ਸੰਤ ਬਾਬਾ ਕਵਲਜੀਤ ਸਿੰਘ ਵਲੋਂ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ
ਟਾਹਲੀ ਸਾਹਿਬ, 13 ਸਤੰਬਰ (ਵਿਨੋਦ ਭੀਲੋਵਾਲ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਗੀਆਣਾ ਸਾਹਿਬ ਵਿਖੇ ਬਾਬਾ ਚੁਗੱਤ ਸਿੰਘ ਤੇ ਬਾਬਾ ਜੋਗਿੰਦਰ ਸਿੰਘ ਦੀ ਬਰਸੀ ਨੂੰ ਸਮਰਪਿਤ ਦੋ ਰੋਜਾ ਚੱਲੇ ਸਮਾਗਮ ਵਿਚ ਗੁਰਦੁਆਰਾ ਨਾਗੀਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਵਲਜੀਤ ਸਿੰਘ ਵਲੋਂ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਦੇ ਮੈਨੇਜਰ ਜਗਰੂਪ ਸਿੰਘ ਗਿੱਲ ਮਜੀਠਾ ਸਮੇਤ ਵੱਖ-ਵੱਖ ਪੁਜੀਆਂ ਸ਼ਖਸੀਅਤਾਂ ਵਲੋਂ ਨਤਮਸਤਕ ਹੋਣ ’ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਕਵਲਜੀਤ ਸਿੰਘ ਨੇ ਦੋ ਰੋਜਾ ਸਮਾਗਮ ਵਿਚ ਪਹੁੰਚੇ ਸੰਤ ਮਹਾਂਪੁਰਖ ਵੱਖ ਵੱਖ ਸ਼ਖਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ।
ਟਾਹਲੀ ਸਾਹਿਬ, 13 ਸਤੰਬਰ (ਵਿਨੋਦ ਭੀਲੋਵਾਲ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਗੀਆਣਾ ਸਾਹਿਬ ਵਿਖੇ ਬਾਬਾ ਚੁਗੱਤ ਸਿੰਘ ਤੇ ਬਾਬਾ ਜੋਗਿੰਦਰ ਸਿੰਘ ਦੀ ਬਰਸੀ ਨੂੰ ਸਮਰਪਿਤ ਦੋ ਰੋਜਾ ਚੱਲੇ ਸਮਾਗਮ ਵਿਚ ਗੁਰਦੁਆਰਾ ਨਾਗੀਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਵਲਜੀਤ ਸਿੰਘ ਵਲੋਂ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਦੇ ਮੈਨੇਜਰ ਜਗਰੂਪ ਸਿੰਘ ਗਿੱਲ ਮਜੀਠਾ ਸਮੇਤ ਵੱਖ-ਵੱਖ ਪੁਜੀਆਂ ਸ਼ਖਸੀਅਤਾਂ ਵਲੋਂ ਨਤਮਸਤਕ ਹੋਣ ’ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਕਵਲਜੀਤ ਸਿੰਘ ਨੇ ਦੋ ਰੋਜਾ ਸਮਾਗਮ ਵਿਚ ਪਹੁੰਚੇ ਸੰਤ ਮਹਾਂਪੁਰਖ ਵੱਖ ਵੱਖ ਸ਼ਖਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਮਨ ਸਿੰਘ, ਸਹਿਜਬੀਰ ਸਿੰਘ, ਹਰਜੋਤ ਸਿੰਘ, ਜਸਵੰਤ ਸਿੰਘ, ਸਰਬਜੀਤ ਸਿੰਘ ਉਦੋਕੇ, ਸਰਬਜੀਤ ਸਿੰਘ ਸੈਕਟਰੀ, ਮਹਿੰਦਰ ਸਿੰਘ, ਸਰਪੰਚ ਸੰਦੀਪ ਸਿੰਘ ਉਦੋਕੇ, ਲਾਲਵਿੰਦਰ ਸਿੰਘ, ਇੰਦਰ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ ਸਰਪੰਚ ਆਦਿ ਹਾਜ਼ਰ ਸਨ।