21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਗੁ: ਸ੍ਰੀ ਕਲਗੀਧਰ ਕਸ਼ਮੀਰ ਐਵੀਨਿਊ ਵਿਖੇ ਸਜਾਇਆ ਸਮਾਗਮ

ਛੇਹਰਟਾ, 20 ਸਤੰਬਰ (ਪੱਤਰ ਪ੍ਰੇਰਕ)–ਛੇਹਰਟਾ ਸੰਘਰਸ਼ ਕਮੇਟੀ ਦੀ ਇਕ ਜਰੂਰੀ ਮੀਟਿੰਗ ਪ੍ਰਧਾਨ ਕਵਲਜੀਤ ਸਿੰਘ ਦੀ ਅਗਵਾਈ ਹੇਠ ਛੇ ਹਰਟਾ ਵਿਖੇ ਹੋਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ 22 ਸਤੰਬਰ 1965 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਛੇਹਰਟਾ ਵਿਖੇ ਪਾਕਿਸਤਾਨ ਵਲੋਂ ਸੁੱਟੇ ਗਏ ਬੰਬਾਂ ਨਾਲ 52 ਸਾਥੀ ਸ਼ਹੀਦ ਹੋ ਗਏ ਸਨ ਅਤੇ ਕਈ ਜ਼ਖਮੀ ਹੋਏ।

Ad Position 21
No active advertisement
ਅਜੀਤ ਡੈਸਕ 21-09-2026
ਛੇਹਰਟਾ, 20 ਸਤੰਬਰ (ਪੱਤਰ ਪ੍ਰੇਰਕ)–ਛੇਹਰਟਾ ਸੰਘਰਸ਼ ਕਮੇਟੀ ਦੀ ਇਕ ਜਰੂਰੀ ਮੀਟਿੰਗ ਪ੍ਰਧਾਨ ਕਵਲਜੀਤ ਸਿੰਘ ਦੀ ਅਗਵਾਈ ਹੇਠ ਛੇ ਹਰਟਾ ਵਿਖੇ ਹੋਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ 22 ਸਤੰਬਰ 1965 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਛੇਹਰਟਾ ਵਿਖੇ ਪਾਕਿਸਤਾਨ ਵਲੋਂ ਸੁੱਟੇ ਗਏ ਬੰਬਾਂ ਨਾਲ 52 ਸਾਥੀ ਸ਼ਹੀਦ ਹੋ ਗਏ ਸਨ ਅਤੇ ਕਈ ਜ਼ਖਮੀ ਹੋਏ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਦਿਆਂ ਕਾਮਰੇਡ ਸਤਪਾਲ ਡਾਂਗ ਉਘੇ ਦੇਸ਼ ਭਗਤ ਵਲੋਂ ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਇਕ ਯਾਦਗਾਰ ਉਸਾਰੀ ਗਈ ਸੀ । ਉਨ੍ਹਾਂ ਦੀ ਯਾਦ ਵਿਚ ਛੇਹਰਟਾ ਸੰਘਰਸ਼ ਕਮੇਟੀ ਅਤੇ ਐਪਸੋ ਵਲੋਂ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ 22 ਸਤੰਬਰ ਨੂੰ ਛੇਹਰਟਾ ਵਿਖੇ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਕਵਲਜੀਤ ਸਿੰਘ ਨੇ ਕਿਹਾ ਕਿ ਸਮਾਗਮ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਦੌਰਾਨ ਪ੍ਰੋ: ਹਰਚੰਦ ਸਿੰਘ ਬਾਠ ਐਪਸੋ ਦੇ ਕੌਮੀ ਲੀਡਰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਹਲਕਾ ਵਿਧਾਇਕ ਵਲੋਂ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਜਨਰਲ ਸਕੱਤਰ ਸੁਖਜਿੰਦਰ ਪਾਲ ਸਿੰਘ ਸੁੱਖ,ਬਲਵਿੰਦਰ ਸਿੰਘ ਬਿੰਦਰ, ਗੁਰਪ੍ਰੀਤ ਸਿੰਘ ਗੋਪੀ, ਅਮਨਪ੍ਰੀਤ ਸਿੰਘ, ਰਾਕੇਸ਼ ਕੁਮਾਰ ਕਾਲੀਆ, ਲਖਵਿੰਦਰ ਸਿੰਘ ਬੋਪਾਰਾਏ, ਮੋਹਿਤ ਸ਼ਰਮਾ, ਸਾਜਨ ਸਿੰਘ, ਹਰਮਨਪ੍ਰੀਤ ਸਿੰਘ, ਸਤਨਾਮ ਸਿੰਘ ਧੁੰਨਾ, ਹਰਪਾਲ ਸਿੰਘ ਕਾਲਾ, ਕਵਲਜੀਤ ਸਿੰਘ ਬੱਲੂ, ਗੁਰਵਿੰਦਰ ਸਿੰਘ ਸ਼ੈਲੀ, ਸ਼ਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ!
Ad Position 22
No active advertisement
ਪਿਛਲੀ ਖ਼ਬਰ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ਼ੁਕਰਾਨਾ ਸਮਾਗਮ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਭਰਵਾਂ ਸਵਾਗਤ ਕੀਤਾ ਜਾਵੇਗਾ- ਐਡ. ਮਿੱਤਲ ਪਿੰਡ - ਪਿੰਡ...
Ad Position 24