ਭਾਰਤ-ਪਾਕਿ ਸਰਹੱਦ ’ਤੇ ਦੀਵਾਲੀ ਦਾ ਤਿਉਹਾਰ ਮਨਾਇਆ
ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)- ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੇ ਨਾਲ ਹੀ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦਾ 151ਵਾਂ ਰਚਨਾ ਦਿਵਸ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।
ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)- ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੇ ਨਾਲ ਹੀ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦਾ 151ਵਾਂ ਰਚਨਾ ਦਿਵਸ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਟਰੀਟ ਸੈਰੇਮਨੀ ਦੌਰਾਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਅਧਿਕਾਰੀਆਂ ਨਾਲ ਦੀਵੇ ਬਾਲ ਕੇ ਇੱਕ-ਦੂਜੇ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਫ਼ਾਜ਼ਿਲਕਾ ਦੇ ਸਮਾਜ ਸੇਵਕ ਐਡਵੋਕੇਟ ਕਾਮੇਸ਼ਵਰ ਗੁੰਬਰ, ਡਾ. ਰਾਮੇਸ਼ਵਰ ਗੁੰਬਰ, ਲੀਲਾਧਰ ਸ਼ਰਮਾ, ਗੋਇਲ ਹੋਮਿਓਪੈਥੀ ਹਸਪਤਾਲ ਦੇ ਡਾ. ਸੰਦੀਪ ਗੋਇਲ, ਏਮਜ਼ ਹਸਪਤਾਲ ਬਠਿੰਡਾ ਤੋਂ ਆਏ ਡਾ. ਮੋਹਿਤ ਮਧੂਕਰ ਗੋਇਲ, ਡਾ.ਕੀਰਤੀ ਸ਼ਰਮਾ ਸੂਰੀ ਗੋਇਲ (ਸਰਜਨ), ਡਾ.ਅਮਨਦੀਪ ਕੌਰ (ਪ੍ਰੋਫੈਸਰ ਮੈਡੀਸਨ), ਐਡਵੋਕੇਟ ਕੌਸ਼ਿਮਾ ਅਰੋੜਾ ਅਤੇ ਡਾ.ਸ਼ਿਲਵੀ ਗੁੰਬਰ ਨੇ ਬੀ.ਐੱਸ.ਐੱਫ. ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਮਿਠਾਈਆਂ ਭੇਟ ਕਰਕੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਰਿਟਰੀਟ ਸੈਰੇਮਨੀ ਸਮੇਂ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਜੈਕਾਰਿਆਂ ਨਾਲ 151ਵਾਂ ਰਚਨਾ ਦਿਵਸ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਗੀਤ ਬੰਕਿਮ ਚੰਦਰ ਚਟੋਪਾਧਿਆਏ ਨੇ 1876 ਵਿਚ ਬੰਗਾਲ ਦੇ ਕਾਂਤਾਲਪਾੜਾ ਪਿੰਡ ਵਿਚ ਲਿਖਿਆ ਸੀ।