ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਗੋਲਬਾਗ ਵੱਲ ਨਵੀਂ ਜਗ੍ਹਾ ’ਤੇ ਜਨਰਲ ਟਿਕਟ ਕਾਊਂਟਰ ਕੀਤਾ ਤਬਦੀਲ
ਅੰਮ੍ਰਿਤਸਬ, 13 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਗੋਲਬਾਗ ਵੱਲ ਨਵੀਂ ਜਗ੍ਹਾ ’ਤੇ ਜਨਰਲ ਟਿਕਟ ਕਾਉਂਟਰ ਨੂੰ ਤਬਦੀਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਉੱਤਰੀ ਰੇਲਵੇ ਦੇ ਜੀ.
ਅੰਮ੍ਰਿਤਸਬ, 13 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਗੋਲਬਾਗ ਵੱਲ ਨਵੀਂ ਜਗ੍ਹਾ ’ਤੇ ਜਨਰਲ ਟਿਕਟ ਕਾਉਂਟਰ ਨੂੰ ਤਬਦੀਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਉੱਤਰੀ ਰੇਲਵੇ ਦੇ ਜੀ. ਐੱਮ. ਰਾਜੇਸ਼ ਕੁਮਾਰ ਪਾਂਡੇ ਵਲੋਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਗੋਲਬਾਗ ਵੱਲ ਰਿਜ਼ਰਵੇਸ਼ਨ ਬੁਕਿੰਗ ਹਾਲ ’ਚ ਹੀ ਜਨਰਲ ਟਿਕਟ ਕਾਉਂਟਰ ਨੂੰ ਸਥਾਪਤ ਕਰਨ ਦੇ ਆਦੇਸ਼ ਦਿੱਤੇ ਸਨ। ਹਾਲਾਂਕਿ ਉਕਤ ਕੰਪਲੈਕਸ ਦੇ ਦੂਜੇ ਪਾਸੇ ਇਕ ਜਨਰਲ ਟਿਕਟ ਕਾਉਂਟਰ ਪਹਿਲਾਂ ਤੋਂ ਹੀ ਸਥਾਪਤ ਸੀ, ਲੇਕਿਨ ਜੀ. ਐੱਮ. ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਰੇਲ ਪ੍ਰਸ਼ਾਸਨ ਨੇ ਜਨਰਲ ਟਿਕਟ ਕਾਉਂਟਰ ਨੂੰ ਉੱਥੋਂ ਤਬਦੀਲ ਕਰਦੇ ਹੋਏ ਰਿਜ਼ਰਵੇਸ਼ਨ ਬੁਕਿੰਗ ਹਾਲ ’ਚ ਸਥਾਪਤ ਕਰ ਦਿੱਤਾ।