13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ 12 ਲੱਖ ਦੀ ਵਜ਼ੀਫ਼ਾ ਰਾਸ਼ੀ ਪ੍ਰਦਾਨ

ਅੰਮ੍ਰਿਤਸਰ, 12 ਅਗਸਤ (ਜੱਸ)- ਖ਼ਾਲਸਾ ਕਾਲਜ ਵਿਖੇ ਸਿੱਖ ਹਿਊਮਨ ਡਿਵੈੱਲਪਮੈਂਟ ਫਾਊਂਡੇਸ਼ਨ ਵਸ਼ਿੰਗਟਨ ਡੀ. ਸੀ.

Ad Position 21
No active advertisement
ਅਜੀਤ ਡੈਸਕ 13-08-2026
ਅੰਮ੍ਰਿਤਸਰ, 12 ਅਗਸਤ (ਜੱਸ)- ਖ਼ਾਲਸਾ ਕਾਲਜ ਵਿਖੇ ਸਿੱਖ ਹਿਊਮਨ ਡਿਵੈੱਲਪਮੈਂਟ ਫਾਊਂਡੇਸ਼ਨ ਵਸ਼ਿੰਗਟਨ ਡੀ. ਸੀ. ਵਲੋਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਅਤੇ ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ’ਚ 37 ਵਿਦਿਆਰਥੀਆਂ ਨੂੰ 12 ਲੱਖ ਦੀ ਵਜ਼ੀਫ਼ਾ ਰਾਸ਼ੀ ਪ੍ਰਦਾਨ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਫਾਊਂਡੇਸ਼ਨ ਦੇ ਉੱਪ ਪ੍ਰਧਾਨ ਅਤੇ ਐਗਜ਼ੈਕਟਿਵ ਡਾਇਰੈਕਟਰ (ਭਾਰਤ) ਗੁਰਬੀਰ ਸਿੰਘ ਬਰਾੜ ਨੇ ਆਪਣੇ ਪਰਿਵਾਰ ਸਮੇਤ ਸਮਾਗਮ ’ਚ ਸ਼ਿਰਕਤ ਕਰਦਿਆਂ 37 ਵਿਦਿਆਰਥੀਆਂ ਨੂੰ 12 ਲੱਖ ਰਾਸ਼ੀ ਦੇ ਵਜੀਫੇ ਚੈੱਕ ਤਕਸੀਮ ਕੀਤੇ। ਉਨ੍ਹਾਂ ਨੇ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਹੁਣ ਤੁਹਾਡੇ ਉੱਪਰ ਇਹ ਜਿੰਮੇਵਾਰੀ ਆ ਗਈ ਹੈ ਕਿ ਤੁਸੀਂ ਮਿਹਨਤ ਕਰਕੇ ਕਿਸੇ ਮੁਕਾਮ ਤੇ ਪਹੁੰਚੋ ਅਤੇ ਸਮਾਜ ਦੀ ਸੇਵਾ ’ਚ ਯੋਗਦਾਨ ਪਾਓ। ਸ: ਬਰਾੜ ਨੇ ਕਿਹਾ ਕਿ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਵਸ਼ਿੰਗਟਨ ਡੀ ਸੀ. ਕਰੀਬ 25 ਸਾਲਾਂ ਤੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਾਰਜਸ਼ੀਲ ਹੈ ਅਤੇ ਹੁਣ ਤੱਕ 15 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਦੀ ਉਚੇਰੀ ਪੜ੍ਹਾਈ ਲਈ ਸਹਾਇਤਾ ਕਰ ਚੁੱਕੇ ਹਨ। ਵਜੀਫਾ ਵੰਡ ਸਮਾਗਮ ਦੀ ਕਾਰਵਾਈ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਦੁਆਰਾ ਚਲਾਈ ਗਈ, ਜਦਕਿ ਕਾਲਜ ਰਜਿਸਟਰਾਰ ਡਾ. ਦਵਿੰਦਰ ਸਿੰਘ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ’ਚ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਨਵਿਕਟਸ ਇੰਟਰਨੈਸ਼ਨਲ ਸਕੂਲ ਵਿਖੇ ‘ਯੰਗ ਐਂਟਰਪ੍ਰਿਨਿਊਰ ਆਫ਼ ਦ ਈਅਰ-2026’ ਕਰਵਾਇਆ ਅਗਲੀ ਖ਼ਬਰ ਤ੍ਰੈ ਸ਼ਤਾਬਦੀ ਖ਼ਾਲਸਾ ਕਾਲਜ ਵਿਖੇ ਵਿੱਦਿਅਕ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ ਵਿਦਿਆਰਥੀ ਸਖ਼ਤ ਮਿਹਨਤ ਨੂੰ ਬਣਾਉਣ...
Ad Position 24