ਭਾਈ ਮੋਹਕਮ ਸਿੰਘ ਤੇ ਭੋਮਾ ਸਮੇਤ ਪੰਥਕ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 21 ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ
ਅੰਮ੍ਰਿਤਸਰ, 19 ਅਗਸਤ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਦਫ਼ਤਰ ਵਿਖੇ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਇਕੱਤਰਤਾ ਦੌਰਾਨ ਵੱਖ ਵੱਖ ਪੰਥਕ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਮੂਹ ਪੰਥਕ ਜਥੇਬੰਦੀਆਂ ਵਲੋਂ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਉਸ ਦਿਨ ਆਪਣੇ ਕਾਰੋਬਾਰ ਮੁਕੰਮਲ ਰੂਪ ਵਿਚ ਦੁਪਹਿਰ ਦੋ ਵਜੇ ਤੱਕ ਬੰਦ ਰੱਖਣ ਦੀ ਅਪੀਲ ਕੀਤੀ ਗਈ। ਜਾਰੀ ਬਿਆਨ ਅਨੁਸਾਰ ਇਸ ਇਕੱਤਰਤਾ ਵਿਚ ਪੰਥਕ ਆਗੂ ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ, ਵੱਸਣ ਸਿੰਘ ਜ਼ੱਫਰਵਾਲ, ਮਨਿੰਦਰ ਸਿੰਘ ਧੁੰਨਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਪੁਨਰ ਸੁਰਜੀਤ, ਦਲਜਿੰਦਰਬੀਰ ਸਿੰਘ ਵਿਰਕ ਪ੍ਰਧਾਨ ਅੰਮ੍ਰਿਤਸਰ ਦਿਹਾਤੀ , ਹਰਜੀਤ ਸਿੰਘ ਪੁਰੇਵਾਲ, ਮਨਜੀਤ ਸਿੰਘ ਸੈਣੀ, ਗੁਰਦੇਵ ਸਿੰਘ ਵੱਲਾ, ਸਤਨਾਮ ਸਿੰਘ ਮਨਾਵਾਂ, ਪਰਮਜੀਤ ਸਿੰਘ ਜਿਜੇਆਣੀ, ਜਰਨੈਲ ਸਿੰਘ ਸਖੀਰਾ, ਜਪਿੰਦਰ ਸਿੰਘ, ਜਸਬੀਰ ਸਿੰਘ ਖਾਲਸਾ, ਸੁਖਚੈਨ ਸਿੰਘ ਨੇਸਟਾ, ਯੋਗੇਸ਼ ਕੁਮਾਰ ਟੀਨੂ, ਦਲਵਿੰਦਰ ਸਿੰਘ ਗਰਚਾ, ਅੰਮ੍ਰਿਤਪਾਲ ਸਿੰਘ ਵੱਲਾ, ਸਿਮਰਜੋਤ ਸਿੰਘ ਧੁੰਨਾ, ਦਿਲਰਾਜ ਸਿੰਘ, ਆਕਾਸ਼ਦੀਪ ਸਿੰਘ ਅਤੇ ਸੁਰਿੰਦਰ ਕੁਮਾਰ ਭੱਟੀ ਸਾਮਿਲ ਹੋਏ।
ਅੰਮ੍ਰਿਤਸਰ, 19 ਅਗਸਤ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਦਫ਼ਤਰ ਵਿਖੇ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਇਕੱਤਰਤਾ ਦੌਰਾਨ ਵੱਖ ਵੱਖ ਪੰਥਕ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਮੂਹ ਪੰਥਕ ਜਥੇਬੰਦੀਆਂ ਵਲੋਂ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਉਸ ਦਿਨ ਆਪਣੇ ਕਾਰੋਬਾਰ ਮੁਕੰਮਲ ਰੂਪ ਵਿਚ ਦੁਪਹਿਰ ਦੋ ਵਜੇ ਤੱਕ ਬੰਦ ਰੱਖਣ ਦੀ ਅਪੀਲ ਕੀਤੀ ਗਈ। ਜਾਰੀ ਬਿਆਨ ਅਨੁਸਾਰ ਇਸ ਇਕੱਤਰਤਾ ਵਿਚ ਪੰਥਕ ਆਗੂ ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ, ਵੱਸਣ ਸਿੰਘ ਜ਼ੱਫਰਵਾਲ, ਮਨਿੰਦਰ ਸਿੰਘ ਧੁੰਨਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਪੁਨਰ ਸੁਰਜੀਤ, ਦਲਜਿੰਦਰਬੀਰ ਸਿੰਘ ਵਿਰਕ ਪ੍ਰਧਾਨ ਅੰਮ੍ਰਿਤਸਰ ਦਿਹਾਤੀ , ਹਰਜੀਤ ਸਿੰਘ ਪੁਰੇਵਾਲ, ਮਨਜੀਤ ਸਿੰਘ ਸੈਣੀ, ਗੁਰਦੇਵ ਸਿੰਘ ਵੱਲਾ, ਸਤਨਾਮ ਸਿੰਘ ਮਨਾਵਾਂ, ਪਰਮਜੀਤ ਸਿੰਘ ਜਿਜੇਆਣੀ, ਜਰਨੈਲ ਸਿੰਘ ਸਖੀਰਾ, ਜਪਿੰਦਰ ਸਿੰਘ, ਜਸਬੀਰ ਸਿੰਘ ਖਾਲਸਾ, ਸੁਖਚੈਨ ਸਿੰਘ ਨੇਸਟਾ, ਯੋਗੇਸ਼ ਕੁਮਾਰ ਟੀਨੂ, ਦਲਵਿੰਦਰ ਸਿੰਘ ਗਰਚਾ, ਅੰਮ੍ਰਿਤਪਾਲ ਸਿੰਘ ਵੱਲਾ, ਸਿਮਰਜੋਤ ਸਿੰਘ ਧੁੰਨਾ, ਦਿਲਰਾਜ ਸਿੰਘ, ਆਕਾਸ਼ਦੀਪ ਸਿੰਘ ਅਤੇ ਸੁਰਿੰਦਰ ਕੁਮਾਰ ਭੱਟੀ ਸਾਮਿਲ ਹੋਏ। ਉਪਰੋਕਤ ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ 32 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜੇਲ੍ਹਾਂ ਵਿਚ ਬੰਦ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਮੂਹ ਪੰਥਕ ਜਥੇਬੰਦੀਆਂ ਵਲੋਂ 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਤਹਿਤ ਆਪਣੇ ਕਾਰੋਬਾਰ ਦੁਪਹਿਰ ਦੋ ਵਜੇ ਤੱਕ ਬੰਦ ਰੱਖਣ।