14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਸੁਰਖ ਰਾਹਾਂ ਦੀਆਂ ਸਿਮਰਤੀਆਂ ਵਾਦ ਸੰਵਾਦ’ ਲੋਕ ਅਰਪਣ

ਅੰਮ੍ਰਿਤਸਰ, 14 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਇਕ ਮਹੱਤਵਪੂਰਨ ਵਾਧਾ ਕਰਦਿਆਂ ਡਾ. ਗੁਰਪਾਲ ਸਿੰਘ ਸੰਧੂ ਦੁਆਰਾ ਸੰਪਾਦਿਤ ਨਵੀਂ ਪੁਸਤਕ ‘ਸੁਰਖ ਰਾਹਾਂ ਦੀਆਂ ਸਿਮਰਤੀਆਂ ਵਾਦ ਸੰਵਾਦ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਪ੍ਰੋ.

Ad Position 21
No active advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਸੁਰਖ ਰਾਹਾਂ ਦੀਆਂ ਸਿਮਰਤੀਆਂ ਵਾਦ ਸੰਵਾਦ’ ਲੋਕ ਅਰਪਣ ਕਰਦੇ ਹੋਏ ਡਾ. ਮਨਜਿੰਦਰ ਸਿੰਘ, ਡਾ. ਬਲਜੀਤ ਕੌਰ, ਡਾ. ਮੇਘਾ ਸਲਵਾਨ, ਡਾ. ਰਾਜਵਿੰਦਰ ਕੌਰ ਤੇ ਹੋਰ। ਤਸਵੀਰ : ਹਰਜੀਤ ਸਿੰਘ 15-08-2026
ਅੰਮ੍ਰਿਤਸਰ, 14 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਇਕ ਮਹੱਤਵਪੂਰਨ ਵਾਧਾ ਕਰਦਿਆਂ ਡਾ. ਗੁਰਪਾਲ ਸਿੰਘ ਸੰਧੂ ਦੁਆਰਾ ਸੰਪਾਦਿਤ ਨਵੀਂ ਪੁਸਤਕ ‘ਸੁਰਖ ਰਾਹਾਂ ਦੀਆਂ ਸਿਮਰਤੀਆਂ ਵਾਦ ਸੰਵਾਦ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ ਕੀਤੀ ਗਈ। ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ, ਨੇ ਦੱਸਿਆ ਕਿ ਪੁਸਤਕ ਦੀ ਸ਼ੁਰੂਆਤ ਗੁਰਪਾਲ ਸਿੰਘ ਸੰਧੂ ਦੁਆਰਾ ਲਿਖੀ ਗਈ ਭੂਮਿਕਾ ਨਾਲ ਹੁੰਦੀ ਹੈ। ਪਹਿਲੇ ਲੇਖ ਵਿਚ ਡਾ. ਜਸਵਿੰਦਰ ਸਿੰਘ ਨੇ ਪ੍ਰੋ. ਹਰਭਜਨ ਸਿੰਘ ਦੇ ਜੀਵਨ ਅਤੇ ਫਲਸਫੇ ਨੂੰ ਸੁਰਖ ਰਾਹਾਂ ਦੀਆਂ ਸਿਮਰਤੀਆਂ ਦੇ ਪ੍ਰਸੰਗ ਵਿਚ ਵੇਖਿਆ ਹੈ। ਇਸ ਤੋਂ ਬਾਅਦ ਡਾ. ਧਨਵੰਤ ਕੌਰ ਨੇ ਇਸ ਰਚਨਾ ਨੂੰ ਇਕ ਸੰਗਰਾਮੀਏ ਦੇ ਮਿਸਾਲੀ ਆਤਮ-ਸੰਵਾਦ ਵਜੋਂ ਪੇਸ਼ ਕੀਤਾ ਹੈ।ਡਾ. ਮਨਜੀਤ ਕੌਰ ਨੇ ਸਿਮਰਤੀ, ਸੰਘਰਸ਼ ਅਤੇ ਸ਼ਬਦਾਂ ਦੀ ਜੰਗ ਦੇ ਪੱਖ ਤੋਂ ਇਸ ਰਚਨਾ ਦਾ ਅਧਿਐਨ ਕੀਤਾ ਹੈ, ਜਦਕਿ ਡਾ. ਲਾਭ ਸਿੰਘ ਖੀਵਾ ਨੇ ਨਕਸਲਬਾੜੀ ਲਹਿਰ ਦੀ ਸਟੀਕ ਪੇਸ਼ਕਾਰੀ ਉੱਤੇ ਜ਼ੋਰ ਦਿੱਤਾ ਹੈ। ਡਾ. ਕਿਰਨਜੀਤ ਕੌਰ ਨੇ ਇਸ ਨੂੰ ਇਨਕਲਾਬੀ ਯਾਦ ਅਤੇ ਪਰਵਾਸੀ ਚੇਤਨਾ ਦੇ ਆਤਮ-ਬਿਰਤਾਂਤ ਵਜੋਂ ਵਿਸ਼ਲੇਸ਼ਣ ਕੀਤਾ ਹੈ। ਪੁਸਤਕ ਦੇ ਅਗਲੇ ਹਿੱਸੇ ਵਿਚ ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਸੁਰਖ ਰਾਹਾਂ ਦੀਆਂ ਸਿਮਰਤੀਆਂ ਨਾਲ ਸੰਵਾਦ ਰਚਾਇਆ ਹੈ। ਪੀ. ਭਾਂਬਰੀ ਨੇ ਇਸ ਨੂੰ ਸੁਪਨਿਆਂ ਲਈ ਸੰਘਰਸ਼ ਅਤੇ ਕੁਰਬਾਨੀ ਦੇ ਬਿਰਤਾਂਤ ਵਜੋਂ ਵੇਖਿਆ ਹੈ ਜਦੋਂ ਕਿ ਸੁਰਿੰਦਰ ਸੋਹਲ ਨੇ ਪੁਸਤਕ ਦੀ ਸਮੀਖਿਆ ਕੀਤੀ ਹੈ। ਇਸ ਮੌਕੇ ਡਾ. ਮੇਘਾ ਸਲਵਾਨ, ਡਾ. ਬਲਜੀਤ ਕੌਰ,ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ,ਡਾ. ਕੰਵਲਦੀਪ ਕੌਰ,ਡਾ. ਹਰਿੰਦਰ ਸਿੰਘ ਤੁੜ ਅਤੇ ਡਾ. ਜਸਪਾਲ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਲੋਕ ਮਸਲੇ : ਪਿੰਡਾਂ-ਸ਼ਹਿਰਾਂ ’ਚ ਰੇਹੜੀਆਂ ’ਤੇ ਪਰੋਸਿਆ ਜਾ ਰਿਹਾ ਗੰਦਾ ਅਤੇ ਮਿਆਰਹੀਣ ਜੰਕ ਫੂਡ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਸਿਵਲ ਹਸਪਤਾਲ ਨੂੰ ਮੁਫ਼ਤ ਡਾਇਲਸਿਸ ਕਿੱਟਾਂ ਭੇਟ
Ad Position 24