08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਇੰਪੀਰੀਅਲ ਸਕੂਲ ਦੀ ਅਧਿਆਪਕਾ ਨੂੰ ਟੀਚਰਜ਼ ਐਵਾਰਡ-2026 ’ਚ ਮਿਲਿਆ ਸਨਮਾਨ

ਅਬੋਹਰ,9 ਨਵੰਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਪ੍ਰਾਇਮਰੀ ਅਧਿਆਪਕਾ ਸੁਸ਼੍ਰੀ ਅਮਾਨਤ ਨੂੰ ‘ਆਕਸਫੋਰਡ ਐਡਵਾਂਟੇਜ ਡਿਜੀਟਲ ਈਕੋਸਿਸਟਮ ਟੀਚਰਜ਼ ਅਵਾਰਡ-2026’ ਦੇ ਤਹਿਤ ਸਪੈਸ਼ਲ ਮੈਨਸ਼ਨ (ਨਾਰਥ)-ਫਾਊਂਡੇਸ਼ਨਲ ਸਟੇਜ ਸ਼੍ਰੇਣੀ ਵਿਚ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਕੂਲ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਆਕਸਫੋਰਡ ਐਡਵਾਂਟੇਜ ਦੀਆਂ ਕਿਤਾਬਾਂ ਲਾਗੂ ਹਨ ਅਤੇ ਇਸੇ ਪਾਠਕ੍ਰਮ ਦੀ ਵਰਤੋਂ ਪੜ੍ਹਾਈ-ਲਿਖਾਈ ਦੀ ਪ੍ਰਕਿਰਿਆ ਵਿਚ ਕੀਤੀ ਜਾਂਦੀ ਹੈ।

Ad Position 21
No active advertisement
ਆਕਸਫੋਰਡ ਐਡਵਾਂਟੇਜ ਡਿਜੀਟਲ ਈਕੋਸਿਸਟਮ ਟੀਚਰਜ਼ ਐਵਾਰਡ-2026 ਵਿਚ ਵਿਸ਼ੇਸ਼ ਸਨਮਾਨ ਹਾਸਲ ਕਰਨ ’ਤੇ ਅਧਿਆਪਕਾ ਅਮਾਨਤ ਨੂੰ ਵਧਾਈ ਦਿੰਦੇ ਹੋਏ ਸਕੂਲ ਅਧਿਆਪਕ। ਅਜੀਤ ਤਸਵੀਰ 10-11-2026
ਅਬੋਹਰ,9 ਨਵੰਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਪ੍ਰਾਇਮਰੀ ਅਧਿਆਪਕਾ ਸੁਸ਼੍ਰੀ ਅਮਾਨਤ ਨੂੰ ‘ਆਕਸਫੋਰਡ ਐਡਵਾਂਟੇਜ ਡਿਜੀਟਲ ਈਕੋਸਿਸਟਮ ਟੀਚਰਜ਼ ਅਵਾਰਡ-2026’ ਦੇ ਤਹਿਤ ਸਪੈਸ਼ਲ ਮੈਨਸ਼ਨ (ਨਾਰਥ)-ਫਾਊਂਡੇਸ਼ਨਲ ਸਟੇਜ ਸ਼੍ਰੇਣੀ ਵਿਚ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਕੂਲ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਆਕਸਫੋਰਡ ਐਡਵਾਂਟੇਜ ਦੀਆਂ ਕਿਤਾਬਾਂ ਲਾਗੂ ਹਨ ਅਤੇ ਇਸੇ ਪਾਠਕ੍ਰਮ ਦੀ ਵਰਤੋਂ ਪੜ੍ਹਾਈ-ਲਿਖਾਈ ਦੀ ਪ੍ਰਕਿਰਿਆ ਵਿਚ ਕੀਤੀ ਜਾਂਦੀ ਹੈ। ਇਹ ਪਾਠਕ੍ਰਮ ਬੱਚਿਆਂ ਨੂੰ ਉਨ੍ਹਾਂ ਦੀਆਂ ਸ਼ੁਰੂਆਤੀ ਜਮਾਤਾਂ ਤੋਂ ਹੀ ਇਕ ਬਿਹਤਰ ਅਕਾਦਮਿਕ ਆਧਾਰ ਪ੍ਰਦਾਨ ਕਰਨ ਵਿਚ ਮਦਦਗਾਰ ਹੈ। ਇਸ ਪ੍ਰਾਪਤੀ ’ਤੇ ਸਕੂਲ ਦੇ ਪ੍ਰਿੰਸੀਪਲ ਰਵੀ ਕੁਮਾਰ ਨੇ ਸੁਸ਼੍ਰੀ ਅਮਾਨਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਅਧਿਆਪਕ ਦਾ ਸਮਰਪਣ, ਮਿਹਨਤ ਅਤੇ ਪੜ੍ਹਾਉਣ ਪ੍ਰਤੀ ਹਾਂ ਪੱਖੀ ਦ੍ਰਿਸ਼ਟੀਕੋਣ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਦੂਜੇ ਅਧਿਆਪਕਾਂ ਨੂੰ ਵੀ ਆਪਣੇ ਕੰਮ ਵਿਚ ਉੱਤਮਤਾ ਲਿਆਉਣ ਲਈ ਪ੍ਰੇਰਿਤ ਕਰੇਗਾ। ਉੱਥੇ ਹੀ ਡਾਇਰੈਕਟਰ ਸੁਖਵਿੰਦਰ ਪਾਲ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਕੂਲ ਵਿਚ ਗੁਣਵੱਤਾ ਪੂਰਨ ਸਿੱਖਿਆ ਅਤੇ ਆਧੁਨਿਕ ਅਧਿਆਪਨ ਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਆਕਸਫੋਰਡ ਐਡਵਾਂਟੇਜ ਪਾਠਕ੍ਰਮ ਦੀ ਵਰਤੋਂ ਇਸੇ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਸੁਸ਼੍ਰੀ ਅਮਾਨਤ ਦੀ ਇਸ ਪ੍ਰਾਪਤੀ ਨੂੰ ਪੂਰੇ ਸਕੂਲ ਪਰਿਵਾਰ ਲਈ ਮਾਣ ਦਾ ਪਲ ਦੱਸਿਆ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਜਲਾਲਾਬਾਦ ਦੀ ਸਰਬਸੰਮਤੀ ਦੇ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਅਗਲੀ ਖ਼ਬਰ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ 24 ਨਵੰਬਰ ਨੂੰ ਹੋਵੇਗਾ ਮੁੱਖ ਗੁਰਪੁਰਬ ਸਮਾਗਮ
Ad Position 24