ਼ ਫੋਰ ਐਨੀਮਲਸ ਸੰਸਥਾ ਦਾ ਇਕ ਵਫ਼ਦ ਪ੍ਰਧਾਨ ਮਨੀ ਸਿੰਘ ਦੀ ਅਗਵਾਈ ਹੇਠ ਨਿਗਮ ਕਮਿਸ਼ਨਰ ਨੂੰ ਮਿਲਿਆ। ਇਸ ਵਫ਼ਦ ’ਚ ਦਲਵੀਨ ਕੌਰ, ਰਾਹੁਲ ਮਹਾਜਨ, ਸਤਬੀਰ ਸਿੰਘ ਵੀ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 02-10-2026
ਅੰਮ੍ਰਿਤਸਰ, 1 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਸ਼ਹਿਰ ਵਿਚੋਂ ਇਕ ਜਗ੍ਹਾ ਤੋਂ ਕੁੱਤੇ ਚੁੱਕ ਕੇ ਦੂਸਰੀ ਜਗ੍ਹਾ ’ਤੇ ਛੱਡ ਆਉਣ ’ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਪੀਪਲਜ਼ ਫੋਰ ਐਨੀਮਲਸ ਸੰਸਥਾ ਦਾ ਇਕ ਵਫ਼ਦ ਪ੍ਰਧਾਨ ਮਨੀ ਸਿੰਘ ਦੀ ਅਗਵਾਈ ਹੇਠ ਨਿਗਮ ਕਮਿਸ਼ਨਰ ਨੂੰ ਮਿਲਿਆ। ਇਸ ਵਫ਼ਦ ’ਚ ਦਲਵੀਨ ਕੌਰ, ਰਾਹੁਲ ਮਹਾਜਨ, ਸਤਬੀਰ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ ਮਨੀ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਲਵਾਰਿਸ ਕੁੱਤਿਆਂ ਦੀ ਗਿਣਤੀ ਵੱਧਣ ਤੋਂ ਰੋਕਣ ਲਈ ‘ਐਨੀਮਲ ਬਰਥ ਕੰਟਰੋਲ’ (ਏਬੀਸੀ) ਵਲੋਂ ਮੁਹੱਲਿਆਂ ’ਚੋਂ ਕੁੱਤਿਆਂ ਨੂੰ ਚੁੱਕ ਕੇ ਉਨ੍ਹਾਂ ਦੀ ਨੱਸਬੰਦੀ ਕੀਤੀ ਜਾ ਰਹੀ ਹੈ ਅਤੇ ਮੁੜ ਉਨ੍ਹਾਂ ਨੂੰ ਪਰਾਣੀ ਜਗ੍ਹਾਂ ’ਤੇ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਵਲੋਂ ਵੱਖਰੇ ਤੌਰ ’ਤੇ ਲਵਾਰਿਸ ਕੁੱਤਿਆਂ ਨੂੰ ਇਕ ਜਗ੍ਹਾਂ ਤੋਂ ਚੁਕ ਕੇ ਦੂਸਰੀ ਜਗ੍ਹਾਂ ’ਤੇ ਛੱਡ ਦਿੱਤਾ ਜਾਂਦਾ ਹੈ ਜੋ ਗ਼ੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਦੂਸਰੀ ਜਗ੍ਹਾਂ ਤੋਂ ਆਏ ਕੁੱਤੇ ਅਤੇ ਪਹਿਲਾਂ ਤੋਂ ਉਥੇ ਮੌਜੂਦ ਕੁੱਤਿਆਂ ’ਚ ਲੜਾਈ ਹੁੰਦੀ ਹੈ ਅਤੇ ਗੁੱਸੇ ਵਿਚ ਆਏ ਕੁੱਤੇ ਰਾਹਗੀਰਾਂ ਨੂੰ ਕੱਟ ਦਿੰਦੇ ਹਨ ਜਾਂ ਆਪਸ ’ਚ ਇਕ ਦੂਸਰੇ ਨੂੰ ਕੱਟਦੇ ਹਨ ਜਿਸ ਦੇ ਨਾਲ ਹਲਕਾਅ ਹੋਣ ਦਾ ਡਰ ਵੱਧ ਜਾਂਦਾ ਹੈ। ਨਗਰ ਨਿਗਮ ਕਮਿਸ਼ਨਰ ਵਲੋਂ ਉਕਤ ਵਫ਼ਤ ਦੀ ਗੱਲਬਾਤ ਬੜੇ ਧਿਆਨ ਨਾਲ ਸੁਣੀ ਅਤੇ ਉਨ੍ਹਾਂ ਨੇ ਉਕਤ ਮਾਮਲਾ ਸਿਹਤ ਅਫ਼ਸਰ ਗੀਤੂ ਚਾਵਲਾ ਨੂੰ ਸੌਂਪ ਦਿੱਤਾ ਜਿਨ੍ਹਾਂ ਨੇ ਸੈਨੀਟੇਸ਼ਨ ਵਿਭਾਗ ਦੀ ਟਰਾਲੀ ਨੂੰ ਕੁੱਤਿਆਂ ਨੂੰ ਚੁਕਣ ਤੋਂ ਫੋਰੀ ਤੌਰ ’ਤੇ ਰੋਕ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ ਕਿਸਾਨ ਸਿਖਲਾਈ ਕੈਂਪ 8 ਨੂੰ – ਅਮਰਜੀਤ ਸਿੰਘ ਦੋਸਾਂਝ ਅਗਲੀ ਖ਼ਬਰ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਵਲੋਂ ਆਈਕੁਆਂਟ ਲੈਬ ਦਾ ਵਰਚੂਅਲ ਉਦਘਾਟਨ
Ad Position 24