08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਅੰਮਿ੍ਤਸਰ 'ਚ ਪਰਪਲ ਯੂਨਾਈਟਿਡ ਕਿਡਜ਼ ਦਾ 100ਵਾਂ ਸਟੋਰ ਖੋਲਿ੍ਹਆ <br/>

Ad Position 21
No active advertisement
ਅਜੀਤ ਡੈਸਕ 30-01-2026
ਅੰਮਿ੍ਤਸਰ, 29 ਜਨਵਰੀ (ਨਕੁਲ ਸ਼ਰਮਾ)-ਬੱਚਿਆਂ ਦੇ ਫੈਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਪਰਪਲ ਯੂਨਾਈਟਡ ਕਿਡਜ਼ ਵਲੋਂ ਅੰਮਿ੍ਤਸਰ 'ਚ ਆਪਣਾ 100ਵਾਂ ਸਟੋਰ ਖੋਲਿ੍ਹਆ ਗਿਆ, ਜਿਸਦਾ ਉਦਘਾਟਨ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕੀਤਾ | ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੌਰਵ ਮਿੱਠੂ ਮਦਾਨ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਰਹੇ | ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਜੇ. ਡੀ. ਸੇਠ ਨੇ ਕਿਹਾ ਕਿ ਪੰਜਾਬ ਨਾਲ ਕੰਪਨੀ ਦਾ ਵਿਸ਼ੇਸ਼ ਜੁੜਾਅ ਹੈ | ਇਸੇ ਕਾਰਨ ਕੰਪਨੀ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਆਪਣੇ ਸਟੋਰਾਂ ਦਾ ਲਗਾਤਾਰ ਵਿਸਤਾਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ 'ਚ 100ਵੇਂ ਸਟੋਰ ਦੀ ਸ਼ੁਰੂਆਤ ਕੰਪਨੀ ਦੀ ਵਿਸਤਾਰ ਯੋਜਨਾ ਦਾ ਹਿੱਸਾ ਹੈ | ਕੰਪਨੀ ਦੀ ਹੋਲ-ਟਾਈਮ ਡਾਇਰੈਕਟਰ ਭਾਵਨਾ ਸੇਠ ਨੇ ਦੱਸਿਆ ਕਿ ਸਟੋਰ ਵਿੱਚ ਬੱਚਿਆਂ ਦੀ ਉਮਰ ਅਤੇ ਪਸੰਦ ਨੂੰ ਧਿਆਨ 'ਚ ਰੱਖ ਕੇ ਕੱਪੜਿਆਂ ਦੀ ਚੋਣ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਗਣਿਤ ਮੇਲੇ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਇਕ ਵਾਰ ਮੁੜ ਰੁਕ ਗਈ ਅੰਮਿ੍ਤਸਰ ਦੀ ਇਤਿਹਾਸਕ ਘੜੀ ਦੀ ਟਿੱਕ-ਟਿੱਕ ਲੱਖਾਂ ਰੁਪਏ ਖ਼ਰਚਣ 'ਤੇ ਦਿੱਤੀ ਗਈ ਸੀ ਕਈ ਦਹਾਕਿਆ...
Ad Position 24