19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮੁੰਬਈ ਦੇ ਸ਼ਰਧਾਲੂ ਪਰਿਵਾਰ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਚਾਰ ਵੱਡ ਅਕਾਰੀ ਪੱਖੇ ਭੇਟ

ਅੰਮ੍ਰਿਤਸਰ, 19 ਅਗਸਤ (ਜਸਵੰਤ ਸਿੰਘ ਜੱਸ)- ਮੁੰਬਈ ਦੇ ਸ਼ਰਧਾਲੂ ਪਰਿਵਾਰ ਵਲੋਂ ਗਰਮੀ ਅਤੇ ਹੁੰਮਸ ਦੇ ਮੌਸਮ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਚਾਰ ਵੱਡ ਅਕਾਰੀ ਪੱਖੇ ਭੇਟ ਕੀਤੇ ਗਏ ਹਨ । ਪ੍ਰਾਪਤ ਵੇਰਵਿਆਂ ਅਨੁਸਾਰ ਇਹ ਗੋਲਡਨ ਰੰਗ ਦੇ ਚਾਰ ਵੱਡੇ ਪੱਖੇ ਮੁੰਬਈ ਨਿਵਾਸੀ ਇਕਬਾਲ ਸਿੰਘ ਦੇ ਸ਼ਰਧਾਲੂ ਪਰਿਵਾਰ ਵਲੋਂ ਸ਼ਰਧਾ ਸਹਿਤ ਭੇਟ ਕੀਤੇ ਗਏ ।

Ad Position 21
No active advertisement
ਅਜੀਤ ਡੈਸਕ 20-08-2026
ਅੰਮ੍ਰਿਤਸਰ, 19 ਅਗਸਤ (ਜਸਵੰਤ ਸਿੰਘ ਜੱਸ)- ਮੁੰਬਈ ਦੇ ਸ਼ਰਧਾਲੂ ਪਰਿਵਾਰ ਵਲੋਂ ਗਰਮੀ ਅਤੇ ਹੁੰਮਸ ਦੇ ਮੌਸਮ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਚਾਰ ਵੱਡ ਅਕਾਰੀ ਪੱਖੇ ਭੇਟ ਕੀਤੇ ਗਏ ਹਨ । ਪ੍ਰਾਪਤ ਵੇਰਵਿਆਂ ਅਨੁਸਾਰ ਇਹ ਗੋਲਡਨ ਰੰਗ ਦੇ ਚਾਰ ਵੱਡੇ ਪੱਖੇ ਮੁੰਬਈ ਨਿਵਾਸੀ ਇਕਬਾਲ ਸਿੰਘ ਦੇ ਸ਼ਰਧਾਲੂ ਪਰਿਵਾਰ ਵਲੋਂ ਸ਼ਰਧਾ ਸਹਿਤ ਭੇਟ ਕੀਤੇ ਗਏ । ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਮੇਜਰ ਸਿੰਘ ਅਰਜਨ ਮਾਂਗਾ ਨੇ ਪੱਖਿਆਂ ਦੀ ਸੇਵਾ ਕਰਾਉਣ ਵਾਲੇ ਸ਼ਰਧਾਲੂ ਪਰਿਵਾਰ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ । ਜ਼ਿਕਰਯੋਗ ਹੈ ਇਨ੍ਹਾਂ ਵੱਡ ਅਕਾਰੀ ਪੱਖਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਰੀਬ 200 ਮੀਟਰ ਤੱਕ ਠੰਢੀ ਹਵਾ ਦਿੰਦੇ ਹਨ । ਇਸ ਮੌਕੇ ਵਧੀਕ ਮੈਨੇਜਰ ਅਰਤਿੰਦਰ ਸਿੰਘ ਭਾਟੀਆ ਸਮੇਤ ਹੋਰ ਪ੍ਰਬੰਧਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਕੇ. ਡੀ.ਏ.ਵੀ. ਕਾਲਜ ਦੀ ਵਿਦਿਆਰਥਣ ਜੀ.ਐੱਨ.ਡੀ.ਯੂ. ਪ੍ਰੀਖਿਆਵਾਂ ਦੇ ਨਤੀਜੇ ’ਚ ਅੱਵਲ ਅਗਲੀ ਖ਼ਬਰ ਕਿਊਬ੍ਰੇਡ ਰਾਹੀਂ ਕੁਆਂਟਮ ਕੰਪਿਊਟਿੰਗ ਦੀ ਸਿਖਲਾਈ ਲਈ ਵਿਸ਼ੇਸ਼ ਵਰਕਸ਼ਾਪ ਕਰਵਾਈ
Ad Position 24