19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਚੀਮਾਬਾਠ ਵਿਖੇ ਚੋਰਾਂ ਵਲੋਂ ਨਸ਼ੀਲੀ ਚੀਜ਼ ਸੁੰਘਾ ਕੇ ਕਰੀਬ 44 ਲੱਖ ਰੁਪਏ ਦਾ ਸੋਨਾ ਚੋਰੀ

ਰਈਆ, 18 ਅਗਸਤ (ਸ਼ਰਨਬੀਰ ਸਿੰਘ ਕੰਗ)- ਇੱਥੋਂ ਨਜ਼ਦੀਕੀ ਪਿੰਡ ਚੀਮਾਬਾਠ ਵਿਖੇ ਬੀਤੀ ਰਾਤ ਚੋਰਾਂ ਵਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਘਰ ਦੇ ਤਾਲੇ ਤੋੜ ਕੇ ਅਲਮਾਰੀ ’ਚੋਂ ਕਰੀਬ 28 ਤੋਲੇ ਦੇ ਕਰੀਬ ਸੋਨਾ ਕੀਮਤ ਅੰਦਾਜਨ (44 ਲੱਖ) ਚੋਰੀ ਕੀਤੇ ਜਾਣ ਦਾ ਸਮਾਚਾਰ ਹੈ । ਘਰ ਦੇ ਮਾਲਿਕ ਜਗਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਤੇ ਮੇਰੇ ਦੋ ਭਰਾ ਬਾਹਰ ਰਹਿੰਦੇ ਹਨ ।

Ad Position 21
No active advertisement
ਪਿੰਡ ਚੀਮਾਬਾਠ ਵਿਖੇ ਚੋਰਾਂ ਵਲੋਂ ਕੀਤੀ ਵਾਰਦਾਤ ਦਿਖਾਉਂਦੇ ਹੋਏ ਸਰਪੰਚ ਰਵੀ ਚੀਮਾ ਤੇ ਜਗਜੀਤ ਸਿੰਘ। ਤਸਵੀਰ-ਸ਼ਰਨਬੀਰ ਸਿੰਘ ਕੰਗ 19-08-2026
ਰਈਆ, 18 ਅਗਸਤ (ਸ਼ਰਨਬੀਰ ਸਿੰਘ ਕੰਗ)- ਇੱਥੋਂ ਨਜ਼ਦੀਕੀ ਪਿੰਡ ਚੀਮਾਬਾਠ ਵਿਖੇ ਬੀਤੀ ਰਾਤ ਚੋਰਾਂ ਵਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਘਰ ਦੇ ਤਾਲੇ ਤੋੜ ਕੇ ਅਲਮਾਰੀ ’ਚੋਂ ਕਰੀਬ 28 ਤੋਲੇ ਦੇ ਕਰੀਬ ਸੋਨਾ ਕੀਮਤ ਅੰਦਾਜਨ (44 ਲੱਖ) ਚੋਰੀ ਕੀਤੇ ਜਾਣ ਦਾ ਸਮਾਚਾਰ ਹੈ । ਘਰ ਦੇ ਮਾਲਿਕ ਜਗਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਤੇ ਮੇਰੇ ਦੋ ਭਰਾ ਬਾਹਰ ਰਹਿੰਦੇ ਹਨ । ਸਾਡਾ ਤਿੰਨੇ ਭਰਾਵਾਂ ਦਾ ਸਾਂਝਾ ਸੋਨਾ ਗਹਿਣੇ ਦੇ ਰੂਪ ਵਿਚ ਘਰ ਪਿਆ ਸੀ। ਉਸ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਕਮਰਿਆਂ ਦੇ ਬਾਹਰ ਸੁੱਤੇ ਪਏ ਸੀ। ਸਾਨੂੰ ਪਤਾ ਨਹੀ ਚੋਰਾਂ ਨੇ ਕੁਝ ਸੁੰਘਾ ਦਿੱਤਾ ਸੀ ਕਿ ਸਾਨੂੰ ਵਾਰਦਾਤ ਦਾ ਸਵੇਰੇ ਪਤਾ ਲੱਗਾ। ਸਾਹਮਣੇ ਸਾਡੇ ਦੂਜੇ ਘਰ ਵਿਚ ਲੱਗੇ ਕੈਮਰਿਆਂ ਤੋਂ ਪਤਾ ਲੱਗਦਾ ਹੈ ਕਿ ਚੋਰ 12.42 ਵਜੇ ਬਾਹਰ ਦਾ ਗੇਟ ਟੱਪ ਕੇ ਅੰਦਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਮੌਕੇ ’ਤੇ ਮੌਜੂਦ ਸਰਪੰਚ ਰਵਿੰਦਰ ਰਵੀ ਚੀਮਾ ਨੇ ਕਿਹਾ ਕਿ ਬੈਂਕਾਂ ਦੇ ਲਾਕਰਾਂ ਵਿਚ ਵੀ ਸਾਮਾਨ ਗਾਇਬ ਹੋਣ ਦੀਆਂ ਘਟਨਾਵਾਂ ਵਾਪਰਨ ਤੋਂ ਡਰੇ ਇਸ ਪ੍ਰੀਵਾਰ ਨੇ ਗਹਿਣਾ ਬੈਂਕ ’ਚ ਰੱਖਣ ਦੀ ਬਜਾਏ ਘਰ ਵਿਚ ਰੱਖਣ ਨੂੰ ਪਹਿਲ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਚੋਰਾਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰੇ।
Ad Position 22
No active advertisement
ਪਿਛਲੀ ਖ਼ਬਰ ਪੈਂਥਰ ਡਵੀਜ਼ਨ ਵਲੋਂ ਸ਼ਹੀਦਾਂ ਅਤੇ ਵੀਰ ਨਾਰੀਆਂ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਕੱਢੀ ਅਗਲੀ ਖ਼ਬਰ ਪਾਰਵਤੀ ਦੇਵੀ ਸਰਵਹਿਤ ਗੈਸਟ੍ਰੋਸਿਟੀ ਵਲੋਂ ਵਿਸਤ੍ਰਿਤ ਜਿਗਰ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਾ ਲਿਵਰ ਵਿਸਤ੍ਰਿਤ ਸਿਹਤ ਜਾਂਚ...
Ad Position 24