19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕਿਊਬ੍ਰੇਡ ਰਾਹੀਂ ਕੁਆਂਟਮ ਕੰਪਿਊਟਿੰਗ ਦੀ ਸਿਖਲਾਈ ਲਈ ਵਿਸ਼ੇਸ਼ ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਕੁਆਂਟਮ ਕੰਪਿਊਟਿੰਗ: ਕਿਊਬ੍ਰੇਡ ਵਿਹਾਰਕਤਾ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ । ਇਹ ਵਰਕਸ਼ਾਪ ਉਪ ਕੁਲਪਤੀ ਪ੍ਰੋ.

Ad Position 21
No active advertisement
ਅਜੀਤ ਡੈਸਕ 20-08-2026
ਅੰਮ੍ਰਿਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਕੁਆਂਟਮ ਕੰਪਿਊਟਿੰਗ: ਕਿਊਬ੍ਰੇਡ ਵਿਹਾਰਕਤਾ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ । ਇਹ ਵਰਕਸ਼ਾਪ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਭੌਤਿਕ ਵਿਗਿਆਨ ਵਿਭਾਗ ਅਤੇ ਇਲੈਕਟ੍ਰਾਨਿਕਸ ਤਕਨਾਲੋਜੀ ਵਿਭਾਗ ਵਲੋਂ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਅਤੇ ਸੈਂਟਰ ਫਾਰ ਕੁਆਂਟਮ ਐਂਡ ਮਟੀਰੀਅਲ ਸਾਇੰਸ ਦੇ ਸਹਿਯੋਗ ਨਾਲ ਕਰਵਾਈ ਗਈ। ਵਰਕਸ਼ਾਪ ਦੌਰਾਨ ਕਿਊਬ੍ਰੇਡ ਅਤੇ ਡਿਜੀਟੋਡ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਦੇ ਮਾਹਿਰਾਂ ਵਲੋਂ ਭਾਗੀਦਾਰਾਂ ਨੂੰ ਕੁਆਂਟਮ ਕੰਪਿਊਟਿੰਗ ਦੇ ਸਿਧਾਂਤਾਂ ਦੇ ਨਾਲ-ਨਾਲ ਵਿਹਾਰਕਤਾ ਬਾਰੇ ਸਿਖਲਾਈ ਦਿੱਤੀ ਗਈ।ਵਰਕਸ਼ਾਪ ਦੀ ਸ਼ੁਰੂਆਤ ਡਾ. ਹਰਪ੍ਰੀਤ ਸਿੰਘ, ਭੌਤਿਕ ਵਿਗਿਆਨ ਵਿਭਾਗ ਅਤੇ ਵਰਕਸ਼ਾਪ ਕੋਆਰਡੀਨੇਟਰ ਅਤੇ ਡਾ. ਕੁਲਦੀਪ ਸਿੰਘ, ਇਲੈਕਟ੍ਰਾਨਿਕਸ ਤਕਨਾਲੋਜੀ ਵਿਭਾਗ ਵਲੋਂ ਸਵਾਗਤੀ ਭਾਸ਼ਣ ਨਾਲ ਹੋਈ। ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਅਮਨ ਮਹਾਜਨ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਨੈਸ਼ਨਲ ਕੁਆਂਟਮ ਮਿਸ਼ਨ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਨੂੰ ਦੇਸ਼ ਦੀਆਂ 23 ਪ੍ਰਮੁੱਖ ਸੰਸਥਾਵਾਂ ‘ਚ ਸ਼ਾਮਿਲ ਕੀਤਾ ਗਿਆ ਹੈ ਅਤੇ ਕੁਆਂਟਮ ਕੰਪਿਊਟਿੰਗ, ਕੁਆਂਟਮ ਮਟੀਰੀਅਲਜ਼, ਕੁਆਂਟਮ ਸੈਂਸਿੰਗ ਅਤੇ ਕੁਆਂਟਮ ਕਮਿਊਨੀਕੇਸ਼ਨ ਦੇ ਖੇਤਰਾਂ ‘ਚ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਇਕ ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਸੈਂਟਰ ਫਾਰ ਕੁਆਂਟਮ ਐਂਡ ਮਟੀਰੀਅਲ ਸਾਇੰਸ ਦੀ ਕੋਆਰਡੀਨੇਟਰ ਡਾ. ਬਿੰਦੀਆ ਅਰੋੜਾ ਨੇ ਕੁਆਂਟਮ ਕੰਪਿਊਟਿੰਗ ਦੀ ਵਧ ਰਹੀ ਮਹੱਤਤਾ ਅਤੇ ਭਵਿੱਖ ’ਚ ਇਸ ਦੀਆਂ ਸੰਭਾਵਿਤ ਵਰਤੋਂ ਬਾਰੇ ਚਾਨਣਾ ਪਾਇਆ । ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਕੋਆਰਡੀਨੇਟਰ ਪ੍ਰੋ. ਵਸੁਧਾ ਸਾਂਬਿਆਲ ਨੇ ਕਿਹਾ ਕਿ ਇਸ ਖੇਤਰ ’ਚ ਨਵੀਆਂ ਐਪਲੀਕੇਸ਼ਨਾਂ ਦੇ ਵਿਕਾਸ ਲਈ ਭੌਤਿਕ ਵਿਗਿਆਨ ਅਤੇ ਇਲੈਕਟ੍ਰਾਨਿਕਸ ਵਿਚਕਾਰ ਨਜ਼ਦੀਕੀ ਤਾਲਮੇਲ ਜ਼ਰੂਰੀ ਹੈ। ਤਕਨੀਕੀ ਸੈਸ਼ਨਾਂ ਦੌਰਾਨ ਕਿਊਬ੍ਰੇਡ ਦੇ ਮਾਹਿਰ ਹਰਸ਼ਿਤ ਗੁਪਤਾ ਨੇ ਭਾਗ ਲੈਣ ਵਾਲਿਆਂ ਨੂੰ ਕੁਆਂਟਮ ਕੰਪਿਊਟਿੰਗ ਦੇ ਮੁੱਢਲੇ ਸੰਕਲਪਾਂ ਬਾਰੇ ਜਾਣਕਾਰੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਮੁੰਬਈ ਦੇ ਸ਼ਰਧਾਲੂ ਪਰਿਵਾਰ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਚਾਰ ਵੱਡ ਅਕਾਰੀ ਪੱਖੇ ਭੇਟ ਅਗਲੀ ਖ਼ਬਰ ਫੁਲਕਾਰੀ ਨੇ ‘ਹੀਲਿੰਗ ਐਂਡ ਟਰਾਂਸਫ਼ਾਰਮੇਸ਼ਨ: ਐੱਨ ਈਵਨਿੰਗ ਵਿਦ ਸੁਰੇਖਾ ਕੋਠਾਰੀ’ ਸਮਾਗਮ ਕਰਵਾਇਆ
Ad Position 24