05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬਹੋੜੂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਚੱਬਾ, 5 ਅਗਸਤ (ਜੱਸਾ ਅਨਜਾਣ)- ਅੰਮ੍ਰਿਤਸਰ-ਝਬਾਲ ਰੋਡ ਅੱਡਾ ਬਹੋੜੂ ਪੁਲ ਦੇ ਨਜ਼ਦੀਕ ਐੱਮ. ਬੀ.

Ad Position 21
No active advertisement
ਅਜੀਤ ਡੈਸਕ 06-08-2026
ਚੱਬਾ, 5 ਅਗਸਤ (ਜੱਸਾ ਅਨਜਾਣ)- ਅੰਮ੍ਰਿਤਸਰ-ਝਬਾਲ ਰੋਡ ਅੱਡਾ ਬਹੋੜੂ ਪੁਲ ਦੇ ਨਜ਼ਦੀਕ ਐੱਮ. ਬੀ. ਫਾਰਮ ਵਿਖੇ ਤੀਆਂ ਦਾ ਤਿਉਹਾਰ ਪਿੰਡ ਬਹੋੜੂ ਅਤੇ ਲਾਗਲੇ ਪਿੰਡਾਂ ਦੀਆਂ ਮੁਟਿਆਰਾਂ ਅਤੇ ਮਹਿਲਾਵਾਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤੀਆਂ ਦੇ ਮੌਕੇ ਐੱਮ. ਬੀ. ਫਾਰਮ ਦੇ ਵਿਹੜੇ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਰੰਗ ਬਿਰੰਗੀਆਂ ਚੁੰਨੀਆਂ -ਪੱਖੀਆਂ ਦੀਆਂ ਸਜਾਵਟਾਂ ਨਾਲ ਸਜਾਇਆ ਗਿਆ ਤੇ ਤੀਆਂ ਦੀ ਸ਼ੁਰੂਆਤ ਮੁਟਿਆਰਾਂ ਵਲੋਂ ਸਾਉਣ ਮਹੀਨੇ ਨਾਲ ਸੰਬੰਧਿਤ ਬੋਲੀਆਂ ਨਾਲ ਕੀਤੀ ਗਈ। ਮੁਟਿਆਰਾਂ ਵਲੋਂ ਪਾਏ ਗਏ ਗਿੱਧੇ ਨੇ ਛੋਟੀਆਂ ਬੱਚੀਆਂ ਦੇ ਦਿਲਾਂ ‘ਚ ਉਤਸ਼ਾਹ ਭਰਿਆ ਤੇ ਤੀਆਂ ਤੀਜ ਦੀਆਂ ਵਰ੍ਹੇ ਪਿੱਛੋਂ ਨੇ ਫੇਰ ਬੋਲੀ ਪਾ ਕੇ ਤੀਆਂ ਦੀਆਂ ਅਮਿੱਟ ਯਾਦਾਂ ਛੱਡੀਆਂ । ਇਸ ਮੌਕੇ ਕੰਵਲਜੀਤ ਕੌਰ ਬਹੋੜੂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸਭਿਆਚਾਰਕ ਨੂੰ ਅੱਗੇ ਵਧਾਉਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕਰਦਾ ਹੈ । ਇਸ ਮੌਕੇ ਸੁਖਦੀਪ ਕੌਰ, ਬਲਜਿੰਦਰ ਕੌਰ, ਨਵਤੇਜਪਾਲ ਕੌਰ, ਗੁਰਮੀਤ ਕੌਰ, ਰਾਜਵਿੰਦਰ ਕੌਰ, ਸ਼ਰਨਜੀਤ ਕੌਰ, ਸਿਮਰਨ ਕੌਰ, ਦਮਨਪ੍ਰੀਤ ਕੌਰ, ਹੁਸਨਪ੍ਰੀਤ ਕੌਰ,ਚਾਹਤ ਪ੍ਰੀਤ ਕੌਰ, ਪ੍ਰਵੀਨ ਕੌਰ ਤੇ ਵੱਡੀ ਗਿਣਤੀ ’ਚ ਬੱਚੀਆਂ ਅਤੇ ਮੁਟਿਆਰਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਐਂਡੀ ਬਰਨਹਮ ਦੀ ਨਵੀਂ ਨੀਤੀ ਤਹਿਤ 9,300 ਘਰੇਲੂ ਹਿੰਸਾ ਦੇ ਦੋਸ਼ੀ ਰਿਹਾਅ ਹੋਣਗੇ ਅਗਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਲੋਕ ਮਸਲੇ : ਡੇਢ ਸਦੀ ਪੁਰਾਣੇ ਰੀਗੋ ਪੁਲ ਦੇ ਬੰਦ ਹੋਣ ਨਾਲ ਵਪਾਰਕ ਗਤੀਵਿਧੀ...
Ad Position 24
No active advertisement