02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਅੰਮ੍ਰਿਤਸਰ ਮੈਡੀਕਲ ਕਾਲਜ ’ਚ ਰੈਗਿੰਗ ਦਾ ਮਾਮਲਾ : 8 ਸੀਨੀਅਰ ਵਿਦਿਆਰਥੀ ਕਾਲਜ ਤੋਂ ਮੁਅੱਤਲ

ਅੰਮ੍ਰਿਤਸਰ, 1 ਅਕਤੂਬਰ (ਰੇਸ਼ਮ ਸਿੰਘ)- ਚਰਚਾ ਦਾ ਵਿਸ਼ਾ ਬਣੇ ਅੰਮ੍ਰਿਤਸਰ ਮੈਡੀਕਲ ਕਾਲਜ ’ਚ ਰੈਗਿੰਗ ਦੀ ਕੋਸ਼ਿਸ ਦੇ ਮਾਮਲੇ ’ਚ ਪ੍ਰਸਾਸ਼ਨ ਵਲੋਂ ਕਾਰਵਾਈ ਕਰਦਿਆਂ 8 ਸੀਨੀ: ਮੈਡੀਕਲ ਵਿਦਿਆਰਥੀਆਂ ਨੂੰ ਕਾਲਜ ਤੋਂ ਮੁੱਅਤਲ ਕਰ ਦਿੱਤਾ ਹੈ ਜਦੋਂ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਘਟਨਾ ਮੈਡੀਕਲ ਕਾਲਜ ਦੇ ਹੋਸਟਲ ਦੀ ਹੈ ਜਿਥੇ ਜੂਨੀਅਰ ਐੱਮ.

Ad Position 21
No active advertisement
ਅਜੀਤ ਡੈਸਕ 02-10-2026
ਅੰਮ੍ਰਿਤਸਰ, 1 ਅਕਤੂਬਰ (ਰੇਸ਼ਮ ਸਿੰਘ)- ਚਰਚਾ ਦਾ ਵਿਸ਼ਾ ਬਣੇ ਅੰਮ੍ਰਿਤਸਰ ਮੈਡੀਕਲ ਕਾਲਜ ’ਚ ਰੈਗਿੰਗ ਦੀ ਕੋਸ਼ਿਸ ਦੇ ਮਾਮਲੇ ’ਚ ਪ੍ਰਸਾਸ਼ਨ ਵਲੋਂ ਕਾਰਵਾਈ ਕਰਦਿਆਂ 8 ਸੀਨੀ: ਮੈਡੀਕਲ ਵਿਦਿਆਰਥੀਆਂ ਨੂੰ ਕਾਲਜ ਤੋਂ ਮੁੱਅਤਲ ਕਰ ਦਿੱਤਾ ਹੈ ਜਦੋਂ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਘਟਨਾ ਮੈਡੀਕਲ ਕਾਲਜ ਦੇ ਹੋਸਟਲ ਦੀ ਹੈ ਜਿਥੇ ਜੂਨੀਅਰ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨਾਲ ਵਾਪਰੀ ਹੈ। ਜਿਥੇ ਮੁੰਡਿਆਂ ਦੇ ਹੋਸਟਲ ’ਚ ਬੀਤੇ ਕੁਝ ਦਿਨ ਪਹਿਲਾਂ ਰਾਤ ਨੂੰ ਕੁਝ ਵਿਦਿਆਰਥੀਆਂ ਨੇ ਇਸ ਦੀ ਸ਼ਿਕਾਇਤ ਕਰ ਦਿੱਤੀ। ਇਸ ਤੋਂ ਬਾਅਦ ਹੋਸਟਲ ਸੁਪਰਡੈਂਟ, ਵਾਰਡਨ ਤੇ ਕਾਲਜ਼ ਪ੍ਰਬੰਧਕਾਂ ਵਲੋਂ ਉਕਤ ਕਾਰਵਾਈ ਅਮਲ ’ਚ ਲਿਆਂਦੀ ਗਈ। ਹਾਲਾਂਕਿ ਰੈਗਿੰਗ ਹੋਣ ਤੋਂ ਪਹਿਲਾਂ ਹੀ ਅਜਿਹੀ ਘਟਨਾ ਵਾਪਰਨ ਦੇ ਸ਼ੱਕ ਦੀ ਜੂਨੀਅਰ ਵਿਦਿਆਰਥੀਆਂ ਨੇ ਕਾਲਜ਼ ਦੇ ਪ੍ਰਬੰਧਕਾਂ ਤੇ ਮਾਪਿਆਂ ਨੂੰ ਵੀ ਇਸ ਬਾਰੇ ਦਸਿਆ ਜਾ ਚੁਕਿਆ ਹੈ। ਮੈਡੀਕਲ ਕਾਲਜ਼ ਦੇ ਪ੍ਰਸਾਸ਼ਨ ਨੇ ਕਾਰਵਾਈ ਕਰਦਿਆਂ 8 ਵਿਦਿਆਰਥੀਆਂ ਨੂੰ ਹੋਸਟਲ ਤੋਂ ਕੱਢ ਦਿੱਤਾ ਗਿਆ । ਪ੍ਰਸਾਸ਼ਨ ਵਲੋਂ ਹੋਸਟਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਫਿਲਹਾਲ 2025 ਬੈਚ ਦੇ 8 ਵਿਦਿਆਰਥੀਆਂ ਨੂੰ ਕਾਲਜ਼ ਦੀ ਪੜ੍ਹਾਈ ਤੋਂ ਵੀ ਮੁਅੱਤਲ ਕੀਤਾ ਗਿਆ ਹੈ। ਕਾਲਜ਼ ਪ੍ਰਬੰਧਕਾਂ ਅਨੁਸਾਰ 5 ਅਕਤੂਬਰ ਨੂੰ ਹੋ ਰਹੀ ਮੀਟਿੰਗ ’ਚ ਇਸ ਮਾਮਲੇ ਦੀ ਸਮੀਖਿਆ ਕਰਕੇ ਅਗਲਾ ਫ਼ੈਸਲਾ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਲਤਾਨਵਿੰਡ ਵਿਖੇ ਨਸ਼ਿਆਂ ਵਿਰੁੱਧ ਹੋਈ ਪਬਲਿਕ ਮੀਟਿੰਗ ਅਗਲੀ ਖ਼ਬਰ ਅੰਮ੍ਰਿਤਸਰ ਮੰਡੀ ’ਚ 1509 ਦਾ ਭਾਅ 4600 ਤੱਕ ਪੁੱਜਾ
Ad Position 24