19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਫੁਲਕਾਰੀ ਨੇ ‘ਹੀਲਿੰਗ ਐਂਡ ਟਰਾਂਸਫ਼ਾਰਮੇਸ਼ਨ: ਐੱਨ ਈਵਨਿੰਗ ਵਿਦ ਸੁਰੇਖਾ ਕੋਠਾਰੀ’ ਸਮਾਗਮ ਕਰਵਾਇਆ

ਅੰਮ੍ਰਿਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਫੁਲਕਾਰੀ ਵੂਮੈਨ ਆਫ਼ ਅੰਮ੍ਰਿਤਸਰ ਵਲੋਂ ‘ਹੀਲਿੰਗ ਐਂਡ ਟਰਾਂਸਫ਼ਾਰਮੇਸ਼ਨ: ਐਨ ਈਵਨਿੰਗ ਵਿਦ ਸੁਰੇਖਾ ਕੋਠਾਰੀ’ ਸਮਾਗਮ ਕਰਵਾਇਆ ਗਿਆ, ਜਿਸ ’ਚ ਚੇਨਈ ਦੀ ਲੇਖਿਕਾ, ਹਿਪਨੋਥੈਰੇਪਿਸਟ ਅਤੇ ਆਧਿਆਤਮਿਕ ਚਿਕਿਤਸਕ ਸੁਰੇਖਾ ਕੋਠਾਰੀ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਟੀਨਾ ਅਗਰਵਾਲ ਅਤੇ ਸੰਧਿਆ ਸਿੱਕਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ’ਚ 250 ਤੋਂ ਵਧੇਰੇ ਔਰਤਾਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 20-08-2026
ਅੰਮ੍ਰਿਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਫੁਲਕਾਰੀ ਵੂਮੈਨ ਆਫ਼ ਅੰਮ੍ਰਿਤਸਰ ਵਲੋਂ ‘ਹੀਲਿੰਗ ਐਂਡ ਟਰਾਂਸਫ਼ਾਰਮੇਸ਼ਨ: ਐਨ ਈਵਨਿੰਗ ਵਿਦ ਸੁਰੇਖਾ ਕੋਠਾਰੀ’ ਸਮਾਗਮ ਕਰਵਾਇਆ ਗਿਆ, ਜਿਸ ’ਚ ਚੇਨਈ ਦੀ ਲੇਖਿਕਾ, ਹਿਪਨੋਥੈਰੇਪਿਸਟ ਅਤੇ ਆਧਿਆਤਮਿਕ ਚਿਕਿਤਸਕ ਸੁਰੇਖਾ ਕੋਠਾਰੀ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਟੀਨਾ ਅਗਰਵਾਲ ਅਤੇ ਸੰਧਿਆ ਸਿੱਕਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ’ਚ 250 ਤੋਂ ਵਧੇਰੇ ਔਰਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੁਰੇਖਾ ਕੋਠਾਰੀ ਨੇ ਚੱਕਰ ਸ਼ੁੱਧੀਕਰਨ, ਊਰਜਾ ਇਲਾਜ ਅਤੇ ਪੂਰਬ-ਜਨਮ ਰਿਗ੍ਰੈਸ਼ਨ ਨੂੰ ਤਣਾਅ, ਬਦਲਾਅ ਅਤੇ ਬਰਨਆਊਟ ਨਾਲ ਜੂਝ ਰਹੇ ਦਰਸ਼ਕਾਂ ਲਈ ਨਵੇਂ ਰੂਪ ’ਚ ਪੇਸ਼ ਕੀਤਾ। ਉਨ੍ਹਾਂ ਦਾ ਸੈਸ਼ਨ ਇਕ ਨਿਰਦੇਸ਼ਿਤ ਚੱਕਰ-ਸ਼ੁੱਧੀਕਰਨ ਅਭਿਆਸ ਨਾਲ ਸਮਾਪਤ ਹੋਇਆ, ਜਿਸ ਨੇ ਹਾਜ਼ਰ ਲੋਕਾਂ ਨੂੰ ਭਾਰਤੀ ਆਰੋਗ ਦਰਸ਼ਨ ਦੇ ਕੇਂਦਰ ਵਿਚ ਰਹੀ ਅੰਦਰੂਨੀ ਸ਼ਾਂਤੀ ਵੱਲ ਸੱਦਾ ਦਿੱਤਾ। ਕੋਠਾਰੀ ਨੇ ‘ਧਰਮ ਬਾਏ ਡਿਜ਼ਾਈਨ: ਏ ਯੂਨੀਵਰਸ ਇਨ ਹਾਰਮਨੀ’ ਅਤੇ ਹਿੰਦੁਸਤਾਨੀ ਕਵਿਤਾਵਾਂ ਦਾ ਸੰਗ੍ਰਹਿ ‘ਜ਼ਿੰਦਗੀ ਫ਼ਲਸਫ਼ੇ ਔਰ ਮੈਂ ’ ਲਿਖੀਆਂ ਹਨ। ਉਨ੍ਹਾਂ ਦਾ ਅਭਿਆਸ ਊਰਜਾ, ਇਲਾਜ ਅਤੇ ਸਵੈ-ਚਿੰਤਨ ਨਾਲ ਜੁੜੇ ਪ੍ਰਾਚੀਨ ਭਾਰਤੀ ਗਿਆਨ ’ਤੇ ਡੂੰਘਾਈ ਨਾਲ ਆਧਾਰ ਿਤ ਹੈ। ਇਸ ਦੌਰਾਨ ਫੁਲਕਾਰੀ ਦੇ ਚੇਅਰਪਰਸਨ ਕਵਿਤਾ ਕਾਹਲੋਂ ਨੇ ਕਿਹਾ ਕਿ ਸੁਰੇਖਾ ਕੋਠਾਰੀ ਨਾਲ ਇਹ ਸ਼ਾਮ ਸਿਰਫ਼ ਇਕ ਗਿਆਨਵਰਧਕ ਗੱਲਬਾਤ ਨਹੀਂ ਸੀ, ਸਗੋਂ ਆਤਮ-ਚਿੰਤਨ ਅਤੇ ਅੰਦਰੂਨੀ ਕਾਰਜ ਦੀ ਇਕ ਡੂੰਘੀ ਨਿੱਜੀ ਯਾਤਰਾ ਸੀ। ਉਨ੍ਹਾਂ ਨੇ ਰੋਜ਼ਮਰ੍ਹਾ ਦੇ ਸ਼ੋਰ ਵਿਚਕਾਰ ਠਹਿਰਣ, ਆਪਣੀਆਂ ਭਾਵਨਾਵਾਂ ਨੂੰ ਸਵੀਕਾਰ ਕਰਨ, ਸੀਮਤ ਕਰਨ ਵਾਲੇ ਪੈਟਰਨਾਂ ਨੂੰ ਛੱਡਣ ਅਤੇ ਆਪਣੀ ਅੰਦਰੂਨੀ ਤਾਕਤ ਨਾਲ ਮੁੜ ਜੁੜਨ ਦੀ ਮਹੱਤਤਾ ਬਾਰੇ ਗੱਲ ਕੀਤੀ। ਇਸ ਦੌਰਾਨ ਫੁਲਕਾਰੀ ਦੀਆਂ ਸਾਬਕਾ ਚੇਅਰਪਰਸਨਾਂ ਦੀਪਾ ਸਵਾਨੀ, ਆਰਤੀ ਖੰਨਾ, ਸ਼ੀਤਲ ਸੋਹਲ, ਮੀਨਾਕਸ਼ੀ ਖੰਨਾ, ਟੀਨਾ ਅਗਰਵਾਲ, ਸੰਧਿਆ ਸਿੱਕਾ, ਪ੍ਰਨੀਤ ਬੱਬਰ ਫਾਊਂਡਰ ਫੁਲਕਾਰੀ ਵੂਮੈਨ ਵਲੋਂ ਸੁਰੇਖਾ ਕੋਠਾਰੀ ਦੀ ਨਵੀ ਕਿਤਾਬ ਵੀ ਲੋਕ ਅਰਪਣ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਕਿਊਬ੍ਰੇਡ ਰਾਹੀਂ ਕੁਆਂਟਮ ਕੰਪਿਊਟਿੰਗ ਦੀ ਸਿਖਲਾਈ ਲਈ ਵਿਸ਼ੇਸ਼ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਮਿਸ ਅਲਬਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ
Ad Position 24