08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 8 ਲੱਖ ਦੀ ਠੱਗੀ

Ad Position 21
No active advertisement
ਅਜੀਤ ਡੈਸਕ 30-01-2026
ਅੰਮਿ੍ਤਸਰ, 29 ਜਨਵਰੀ (ਰੇਸ਼ਮ ਸਿੰਘ)-ਇਥੇ ਸਿਵਲ ਸਰਜਨ ਦਫਤਰ ਦੀ ਇਕ ਕਲਰਕ ਮੁਲਾਜ਼ਮ ਖਿਲਾਫ ਥਾਣਾ ਸਿਵਲ ਲਾਈਨ ਦੀ ਔਰਤ ਕਲਰਕ ਮੁਲਾਜ਼ਮ ਖਿਲਾਫ ਪੁਲਿਸ ਵਲੋਂ ਸਰਕਾਰੀ ਨੌਕਰੀ ਦਿਵਾਉਣ ਦੀ ਆੜ 'ਚ 8 ਲੱਖ ਦੇ ਕਰੀਬ ਠੱਗੀ ਮਾਰੇ ਜਾਣ ਦੇ ਦੋਸ਼ਾਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਲਰਕ ਦੀ ਗਿ੍ਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਹ ਸ਼ਿਕਾਇਤ ਇਥੇ ਭਵਾਨੀ ਨਗਰ ਮਜੀਠਾ ਰੋਡ ਦੀ ਰਹਿਣ ਵਾਲੀ ਔਰਤ ਗੁਰਨੀਤ ਕੌਰ ਵਜੋਂ ਦਰਜ ਕਰਵਾਈ ਹੈ ਜਿਸ ਨੇ ਦਸਿਆ ਕਿ ਉਸਨੂੰ ਸਿਹਤ ਵਿਭਾਗ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਕਤ ਔਰਤ ਮੁਲਾਜ਼ਮ ਵਲੋਂ 7 ਲੱਖ 95 ਹਜ਼ਾਰ, 5200 ਰੁਪਏ ਦੀ ਠੱਗੀ ਮਾਰੀ ਹੈ ਪਰ ਉਸਨੂੰ ਕੋਈ ਨੌਕਰੀ ਨਹੀਂ ਲਗਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ ਹਨ | ਥਾਣਾ ਸਿਵਲ ਲਾਈਨ 'ਚ ਮਾਮਲੇ ਦੇ ਜਾਂਚ ਅਧਿਕਾਰੀ ਏ.ਐਸ.ਆਈ. ਹਰਜਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਪਵਨਦੀਪ ਕੌਰ ਦਫਤਰ ਸਿਵਲ ਸਰਜਨ ਵਾਸੀ ਬੀ.ਈ.ਐੱਸ.ਆਈ. ਕਲੌਨੀ ਮਜੀਠਾ ਰੋਡ ਖਿਲਾਫ ਧੋਖਾਧੜੀ ਦੇ ਦੋਸ਼ਾਂ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਬਜਟ 2026-27 ਮੋਮੋਠਗਣੀਆਂ ਹੋਣ ਦੀ ਬਜਾਏ ਸੂਝਵਾਨ ਤੇ ਵਿਕਾਸ-ਮੁਖੀ ਹੋਣ ਦੀ ਉਮੀਦ-ਐਡਵੋਕਟ ਵਿਕਾਸ ਖੰਨਾ ਅਗਲੀ ਖ਼ਬਰ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜੀ-ਜ਼ਿਲ੍ਹਾ ਪ੍ਰਧਾਨ ਰਾਜਾ ਲਦੇਹ
Ad Position 24