ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਰਾਜ਼ ਪਾਰਟੀ ਵਰਕਰਾਂ ਨਾਲ ਵਰਦੇਵ ਸਿੰਘ ਮਾਨ ਤੇ ਸੁਰਿੰਦਰ ਸਿੰਘ ਬੱਬੂ ਨੇ ਕੀਤੀ ਮੁਲਾਕਾਤ
ਜ਼ੀਰਾ, 29 ਅਕਤੂਬਰ(ਪ੍ਰਤਾਪ ਸਿੰਘ ਹੀਰਾ)-ਵਿਧਾਨ ਸਭਾ ਹਲਕਾ ਜ਼ੀਰਾ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅੰਦਰੂਨੀ ਫੁੱਟ ਦੇ ਚਲਦਿਆਂ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ਤੋਂ ਔਖੇ ਹੋਏ ਕੁਝ ਟਕਸਾਲੀ ਅਕਾਲੀ ਵਰਕਰਾਂ ਦੇ ਸੇ ਨੂੰ ਠੰਢਾ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ’ਤੇ ਸੀਨੀਅਰ ਆਗੂ ਵਰਦੇਵ ਸਿੰਘ ਨੋਨੀ ਮਾਨ ਅਤੇ ਯੂਥ ਵਿੰਗ ਦੇ ਤੇਜ਼-ਤਰਾਰ ਆਗੂ ਸੁਰਿੰਦਰ ਸਿੰਘ ਬੱਬੂ ਵਿਸ਼ੇਸ਼ ਆਬਜ਼ਰਵਰ ਸਨਰਾਈਜ਼ ਪੈਲੇਸ ਜ਼ੀਰਾ ਪੁੱਜੇ। ਭਾਰੀ ਇਕੱਠ ਦੌਰਾਨ ਮਾਹੌਲ ਉਸ ਸਮੇਂ ਭਖ਼ ਗਿਆ ਜਦੋਂ ਸਾਲਾਂਬੱਧੀ ਪਾਰਟੀ ਦਾ ਝੰਡਾ ਚੁੱਕਣ ਵਾਲੇ ਪੁਰਾਣੇ ਅਤੇ ਟਕਸਾਲੀ ਵਰਕਰਾਂ ਨੇ ਆਬਜ਼ਰਵਰਾਂ ਦੇ ਸਾਹਮਣੇ ਆਪਣੀ ਦਿਲ ਦੀ ਭੜਾਸ ਕੱਢੀ।
ਜ਼
ਜ਼ੀਰਾ ਵਿਖੇ ਵਰਕਰਾਂ ਦਾ ਭਰਵਾਂ ਇੱਕਠ।
30-10-2026
ਜ਼ੀਰਾ, 29 ਅਕਤੂਬਰ(ਪ੍ਰਤਾਪ ਸਿੰਘ ਹੀਰਾ)-ਵਿਧਾਨ ਸਭਾ ਹਲਕਾ ਜ਼ੀਰਾ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅੰਦਰੂਨੀ ਫੁੱਟ ਦੇ ਚਲਦਿਆਂ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ਤੋਂ ਔਖੇ ਹੋਏ ਕੁਝ ਟਕਸਾਲੀ ਅਕਾਲੀ ਵਰਕਰਾਂ ਦੇ ਸੇ ਨੂੰ ਠੰਢਾ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ’ਤੇ ਸੀਨੀਅਰ ਆਗੂ ਵਰਦੇਵ ਸਿੰਘ ਨੋਨੀ ਮਾਨ ਅਤੇ ਯੂਥ ਵਿੰਗ ਦੇ ਤੇਜ਼-ਤਰਾਰ ਆਗੂ ਸੁਰਿੰਦਰ ਸਿੰਘ ਬੱਬੂ ਵਿਸ਼ੇਸ਼ ਆਬਜ਼ਰਵਰ ਸਨਰਾਈਜ਼ ਪੈਲੇਸ ਜ਼ੀਰਾ ਪੁੱਜੇ। ਭਾਰੀ ਇਕੱਠ ਦੌਰਾਨ ਮਾਹੌਲ ਉਸ ਸਮੇਂ ਭਖ਼ ਗਿਆ ਜਦੋਂ ਸਾਲਾਂਬੱਧੀ ਪਾਰਟੀ ਦਾ ਝੰਡਾ ਚੁੱਕਣ ਵਾਲੇ ਪੁਰਾਣੇ ਅਤੇ ਟਕਸਾਲੀ ਵਰਕਰਾਂ ਨੇ ਆਬਜ਼ਰਵਰਾਂ ਦੇ ਸਾਹਮਣੇ ਆਪਣੀ ਦਿਲ ਦੀ ਭੜਾਸ ਕੱਢੀ। ਵਰਕਰਾਂ ਨੇ ਦੋਸ਼ ਲਾਇਆ ਕਿ ਹਲਕਾ ਇੰਚਾਰਜ ਵਲੋਂ ਜਿੱਥੇ ਜ਼ਮੀਨੀ ਪੱਧਰ ਦੇ ਪੁਰਾਣੇ ਵਫ਼ਾਦਾਰਾਂ ਨੂੰ ਖੂੰਜੇ ਲਾਇਆ ਜਾ ਰਿਹਾ ਹੈ। ਉੱਥੇ ਹੀ ਪਾਰਟੀ ਵਿਚ ਵਿਤਕਰੇਬਾਜ਼ੀ ਅਤੇ ਚਮਚਾਗਿਰੀ ਦਾ ਬੋਲਬਾਲਾ ਹੈ। ਭੜਕੇ ਹੋਏ ਵਰਕਰਾਂ ਦੇ ਗੁੱਸੇ ਨੂੰ ਠੰਢਾ ਕਰਨ ਲਈ ਦੋਵਾਂ ਆਗੂਆਂ ਨੇ ਸਿਆਸੀ ਮਲ੍ਹਮ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਮਹਿਜ਼ ਕੋਈ ਸਿਆਸੀ ਜਥੇਬੰਦੀ ਨਹੀਂ, ਸਗੋਂ ਇਕ ਪਰਿਵਾਰ ਹੈ। ਪਰਿਵਾਰ ਵਿਚ ਕਦੇ-ਕਦਾਈਂ ਗਿਲੇ-ਸ਼ਿਕਵੇ ਅਤੇ ਨਾਰਾਜ਼ਗੀਆਂ ਹੋ ਜਾਣਾ ਆਮ ਗੱਲ ਹੈ। ਉਹਨਾਂ ਨੇ ਵਰਕਰਾਂ ਨੂੰ ਧੀਰਜ ਰੱਖਣ ਦੀ ਤਾਕੀਦ ਕਰਦਿਆਂ ਭਰੋਸਾ ਦਿੱਤਾ ਕਿ ਹਲਕੇ ਦੇ ਇਕ-ਇਕ ਦਰਦ ਨੂੰ ਲਿਖਤੀ ਰੂਪ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਚਹਿਰੀ ਵਿਚ ਰੱਖਿਆ ਜਾਵੇਗਾ ਅਤੇ ਛੇਤੀ ਹੀ ਨਾਰਾਜ਼ ਵਰਕਰਾਂ ਦੀ ਹਾਈਕਮਾਂਡ ਨਾਲ ਆਹਮੋ-ਸਾਹਮਣੇ ਬੈਠਕ ਕਰਵਾ ਕੇ ਮਸਲਾ ਨਿਬੇੜਿਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰਦੇਵ ਸਿੰਘ ਮਾਨ ਅਤੇ ਸੁਰਿੰਦਰ ਸਿੰਘ ਬੱਬੂ ਨੇ ਮੌਜੂਦਾ ਅਤੇ ਪਿਛਲੀ ਸਰਕਾਰ ’ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪੰਜਾਬ ਵਿਕਾਸ ਦੀ ਪਟੜੀ ਤੋਂ ਪੂਰੀ ਤਰ੍ਹਾਂ ਲਹਿ ਚੁੱਕਾ ਹੈ। ਸੱਤਾਧਾਰੀ ਧਿਰਾਂ ਨੇ ਹਮੇਸ਼ਾ ਅਕਾਲੀ ਵਰਕਰਾਂ ਨੂੰ ਨਿਸ਼ਾਨਾ ਬਣਾ ਕੇ ਝੂਠੇ ਪਰਚੇ ਅਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ, ਪਰ ਵਰਕਰ ਅੱਜ ਵੀ ਚੜ੍ਹਦੀ ਕਲਾ ਵਿੱਚ ਹਨ। ਉਹਨਾਂ ਦਾਅਵਾ ਠੋਕਿਆ ਕਿ ਪੰਜਾਬ ਦੇ ਲੋਕ ਹੁਣ ਰਵਾਇਤੀ ਅਤੇ ਨਵੇਂ ਤਜਰਬਿਆਂ ਤੋਂ ਅੱਕ ਚੁੱਕੇ ਹਨ ਅਤੇ 2027 ਵਿਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨਿਰੋਲ ਬਹੁਮਤ ਵਾਲੀ ਸਰਕਾਰ ਬਣੇਗੀ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਪੀਏਸੀ ਮੈਂਬਰ ਨਿਰਵੈਰ ਸਿੰਘ ਉੱਪਲ ਨੇ ਬਾਖ਼ੂਬੀ ਨਿਭਾਈ। ਇਕੱਠ ਵਿਚ ਸੁਖਚੈਨ ਸਿੰਘ ਕੋਹਾਲਾ, ਅਮੀਰ ਸਿੰਘ ਬੱਬਣ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਬੰਬ, ਸੁਖਦੇਵ ਸਿੰਘ ਲੌਹਕਾ, ਗੁਰਮੀਤ ਸਿੰਘ ਸ਼ੀਰਾ, ਰਣਜੀਤ ਸਿੰਘ ਚੇਅਰਮੈਨ ਜੀਰਾ, ਮਹਿਲ ਸਿੰਘ ਫੱਤੇ ਵਾਲਾ, ਮੋਹਣ ਸਿੰਘ ਚੱਕੀਆ, ਜਤਿੰਦਰ ਸਿੰਘ ਬੱਬੂ ਭੁੱਲਰ ਕਮਾਲਗੜ੍ਹ, ਸੁਖਚੈਨ ਸਿੰਘ ਭੜਾਣਾ, ਸਿਮਰਜੀਤ ਸਿੰਘ ਮਖੂ, ਸਰਿੰਦਰਜੀਤ ਸਿੰਘ ਬਿੱਟਾ ਆਸ਼ੀਕੇ, ਪ੍ਰਿੰਸੀਪਲ ਸਤੀਸ਼ ਕਾਲਾ, ਦਰਸ਼ਨ ਸਿੰਘ ਹਰਦਾਸਾ, ਸੁਭਾਸ਼ ਵਿੱਜ, ਕਾਲਾ ਢੱਲ, ਕਸ਼ਮੀਰ ਸਿੰਘ ਸਰਪੰਚ, ਨਿਰਮਲ ਸਿੰਘ ਸਰਪੰਚ ਮਲਸੀਆਂ, ਨਛੱਤਰ ਸਿੰਘ ਮਲਸੀਆਂ, ਗੁਰਚਰਨ ਸਿੰਘ ਜੱਜ, ਅਮਰ ਕੁਮਾਰ ਜ਼ੀਰਾ, ਜਸਕਰਨ ਸਿੰਘ ਹੋਲਾਵਾਲੀ, ਊਧਮ ਸਿੰਘ ਬੰਬ, ਸਰਜੀਤ ਸਿੰਘ ਬਸਤੀ ਪੰਜਾਬ ਸਿੰਘ ਵਾਲੀ, ਨਿਸ਼ਾਨ ਸਿੰਘ, ਮਨਜੀਤ ਸਿੰਘ ਫੇਰੋਕੇ, ਜਰਮਲ ਸਿੰਘ ਸਾਬਕਾ ਸਰਪੰਚ ਮਰਖਾਈ, ਦੀਦਾਰ ਸਿੰਘ ਸਾਬਕਾ ਸਰਪੰਚ ਬੂਲੇ, ਚਾਨਣ ਸਿੰਘ ਨੰਬਰਦਾਰ ਨੂਰਪੁਰ, ਨਵੀਨ ਚੋਪੜਾ, ਮਹਿਲ ਸਿੰਘ ਬੱਗੀ ਪਤਨੀ, ਪਰਮਜੀਤ ਸਿੰਘ ਪ੍ਰਧਾਨ ਬੀ.ਸੀ ਵਿੰਗ, ਕੌਮੀ ਜਨਰਲ ਸਕੱਤਰ ਗੁਰਪਿੰਦਰ ਸਿੰਘ ਆਪਸ ਵਾਲਾ ਅਤੇ ਤਰਸੇਮ ਸਿੰਘ ਜੋੜਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।