08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕੂੜੇ ਦੀ ਚੁਕਾਈ ਨੂੰ ਲੈ ਕੇ ਕੀਤੇ ਜਾਣ ਵਾਲੇ ਦਾਅਵਿਆਂ ਦੀ ਨਿਕਲੀ ਹਵਾ

Ad Position 21
No active advertisement
ਅਜੀਤ ਡੈਸਕ 30-01-2026
ਅੰਮਿ੍ਤਸਰ, 29 ਜਨਵਰੀ (ਹਰਮਿੰਦਰ ਸਿੰਘ)-ਬੀਤੇ ਕਈ ਮਹੀਨਿਆਂ ਤੱਕ ਸ਼ਹਿਰ 'ਚ ਕੂੜੇ ਦੀ ਚੁਕਾਈ ਦੀ ਵੱਡੀ ਸਮੱਸਿਆ ਬਣੀ ਹੋਈ ਹੈ | ਕੂੜੇ ਦੀ ਚੁਕਾਈ ਦਾ ਕੰਮ ਨਗਰ ਨਿਗਮ ਵਲੋਂ ਇਕ ਨਿੱਜੀ ਕੰਪਨੀ ਨੂੰ ਸੌਂਪੀ ਗਈ ਹੈ ਅਤੇ ਉਕਤ ਕੰਪਨੀ ਦਾ ਦਾਅਵਾ ਸੀ ਜਨਵਰੀ 'ਚ ਸਫਾਈ ਵਿਵਸਥਾ ਨੂੰ 100 ਫੀਸਦੀ ਯਕੀਨੀ ਬਣਾਇਆ ਜਾਵੇ ਅਤੇ ਕੰਪਨੀ ਵਲੋਂ ਆਪਣੀਆਂ ਗੱਡੀਆਂ ਪੂਰੀ ਤਰ੍ਹਾਂ ਨਾਲ ਸ਼ਹਿਰ 'ਚੋਂ ਕੂੜੇ ਦੀ ਚੁਕਾਈ ਲਈ ਲਗਾ ਦਿੱਤੀਆਂ ਜਾਣਗੀਆਂ ਪਰ ਲੋਕਾਂ ਦੇ ਘਰਾਂ ਤੋਂ ਲੈ ਕੇ ਚੌਕਾਂ ਚੁਰਾਹਿਆਂ ਤੱਕ ਅਜੇ ਵੀ ਲੱਗ ਰਹੇ ਕੂੜੇ ਦੇ ਢੇਰ ਕੰਪਨੀ ਦੇ ਦਾਅਵਿਆਂ ਦੀ ਹਵਾ ਕੱਢਦੇ ਹਨ |
ਅੰਮਿ੍ਤਸਰ ਦੀਆਂ ਸਾਰੀਆਂ 85 ਵਾਰਡਾਂ 'ਚੋਂ ਕੂੜੇ ਦੀ ਚੁਕਾਈ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ਅਤੇ ਨਗਰ ਨਿਗਮ ਵਲੋਂ ਸਤੰਬਰ ਮਹੀਨੇ ਵਿਚ ਕੂੜੇ ਦੀ ਚੁਕਾਈ ਦਾ ਕੰਮ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ ਹੈ | ਉਕਤ ਕੰਪਨੀ ਵਲੋਂ ਸ਼ਹਿਰ ਦੀਆਂ ਸੜਕਾਂ ਤੋਂ ਕੂੜੇ ਦੀ ਚੁਕਾਈ ਲਈ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਜਨਵਰੀ ਮਹੀਨੇ ਵਿਚ ਸ਼ਹਿਰ ਦੇ ਹਰ ਘਰ 'ਚੋਂ ਕੂੜਾ ਚੁੱਕਣ ਲਈ ਆਪਣੀ ਮਸ਼ੀਨਰੀ ਪੂਰਾ ਤਰ੍ਹਾਂ ਨਾਲ ਲਗਾਉਣ ਦਾ ਵਾਅਦਾ ਕੀਤਾ ਜਾ ਰਿਹਾ ਸੀ | ਸ਼ਹਿਰ ਵਿਚ ਅਜੇ ਵੀ ਬਹੁਤ ਸਾਰੇ ਹਿੱਸੇ ਅਜਿਹੇ ਹਨ ਜਿਥੇ ਅਜੇ ਵੀ ਕੰਪਨੀ ਦੀਆਂ ਗੱਡੀਆਂ ਪੂਰੀ ਤਰ੍ਹਾਂ ਨਾਲ ਨਹੀਂ ਜਾ ਰਹੀਆਂ | ਜਿਸ ਕਾਰਨ ਕਈ ਚੌਕਾਂ, ਮੁਹੱਲਿਆਂ ਅਤੇ ਘਰਾਂ ਵਿਚ ਅਜੇ ਵੀ ਕੂੜਾ ਜਮ੍ਹਾ ਹੋ ਰਿਹਾ ਹੈ | ਉਕਤ ਕੰਪਨੀ ਵਲੋਂ ਜ਼ਰੂਰਤ ਅਨੁਸਾਰ 300 ਤੋਂ ਵਧੇਰੇ ਗੱਡੀਆਂ ਸ਼ਹਿਰ 'ਚ ਕੂੜੇ ਦੀ ਚੁਕਾਈ ਲਈ ਉਤਰਾਈਆਂ ਜਾਣੀਆਂ ਪਤਾ ਲੱਗਾ ਹੈ ਕਿ ਅਜੇ ਤੱਕ ਕੰਪਨੀ ਵਲੋਂ ਅਜੇ ਤੱਕ ਅੱਧੀਆਂ ਗੱਡੀਆਂ ਹੀ ਮੁਹੱਈਆ ਕਰਵਾਈਆਂ ਗਈਆਂ ਹਨ | ਇਸ ਸੰਬੰਧ ਵਿਚ ਕੰਪਨੀ ਅਧਿਕਾਰੀ ਰਾਜੀਵ ਅਰੋੜਾ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਚੁਕਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਿਲਕੁਲ ਮੁਫ਼ਤ ਬਣਾਏ ਜਾਣਗੇ-ਪ੍ਰਭਬੀਰ ਸਿੰਘ ਬਰਾੜ ਅਗਲੀ ਖ਼ਬਰ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਹੈਲਥ ਕਾਰਡਾਂ ਲਈ ਲਗਾਏ ਗਏ ਕੈਂਪ 'ਚ ਕੀਤੀ ਸ਼ਮੂਲੀਅਤ
Ad Position 24