29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਦੁਤਾਰਾਂਵਾਲੀ ਸਕੂਲ ਦੀ ਵੱਡੀ ਪ੍ਰਾਪਤੀ, ਐਨ.ਸੀ.ਸੀ.ਦੇ ਸੀਨੀਅਰ ਡਵੀਜ਼ਨ ਦੀ ਸ਼ੁਰੂਆਤ

ਬੱਲੂਆਣਾ, 29 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਬੱਲੂਆਣਾ ਹਲਕੇ ਅੰਦਰ ਪੈਂਦੇ ਪਿੰਡ ਦੁਤਾਰਾਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਐਨ. ਸੀ.

Ad Position 21
No active advertisement
ਅਜੀਤ ਡੈਸਕ 30-10-2026
ਬੱਲੂਆਣਾ, 29 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਬੱਲੂਆਣਾ ਹਲਕੇ ਅੰਦਰ ਪੈਂਦੇ ਪਿੰਡ ਦੁਤਾਰਾਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਐਨ.ਸੀ.ਸੀ.ਦੀ ਸੀਨੀਅਰ ਡਵੀਜ਼ਨ ਦੀ ਸ਼ੁਰੂਆਤ ਹੋਣ ਨਾਲ ਇਲਾਕੇ ਦੇ ਪਿੰਡਾਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾ.ਰਾਜਵਿੰਦਰ ਸਿੰਘ ਨੇ ਦੱਸਿਆ ਕਿ ਅਜਿਹਾ ਐਨ.ਸੀ.ਸੀ.ਇੰਚਾਰਜ ਵਰਿੰਦਰ ਕੁਮਾਰ ਅਤੇ ਏ.ਐਨ.ਓ.ਪ੍ਰਿੰਸੀਪਲ ਮੈਡਮ ਕਮਲੇਸ਼ ਰਾਣੀ ਦੀ ਮਿਹਨਤ ਅਤੇ ਯਤਨਾਂ ਸਕਦਾ ਹੀ ਹੋ ਸਕਿਆ ਹੈ। ਉਕਤ ਦੋਨਾਂ ਦੀ ਸਖ਼ਤ ਮਿਹਨਤ ਸਦਕਾ ਹੀ ਸਕੂਲ ਵਿਖੇ ਐਨ.ਸੀ.ਸੀ.ਦੀਆਂ ਸੀਨੀਅਰ ਡਵੀਜ਼ਨ ਦੀਆਂ 18 ਸੀਟਾਂ ਅਲਾਟ ਹੋਈਆਂ। ਜੋ 25 ਪੀ.ਬੀ.ਐਨ. (ਪੱਚੀ ਪੰਜਾਬ ਬਟਾਲੀਅਨ) ਅਧੀਨ ਸੀਟਾਂ ਦੀ ਪ੍ਰਾਪਤੀ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ 18 ਸੀਟਾਂ ਦੇ ਸ਼ੁਰੂ ਹੋਣ ਨਾਲ 11ਵੀਂ ਅਤੇ 12ਵੀਂ ਜਮਾਤ ਦੀਆਂ ਲੜਕੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਵਿਭਾਗ ਵਲੋਂ ਮੈਡਮ ਸਾਕਸ਼ੀ ਸ਼ਰਮਾ ਨੂੰ ਸੀਨੀਅਰ ਦਾ ਇੰਚਾਰਜ ਨਿਯੁਕਤ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਲੱਗੇ ਐਨ. ਸੀ. ਸੀ. ਦੇ ਐਡਵਾਂਸਡ ਲੀਡਰਸ਼ਿਪ ਕੈਂਪ ਦੌਰਾਨ ਈ. ਆਈ. ਐੱਸ. ਦੇ ਸੀ. ਟੀ. ਓ. ਗੁਰਪ੍ਰੀਤ ਨੇ ਲਗਾਇਆ... ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਕਾਬੂ
Ad Position 24