ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨਾਲ ਸੰਬੰਧਿਤ ਮੁੱਦੇ ਪਹਿਲ ਦੇ ਆਧਾਰ ’ਤੇ ਹੱਲ ਹੋਣਗੇ-ਕੇਂਦਰੀ ਮੰਤਰੀ ਮੇਘਵਾਲ
ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ)-ਕੇਂਦਰੀ ਕਾਨੂੰਨ ਮੰਤਰੀ ਸ੍ਰੀ ਅਰਜੁਨ ਮੇਘਵਾਲ ਨੇ ਕਿਹਾ ਕਿ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਬਾਰ ਐਸੋਸੀਏਸ਼ਨਾਂ ’ਚੋਂ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨਾਲ ਸੰਬੰਧਿਤ ਮੁੱਦੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਇਹ ਪ੍ਰਗਟਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਦੱਸਿਆ ਕਿ ਸਮੁੱਚੀ ਕਾਰਜ਼ਕਾਰਨੀ ਵਲੋਂ ਸ੍ਰੀ ਮੇਘਾਵਾਲਾ ਨਾਲ ਮੁਲਾਕਾਤ ਕਾਫੀ ਲਾਹੇਵੰਦ ਰਹੀ ।
ਵ
ਵਕੀਲਾਂ ਦੇ ਚੈਂਬਰ ਲਈ ਬਹੁਇਮਾਰਤੀ ਕੰਪਲੈਕਸ ਬਣਾਉਣ ਲਈ ਪ੍ਰਧਾਨ ਪਨੇਸਰ ਦੀ ਅਗਵਾਈ ਹੇਠ ਦਿੱਤਾ ਮੰਗ ਪੱਤਰ
23-09-2026
ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ)-ਕੇਂਦਰੀ ਕਾਨੂੰਨ ਮੰਤਰੀ ਸ੍ਰੀ ਅਰਜੁਨ ਮੇਘਵਾਲ ਨੇ ਕਿਹਾ ਕਿ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਬਾਰ ਐਸੋਸੀਏਸ਼ਨਾਂ ’ਚੋਂ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨਾਲ ਸੰਬੰਧਿਤ ਮੁੱਦੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਇਹ ਪ੍ਰਗਟਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਦੱਸਿਆ ਕਿ ਸਮੁੱਚੀ ਕਾਰਜ਼ਕਾਰਨੀ ਵਲੋਂ ਸ੍ਰੀ ਮੇਘਾਵਾਲਾ ਨਾਲ ਮੁਲਾਕਾਤ ਕਾਫੀ ਲਾਹੇਵੰਦ ਰਹੀ । ਇਸ ਕਾਰਜਕਾਰੀ ਕਮੇਟੀ ਨੇ ਅੰਮ੍ਰਿਤਸਰ ਦੇ ਜੁਡੀਸ਼ੀਅਲ ਕੋਰਟਸ ਕੰਪਲੈਕਸ (ਅਦਾਲਤੀ ਸਮੂਹ ) ਦੇ ਨੇੜੇ ਉਸਾਰੇ ਜਾਣ ਵਾਲੇ ਪ੍ਰਸਤਾਵਿਤ ‘ਵਕੀਲਾਂ ਦੇ ਚੈਂਬਰ ਕੰਪਲੈਕਸ’ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਸੀਨੀਅਰ ਵਕੀਲ ਸ੍ਰੀ ਰਵੀ ਬੀ. ਮਹਾਜ਼ਨ ਦੀ ਮੋਜੂਦਗੀ ’ਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕੇਂਦਰੀ ਮੰਤਰੀ ਸ੍ਰੀ ਮੇਘਵਾਲ ਨੂੰ ਅੰਮ੍ਰਿਤਸਰ ਦੇ ਵਕੀਲਾਂ ਲਈ ਇਸ ਪ੍ਰਸਤਾਵਿਤ ਬਹੁ-ਮੰਜ਼ਿਲਾ ਕੰਪਲੈਕਸ ਦੀ ਜਰੂਰਤ ਅਤੇ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਾਰਜਕਾਰੀ ਕਮੇਟੀ ਨੇ ਇਕ ਵਿਸਥਾਰਪੂਰਵਕ ਮੰਗ-ਪੱਤਰ ਵੀ ਸੌਂਪਿਆ, ਜਿਸ ਵਿਚ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਪ੍ਰਸਤਾਵਿਤ ਵਕੀਲਾਂ ਦੇ ਚੈਂਬਰ ਕੰਪਲੈਕਸ ਦੀ ਉਸਾਰੀ ਦਾ ਸਾਰਾ ਖਰਚਾ ਚੁੱਕੇ ਅਤੇ ਇਸਨੂੰ ਮੁਕੰਮਲ ਕਰਨ ਲਈ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕਰੇ। ਸ੍ਰੀ ਮੇਘਵਾਲ ਨੇ ਭਰੋਸਾ ਦਿੱਤਾ ਕਿ ਅੰਮ੍ਰਿਤਸਰ ਬਾਰ ਐਸੋ: ਦੀ ਇਤਿਹਾਸਕ ਮਹੱਤਤਾ, ਅਮੀਰ ਵਿਰਸੇ ਅਤੇ ਕਾਨੂੰਨੀ ਭਾਈਚਾਰੇ ਵਿਚ ਪਾਏ ਗਏ ਯੋਗਦਾਨ ਨੂੰ ਧਿਆਨ ਵਿਚ ਰੱਖਦਿਆਂ ਇਸ ਬੇਨਤੀ ‘’ਤੇ ਹਾਂ-ਪੱਖੀ ਵਿਚਾਰ ਕੀਤਾ ਜਾਵੇਗਾ । ਇਸ ਮੌਕੇ ਸੈਕਟਰੀ ਸਨਪ੍ਰੀਤ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਮੋਮੀ ਮੀਤ ਪ੍ਰਧਾਨ, ਦਵਿੰਦਰ ਕੌਰ ਬੇਦੀ ਮੀਤ ਪ੍ਰਧਾਨ (ਮਹਿਲਾ), ਸੰਯੁਕਤ ਸਕੱਤਰ ਸੌਰਭ ਸ਼ਰਮਾ, ਖਜ਼ਾਨਚੀ ਕਪਿਲ ਸ਼ਰਮਾ, ਲਾਇਬ੍ਰੇਰੀਅਨ ਸੁਨੈਨਾ ਸੋਨੀ ਸੀਨੀਅਰ ਕਾਰਜਕਾਰੀ ਮੈਂਬਰਾਂ ’ਚ ਗੀਤਾਂਜਲੀ ਸ਼ਰਮਾ, ਹਰਪ੍ਰੀਤ ਕੌਰ ਗਰੋਵਰ, ਅਵਤਾਰ ਸਿੰਘ, ਗਗਨ ਭਾਟੀਆ, ਕਾਰਜਕਾਰੀ ਮੈਂਬਰ (ਔਰਤ) ਪਲਕ ਅਰੋੜਾ, ਸੁਖਮਨਪ੍ਰੀਤ ਕੌਰ ਢਿੱਲੋਂ, ਕਾਰਜਕਾਰੀ ਮੈਂਬਰ (ਪੁਰਸ਼) ਸੁਖਚੈਨ ਸਿੰਘ.ਰੰਧਾਵਾ, ਅਮਿਤ ਅਰੋੜਾ, ਨਿਤੀਸ਼ ਜੈਨ, ਆਕਾਸ਼, ਅਭਿਨਵ ਮਿੱਤਲ , ਮਨਪ੍ਰੀਤ ਸਿੰਘ, ਮਧੁਸੂਦਨ ਆਦਿ ਹਾਜ਼ਰ ਸਨ।