27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਹੋਟਲ ਦੇ ਕਮਰੇ 'ਚੋਂ ਭੇਦਭਰੀ ਹਾਲਤ 'ਚ ਔਰਤ ਦੀ ਮੌਤ ਦੇ ਮਾਮਲੇ 'ਚ ਹੋਟਲ ਮੈਨੇਜਰ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 02-04-2026
ਅੰਮਿ੍ਤਸਰ, 1 ਅਪ੍ਰੈਲ (ਰੇਸ਼ਮ ਸਿੰਘ)-ਇੱਥੇ ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ 'ਚ ਠਹਿਰੀ ਇਕ ਔਰਤ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਉਪਰੰਤ ਕਮਰੇ 'ਚ ਉਸ ਦੀ ਲਾਸ਼ ਮਿਲਣ ਦੇ ਚਰਚਿਤ ਮਾਮਲੇ 'ਚ ਪੁਲਿਸ ਵਲੋਂ ਹੋਟਲ ਮੈਨੇਜਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਿਸ ਖਿਲਾਫ ਦੋਸ਼ ਹੈ ਕਿ ਬਿਨਾਂ ਸ਼ਨਾਖਤੀ ਸਬੂਤ ਤੋਂ ਉਹ ਹੋਟਲ ਦੇ ਕਮਰੇ ਮੁਹੱਈਆ ਕਰਵਾਉਂਦਾ ਸੀ | ਇਸ ਦੇ ਨਾਲ ਹੀ ਹੋਟਲ 'ਚ ਮਿ੍ਤਕ ਔਰਤ ਨਾਲ ਉਸ ਦੇ ਕਮਰੇ 'ਚ ਠਹਿਰੇ ਇਕ ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ | ਗਿ੍ਫਤਾਰ ਕੀਤੇ ਹੋਟਲ ਮੈਨੇਜਰ ਦੀ ਸ਼ਨਾਖਤ ਸੁਖਚੈਨ ਸਿੰਘ ਵਾਸੀ ਪਿੰਡ ਭਰੋਪਾਲ ਅੰਮਿ੍ਤਸਰ ਵਜੋਂ ਹੋਈ ਹੈ | ਥਾਣਾ ਬੀ. ਡਵੀਜ਼ਨ ਦੇ ਮੁਖੀ ਇੰਸ: ਬਲਜਿੰਦਰ ਸਿੰਘ ਨੇ ਦਸਿਆ ਕਿ ਇਹ ਮਾਮਲਾ ਬੀਤੇ ਦਿਨ ਇਥੇ ਹੋਟਲ ਕੇ.ਕੇ. ਸ੍ਰੀ ਦਰਬਾਰ ਸਾਹਿਬ ਨੇੜੇ ਡਾਕਖਾਨਾ ਵਿਖੇ ਇਕ ਸ਼ਾਦੀ ਸ਼ੁਦਾ ਔਰਤ ਤਮੰਨਾ ਉਰਫ ਮੋਨਿਕਾ ਵਾਸੀ ਗੁਰੂ ਨਾਨਕਪੁਰਾ ਪੁਤਲੀਘਰ ਅੰਮਿ੍ਤਸਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਸੀ | ਪੁਲਿਸ ਨੇ ਉਸਦੀ ਲਾਸ਼ ਹੋਟਲ ਦੇ ਕਮਰੇ 'ਚੋਂ ਬਰਾਮਦ ਕੀਤੀ | ਪੁਲਿਸ ਤਫਤੀਸ਼ 'ਚ ਪਾਇਆ ਗਿਆ ਕਿ ਹੋਟਲ ਦਾ ਰਿਕਾਰਡ ਚੈੱਕ ਕਰਨ 'ਤੇ ਪਾਇਆ ਕਿ ਹੋਟਲ ਦੇ ਮੈਨੇਜਰ ਵਲੋਂ ਬਿਨਾਂ ਸ਼ਨਾਖਤੀ ਸਬੂਤ ਹੋਟਲ ਦੇ ਕਮਰੇ ਦਿੱਤੇ ਜਾਂਦੇ ਸਨ | ਉਨ੍ਹਾਂ ਦਸਿਆ ਕਿ ਅਣਪਛਾਤੇ ਵਿਅਕਤੀ ਦੀ ਗਿ੍ਫਤਾਰੀ ਉਪਰੰਤ ਹੀ ਇਹ ਸਾਫ ਹੋ ਸਕੇਗਾ ਕਿ ਔਰਤ ਦੀ ਮੌਤ ਕਿੰਨਾਂ ਹਾਲਾਤਾਂ 'ਚ ਹੋਈ | ਮਿ੍ਤਕ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ <br/> ਅਗਲੀ ਖ਼ਬਰ ਅਗਲੇ ਦਿਨਾਂ 'ਚ ਪੁਰਾਣੇ ਸ਼ਹਿਰ 'ਚ ਮੀਟ, ਤੰਬਾਕੂ ਅਤੇ ਸ਼ਰਾਬ ਵਾਲੀਆਂ ਦੁਕਾਨਾਂ 'ਤੇ ਹੋਵੇਗੀ ਕਾਰਵਾਈ <br/>
Ad Position 24