ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਤਲਵਾਰਬਾਜ਼ੀ ਚੈਂਪੀਅਨਸ਼ਿਪ ਸੰਪੰਨ
ਅੰਮ੍ਰਿਤਸਰ, 10 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਮੰਤਵੀ ਖੇਡ ਹਾਲ ’ਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਮਾਪਤ ਹੋਈਆਂ ਤਲਵਾਰਬਾਜ਼ੀ ਚੈਂਪੀਅਨਸ਼ਿਪਜ ਵੱਖ-ਵੱਖ ਉਮਰ ਵਰਗ (ਅੰਡਰ 10, 12, 14, 20 ਅਤੇ ਸੀਨੀਅਰ) ਦੇ ਲੜਕੇ ਅਤੇ ਲੜਕੀਆਂ ਨੇ ਸੋਨੇ, ਚਾਂਦੀ ਅਤੇ ਕਾਂਸੇ ਦੇ ਮੈਡਲ ਹਾਸਿਲ ਕੀਤੇ ਹਨ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਮੈਡਲ ਪਾਉਣ ਦੀ ਰਸਮ ’ਚ ਭਾਗ ਲੈਣ ਵਾਲਿਆਂ ’ਚ ਅੰਮ੍ਰਿਤਸਰ ਜ਼ਿਲ੍ਹਾ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ: ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ, ਸੀਨੀ ਮੀਤ ਪ੍ਰਧਾਨ ਧੰਨਜੀਤ ਸਿੰਘ ਰਾਜਾਜੰਗ, ਜਾਇੰਟ ਸੈਕਟਰੀਜ਼ ਪਰਮਜੀਤ ਸਿੰਘ ਤੇਗ ਤੇ ਕੁਲਵੰਤ ਸਿੰਘ, ਪ੍ਰਬੰਧਕੀ ਸਕੱਤਰ ਹਜੂਰਾ ਸਿੰਘ ਰੰਧਾਵਾ, ਵਿੱਤ ਸਕੱਤਰ ਦਰਸ਼ਨ ਸਿੰਘ ਬਾਠ, ਦਫ਼ਤਰੀ ਸਕੱਤਰ ਨਵਜੋਤ ਸਿੰਘ ਭੰਗੂ, ਮੈਂਬਰ ਟੀਚਰ ਨਿਰਮਲ ਸਿੰਘ ਤੇ ਬੇਅੰਤ ਸਿੰਘ, ਯੂਨੀਵਰਸਿਟੀ ਦੀ ਤਲਵਾਰਬਾਜ਼ੀ ਕੋਚ ਸ਼ਮੀਪ੍ਰੀਤ ਕੌਰ, ਕੋਚ ਸ਼ਰਦ ਕੁਮਾਰ, ਕੋਚ ਬਲਹਾਰ ਸਿੰਘ ਰੰਧਾਵਾ ਤੇ ਕੋਚ ਜਗਪਾਲ ਸਿੰਘ ਰੰਧਾਵਾ ਸ਼ਾਮਿਲ ਸਨ ।
ਅੰਮ੍ਰਿਤਸਰ, 10 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਮੰਤਵੀ ਖੇਡ ਹਾਲ ’ਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਮਾਪਤ ਹੋਈਆਂ ਤਲਵਾਰਬਾਜ਼ੀ ਚੈਂਪੀਅਨਸ਼ਿਪਜ ਵੱਖ-ਵੱਖ ਉਮਰ ਵਰਗ (ਅੰਡਰ 10, 12, 14, 20 ਅਤੇ ਸੀਨੀਅਰ) ਦੇ ਲੜਕੇ ਅਤੇ ਲੜਕੀਆਂ ਨੇ ਸੋਨੇ, ਚਾਂਦੀ ਅਤੇ ਕਾਂਸੇ ਦੇ ਮੈਡਲ ਹਾਸਿਲ ਕੀਤੇ ਹਨ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਮੈਡਲ ਪਾਉਣ ਦੀ ਰਸਮ ’ਚ ਭਾਗ ਲੈਣ ਵਾਲਿਆਂ ’ਚ ਅੰਮ੍ਰਿਤਸਰ ਜ਼ਿਲ੍ਹਾ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ: ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ, ਸੀਨੀ ਮੀਤ ਪ੍ਰਧਾਨ ਧੰਨਜੀਤ ਸਿੰਘ ਰਾਜਾਜੰਗ, ਜਾਇੰਟ ਸੈਕਟਰੀਜ਼ ਪਰਮਜੀਤ ਸਿੰਘ ਤੇਗ ਤੇ ਕੁਲਵੰਤ ਸਿੰਘ, ਪ੍ਰਬੰਧਕੀ ਸਕੱਤਰ ਹਜੂਰਾ ਸਿੰਘ ਰੰਧਾਵਾ, ਵਿੱਤ ਸਕੱਤਰ ਦਰਸ਼ਨ ਸਿੰਘ ਬਾਠ, ਦਫ਼ਤਰੀ ਸਕੱਤਰ ਨਵਜੋਤ ਸਿੰਘ ਭੰਗੂ, ਮੈਂਬਰ ਟੀਚਰ ਨਿਰਮਲ ਸਿੰਘ ਤੇ ਬੇਅੰਤ ਸਿੰਘ, ਯੂਨੀਵਰਸਿਟੀ ਦੀ ਤਲਵਾਰਬਾਜ਼ੀ ਕੋਚ ਸ਼ਮੀਪ੍ਰੀਤ ਕੌਰ, ਕੋਚ ਸ਼ਰਦ ਕੁਮਾਰ, ਕੋਚ ਬਲਹਾਰ ਸਿੰਘ ਰੰਧਾਵਾ ਤੇ ਕੋਚ ਜਗਪਾਲ ਸਿੰਘ ਰੰਧਾਵਾ ਸ਼ਾਮਿਲ ਸਨ । ਇਸ ਦੌਰਾਨ ਪ੍ਰੋ: ਰੰਧਾਵਾ ਨੇ ਦੱਸਿਆ ਕਿ ਅੰਡਰ 10 ਅਤੇ ਅੰਡਰ 12 ਉਮਰ ਵਰਗ ਦੇ ਜੇਤੂ ਲੜਕੇ ਅਤੇ ਲੜਕੀਆਂ 19 ਤੇ 20 ਅਗਸਤ ਨੂੰ ਤਰਨਤਾਰਨ ਵਿਖੇ ਹੋ ਰਹੀ ਸਟੇਟ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਭਾਗ ਲੈਣਗੀਆਂ ਅਤੇ ਬਾਕੀ ਵਰਗਾ ਦੇ ਜੇਤੂ ਖਿਡਾਰੀ ਅਤੇ ਖਿਡਾਰਨਾਂ ਦੀਆਂ ਟੀਮਾਂ ਆਉਣ ਵਾਲੇ ਸਮੇਂ ’ਚ ਸਟੇਟ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਭਾਗ ਲੈਣ ਲਈ ਭੇਜੀਆਂ ਜਾਣਗੀਆਂ।