19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੈਂਥਰ ਡਵੀਜ਼ਨ ਵਲੋਂ ਸ਼ਹੀਦਾਂ ਅਤੇ ਵੀਰ ਨਾਰੀਆਂ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਕੱਢੀ

ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)- ਆਜ਼ਾਦੀ ਦਿਵਸ ਦੀ ਭਾਵਨਾ ਨੂੰ ਸਮਰਪਿਤ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ, ਵੀਰ ਨਾਰੀਆਂ ਦੇ ਹੌਂਸਲੇ ਅਤੇ ਕੁਰਬਾਨੀ ਨੂੰ ਸਲਾਮ ਕਰਨ ਅਤੇ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਪੈਂਥਰ ਡਿਵੀਜ਼ਨ ਵਲੋਂ ਮਹਿਲਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਅੰਮ੍ਰਿਤਸਰ ਪੁਰਾਣੀ ਛਾਉਣੀ ਤੋਂ ਸ਼ੁਰੂ ਹੋ ਕੇ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਸਥਿਤ ਡੋਗਰਾਈ ਵਾਰ ਮੈਮੋਰੀਅਲ ਤੱਕ ਕੱਢੀ ਗਈ ।

Ad Position 21
No active advertisement
ਪੈਂਥਰ ਡਵੀਜ਼ਨ ਵਲੋਂ ਕੱਢੀ ਗਈ ਬਾਈਕ ਰੈਲੀ ’ਚ ਸ਼ਾਮਿਲ ਮਹਿਲਾ ਬਾਈਕ ਰਾਈਡਰ ਭਾਗ ਲੈਣ ਮੌਕੇ । ਤਸਵੀਰ : ਹਰਜੀਤ ਸਿੰਘ 19-08-2026
ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)- ਆਜ਼ਾਦੀ ਦਿਵਸ ਦੀ ਭਾਵਨਾ ਨੂੰ ਸਮਰਪਿਤ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ, ਵੀਰ ਨਾਰੀਆਂ ਦੇ ਹੌਂਸਲੇ ਅਤੇ ਕੁਰਬਾਨੀ ਨੂੰ ਸਲਾਮ ਕਰਨ ਅਤੇ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਪੈਂਥਰ ਡਿਵੀਜ਼ਨ ਵਲੋਂ ਮਹਿਲਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਅੰਮ੍ਰਿਤਸਰ ਪੁਰਾਣੀ ਛਾਉਣੀ ਤੋਂ ਸ਼ੁਰੂ ਹੋ ਕੇ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਸਥਿਤ ਡੋਗਰਾਈ ਵਾਰ ਮੈਮੋਰੀਅਲ ਤੱਕ ਕੱਢੀ ਗਈ । ਰੈਲੀ ਦੀ ਅਗਵਾਈ ਪੈਂਥਰ ਡਿਵੀਜ਼ਨ ਐੱਫ.ਡਬਲਿਊ.ਓ. ਦੀ ਚੇਅਰਪਰਸਨ ਸ੍ਰੀਮਤੀ ਗੁਲਮੋਹਰ ਕੁਰਲ ਕਪੂਰ ਨੇ ਕੀਤੀ। ਜਦਕਿ ਐੱਫ.ਡਬਲਿਊ.ਓ. ਪੈਂਥਰ ਡਿਵੀਜ਼ਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਸੰਤੋਸ਼ ਛਿੱਲਰ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੈਲੀ ਵਿਚ ਪੈਂਥਰ ਡਿਵੀਜ਼ਨ ਦੇ ਅਧਿਕਾਰੀਆਂ, ਜੇ.ਸੀ.ਓਜ਼ ਅਤੇ ਹੋਰ ਰੈਂਕਾਂ ਦੇ ਪਰਿਵਾਰਾਂ ਨਾਲ ਸੰਬੰਧਿਤ 46 ਮਹਿਲਾ ਬਾਈਕ ਰਾਈਡਰਾਂ ਨੇ ਪੂਰੇ ਉਤਸ਼ਾਹ ਅਤੇ ਜਜ਼ਬੇ ਨਾਲ ਭਾਗ ਲਿਆ। ਡੋਗਰਾਈ ਵਾਰ ਮੈਮੋਰੀਅਲ ਵਿਖੇ ਪਹੁੰਚਣ ਉਪਰੰਤ ਰੈਲੀ ਵਿਚ ਸ਼ਾਮਿਲ ਮਹਿਲਾਵਾਂ ਨੇ ਇਤਿਹਾਸਕ ਬੈਟਲ ਆਫ਼ ਡੋਗਰਾਈ ਦੌਰਾਨ ਦੇਸ਼ ਦੀ ਰੱਖਿਆ ਲਈ ਸਰਵਉੱਚ ਬਲਿਦਾਨ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸ਼ਹੀਦ ਸੈਨਿਕਾਂ ਦੀ ਬਹਾਦਰੀ, ਸ਼ੌਰਿਆ ਅਤੇ ਕੁਰਬਾਨੀ ਨੂੰ ਨਮਨ ਕਰਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਉਨ੍ਹਾਂ ਵਲੋਂ ਦਿੱਤੇ ਗਏ ਮਹਾਨ ਬਲਿਦਾਨ ਨੂੰ ਯਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਥਾਣਾ ਸੁਲਤਾਨਵਿੰਡ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਕਾਬੂ ਅਗਲੀ ਖ਼ਬਰ ਚੀਮਾਬਾਠ ਵਿਖੇ ਚੋਰਾਂ ਵਲੋਂ ਨਸ਼ੀਲੀ ਚੀਜ਼ ਸੁੰਘਾ ਕੇ ਕਰੀਬ 44 ਲੱਖ ਰੁਪਏ ਦਾ ਸੋਨਾ ਚੋਰੀ
Ad Position 24