19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮੋਟਸਾਈਕਲ ਦੇ ਪਿੱਛੇ ਜ਼ੋਰ ਨਾਲ ਮੋਟਰਸਾਈਕਲ ਮਾਰਨ ਨਾਲ ਵਿਅਕਤੀ ਦੀ ਮੌਤ

ਰਈਆ, 18 ਅਗਸਤ (ਸ਼ਰਨਬੀਰ ਸਿੰਘ ਕੰਗ)-ਜੀ. ਟੀ.

Ad Position 21
No active advertisement
ਅਜੀਤ ਡੈਸਕ 19-08-2026
ਰਈਆ, 18 ਅਗਸਤ (ਸ਼ਰਨਬੀਰ ਸਿੰਘ ਕੰਗ)-ਜੀ. ਟੀ. ਰੋਡ ਉਪਰ ਬੁਟਾਰੀ ਸਟੇਸ਼ਨ ਨੂੰ ਮੁੜਦੇ ਰਸਤੇ ਲਾਗੇ ਮੋਟਰਸਾਈਕਲ ਦੇ ਪਿੱਛੇ ਮੋਟਰਸਾਈਕਲ ਮਾਰਨ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਹੈ। ਪਿੰਡ ਨਿਰੰਜਨਪੁਰ ਦੇ ਸਰਪੰਚ ਜਸਪਾਲ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸੁਖਵਿੰਦਰ ਸਿੰਘ ਉਮਰ ਕਰੀਬ (53) ਸਾਲ ਜੋ ਐੱਸ. ਆਈ. ਇੰਸਪੈਕਟਰ ਹੈਲਥ ਕੇਅਰ ਅਹੁਦੇ ‘ਤੇ ਸਰਵਿਸ ਕਰਦਾ ਸੀ ਆਪਣੇ ਮੋਟਰ ਸਾਈਕਲ ਸਪਲੈਂਡਰ ਨੰ: ਪੀ ਬੀ 08 ਬੀ. ਐੱਸ 5915 ‘ਤੇ ਖਿਲਚੀਆਂ ਤੋਂ ਜਲੰਧਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਜਦ ਉਹ ਘਟਨਾ ਵਾਲੇ ਸਥਾਨ ’ਤੇ ਪੁੱਜਾ ਤਾਂ ਪਿੱਛੋਂ ਅੰਮ੍ਰਿਤਸਰ ਸਾਈਡ ਤੋਂ ਦੋ ਜਾਣੇ ਜਸਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਅਤੇ ਉਸ ਦੇ ਪਿੱਛੇ ਬੈਠਾ ਇਕ ਹੋਰ ਜਾਣਾ ਆਪਣੇ ਮੋਟਰ ਸਾਈਕਲ ਸਪਲੈਂਡਰ ਨੰ:ਪੀ ਬੀ 02 ਸੀ ਜੇ 9541 ‘ਤੇ ਤੇਜ਼ ਰਫਤਾਰ ਆ ਰਹੇ ਸਨ ਪਿੱਛੋਂ ਆ ਕੇ ਸੁਖਵਿੰਦਰ ਸਿੰਘ ਦੇ ਮੋਟਰ ਸਾਈਕਲ ਵਿਚ ਜ਼ੋਰ ਨਾਲ ਮਾਰ ਦਿੱਤਾ ਜਿਸ ਦੇ ਫਲਸਰੂਪ ਸੁਖਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਅਮਨਦੀਪ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਜਿੱਥੇ ਉਸਦੇ ਹਸਪਤਾਲ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦੀ ਮੌਤ ਹੋ ਗਈ। ਮੋਟਰਸਾਈਕਲ ਮਾਰਨ ਵਾਲੇ ਮੋਟਰਸਾਈਕਲ ਘਟਨਾ ਸਥਾਨ ‘ਤੇ ਛੱਡ ਕੇ ਫਰਾਰ ਹੋ ਗਏ। ਖਿਲਚੀਆਂ ਪੁਲਿਸ ਨੇ ਮੋਟਰ ਸਾਈਕਲ ਕਬਜ਼ੇ ਵਿੱਚ ਲੈ ਕੇ ਪਰਚਾ ਦਰਜ ਕਰ ਦਿੱਤਾ ਹੈ ਅਤੇ ਉਕਤਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਮਾਤਾ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਖਿੱਚੀਆਂ ਅਗਲੀ ਖ਼ਬਰ —ਰਾਜ ਪੱਧਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ— ਸਮਾਧ ਭਾਈ ਦੇ ਦਲਜੀਤ ਬਰਾੜ ਨੇ ਜਿੱਤੇ 2 ਚਾਂਦੀ ਦੇ ਤਗਮੇ
Ad Position 24