11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਸੰਗੀਤਕ ਕਾਰਜਸ਼ਾਲਾ ਕਰਵਾਈ

ਅੰਮ੍ਰਿਤਸਰ, 10 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਿਰਨਜੀਤ ਬੱਲ ਦੀ ਅਗਵਾਈ ਅਧੀਨ ਸੰਗੀਤ ਗਾਇਨ ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਵਾਇਸ ਕਲਚਰ ਤਕਨੀਕਾਂ ਅਤੇ ਭਾਰਤੀ ਸ਼ਾਸਤਰੀ ਸੰਗੀਤ ’ਚ ਸਹੀ ਸੁਰ ਲਗਾ ਕੇ ਸੰਗੀਤਕ ਕਾਰਜਸ਼ਾਲਾ ਕਰਵਾਈ ਗਈ, ਜਿਸ ’ਚ ਸੰਗੀਤ ਖੇਤਰ ਦੇ ਕਲਾਕਾਰ ਰਾਹੁਲ ਸਹੋਤਾ ਨੇ ਵਿਦਿਆਰਥੀਆਂ ਨੂੰ ਸ਼ੁੱਧ ਸੁਰ ਉਚਾਰਨ ਤੇ ਸਹੀ ਸੁਰ ਲਗਾਅ ਦੀਆਂ ਤਕਨੀਕਾਂ ਨਾਲ ਜਾਣੂੰ ਕਰਵਾਇਆ। ਉਨ੍ਹਾਂ ਨੇ ਵਿਹਾਰਕ ਉਦਾਹਰਣਾਂ ਤੇ ਪੇਸ਼ਕਾਰੀ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਇਨ੍ਹਾਂ ਤਕਨੀਕਾਂ ਦਾ ਅਭਿਆਸ ਵੀ ਕਰਵਾਇਆ।

Ad Position 21
No active advertisement
ਅਜੀਤ ਡੈਸਕ 11-08-2026
ਅੰਮ੍ਰਿਤਸਰ, 10 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਿਰਨਜੀਤ ਬੱਲ ਦੀ ਅਗਵਾਈ ਅਧੀਨ ਸੰਗੀਤ ਗਾਇਨ ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਵਾਇਸ ਕਲਚਰ ਤਕਨੀਕਾਂ ਅਤੇ ਭਾਰਤੀ ਸ਼ਾਸਤਰੀ ਸੰਗੀਤ ’ਚ ਸਹੀ ਸੁਰ ਲਗਾ ਕੇ ਸੰਗੀਤਕ ਕਾਰਜਸ਼ਾਲਾ ਕਰਵਾਈ ਗਈ, ਜਿਸ ’ਚ ਸੰਗੀਤ ਖੇਤਰ ਦੇ ਕਲਾਕਾਰ ਰਾਹੁਲ ਸਹੋਤਾ ਨੇ ਵਿਦਿਆਰਥੀਆਂ ਨੂੰ ਸ਼ੁੱਧ ਸੁਰ ਉਚਾਰਨ ਤੇ ਸਹੀ ਸੁਰ ਲਗਾਅ ਦੀਆਂ ਤਕਨੀਕਾਂ ਨਾਲ ਜਾਣੂੰ ਕਰਵਾਇਆ। ਉਨ੍ਹਾਂ ਨੇ ਵਿਹਾਰਕ ਉਦਾਹਰਣਾਂ ਤੇ ਪੇਸ਼ਕਾਰੀ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਇਨ੍ਹਾਂ ਤਕਨੀਕਾਂ ਦਾ ਅਭਿਆਸ ਵੀ ਕਰਵਾਇਆ। ਸੰਗੀਤ ਵਿਭਾਗ ਦੇ ਮੁਖੀ ਐਸੋਸਿਏਟ ਪ੍ਰੋ. ਸ੍ਰੀਮਤੀ ਵੀਨਸ ਨੇ ਇਸ ਤਰ੍ਹਾਂ ਦੀਆਂ ਕਾਰਜਸ਼ਾਲਾਵਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਨਿਰੰਤਰ ਅਭਿਆਸ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ’ਤੇ ਕੌਂਸਲ ਮੈਂਬਰ ਡਾ. ਸਤਿੰਦਰ ਕੌਰ, ਮੈਡਮ ਮਾਨਸੀ ਸਿੰਘ, ਸ੍ਰੀਮਤੀ ਸਰਬਜੋਤ ਕੌਰ, ਡਾ. ਅੰਸ਼ੁਮਤੀ, ਮੈਡਮ ਹਰਮੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਮ ਨਗਰ ਕਾਲੋਨੀ ਨੇੜੇ ਮਜੀਠਾ ਰੋਡ ’ਤੇ ਫੈਕਟਰੀ ਮਾਲਕਾਂ ਦਾ ਨਾਜਾਇਜ਼ ਕਬਜ਼ਾ, ਪ੍ਰਸ਼ਾਸਨ ਖਾਮੋਸ਼ ਅਗਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24