30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਅਬੋਹਰ ਦੀ ਮੈਟਰੋ ਕਾਲੋਨੀ ’ਚ ਹਾਲਾਤ ਸਲੱਮ ਏਰੀਏ ਤੋਂ ਵੀ ਮਾੜੇ, ਟੈਕਸ ਪੂਰੇ-ਸਹੂਲਤਾਂ ਜ਼ੀਰੋ-ਸੁਧੀਰ ਭਾਦੂ

ਅਬੋਹਰ, 29 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਨਾਂਅ ਮੈਟਰੋ ਕਾਲੋਨੀ, ਪਰ ਹਾਲਾਤ ਕਿਸੇ ਸਲੱਮ ਏਰੀਏ ਤੋਂ ਘੱਟ ਨਹੀਂ, ਨਗਰ ਨਿਗਮ ਟੈਕਸਾਂ ਤੇ ਹੋਰ ਬਿੱਲਾਂ ਦੀ ਵਸੂਲੀ ਕਰਨ ਵਿਚ ਪਿੱਛੇ ਨਹੀਂ ਰਹਿੰਦਾ, ਪਰ ਜਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਪ੍ਰਬੰਧ ਨਜ਼ਰ ਨਹੀਂ ਆਉਂਦੇ। ਉਕਤ ਸ਼ਬਦ ਸੀਨੀਅਰ ਕਾਂਗਰਸੀ ਆਗੂ ਸੁਧੀਰ ਭਾਦੂ ਨੇ ਮਿਸ਼ਨ 2027 ਤਹਿਤ ਅਬੋਹਰ ਦੀ ਮੈਟਰੋ ਕਾਲੋਨੀ ਦਾ ਦੌਰਾ ਕਰਨ ਉਪਰੰਤ ਲਗਾਏ।

Ad Position 21
No active advertisement
ਅਜੀਤ ਡੈਸਕ 30-10-2026
ਅਬੋਹਰ, 29 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਨਾਂਅ ਮੈਟਰੋ ਕਾਲੋਨੀ, ਪਰ ਹਾਲਾਤ ਕਿਸੇ ਸਲੱਮ ਏਰੀਏ ਤੋਂ ਘੱਟ ਨਹੀਂ, ਨਗਰ ਨਿਗਮ ਟੈਕਸਾਂ ਤੇ ਹੋਰ ਬਿੱਲਾਂ ਦੀ ਵਸੂਲੀ ਕਰਨ ਵਿਚ ਪਿੱਛੇ ਨਹੀਂ ਰਹਿੰਦਾ, ਪਰ ਜਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਪ੍ਰਬੰਧ ਨਜ਼ਰ ਨਹੀਂ ਆਉਂਦੇ। ਉਕਤ ਸ਼ਬਦ ਸੀਨੀਅਰ ਕਾਂਗਰਸੀ ਆਗੂ ਸੁਧੀਰ ਭਾਦੂ ਨੇ ਮਿਸ਼ਨ 2027 ਤਹਿਤ ਅਬੋਹਰ ਦੀ ਮੈਟਰੋ ਕਾਲੋਨੀ ਦਾ ਦੌਰਾ ਕਰਨ ਉਪਰੰਤ ਲਗਾਏ। ਕਾਲੋਨੀ ਦੀ ਬਦਹਾਲ ਸਥਿਤੀ ਦੇਖ ਕੇ ਉਨ੍ਹਾਂ ਨੇ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਸੱਤਾਧਾਰੀ ਬੋਰਡ ਭਾਜਪਾ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ । ਕਾਲੋਨੀ ਵਾਸੀਆਂ ਨਾਲ ਮੁਲਾਕਾਤ ਦੌਰਾਨ ਸੁਧੀਰ ਭਾਦੂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ’ਤੇ ਮੌਜੂਦ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ, ਕੱਚੇ ਰਸਤੇ, ਪਾਣੀ ਦੀ ਸਪਲਾਈ ਦੀ ਸਮੱਸਿਆ ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਬਦਹਾਲ ਪ੍ਰਬੰਧ ਮੈਟਰੋ ਕਾਲੋਨੀ ਦੀ ਪਛਾਣ ਬਣਦੇ ਜਾ ਰਹੇ ਹਨ। ਲੋਕਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਜ਼ਿੰਮੇਵਾਰ ਵਿਭਾਗਾਂ ਵਲੋਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਭਾਦੂ ਨੇ ਕਿਹਾ ਕਿ ਨਗਰ ਨਿਗਮ ਕਾਲੋਨੀ ਦਾ ਨਕਸ਼ਾ ਪਾਸ ਕਰਨ ਸਮੇਂ ਨਿਰਧਾਰਿਤ ਫ਼ੀਸ ਵਸੂਲਦਾ ਹੈ ਤੇ ਲੋਕਾਂ ਤੋਂ ਟੈਕਸਾਂ ਸਮੇਤ ਹੋਰ ਬਿੱਲ ਵੀ ਲਏ ਜਾਂਦੇ ਹਨ ਤਾਂ ਫਿਰ ਉਨ੍ਹਾਂ ਨੂੰ ਸੜਕਾਂ, ਪਾਣੀ ਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਕਿਉਂ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਜਨਤਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੀ ਹੈ, ਪਰ ਨਗਰ ਨਿਗਮ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਪਿੱਛੇ ਕਿਉਂ ਹੈ। ਸੁਧੀਰ ਭਾਦੂ ਨੇ ਨਗਰ ਨਿਗਮ ’ਚ ਸੱਤਾਧਾਰੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਸਮੇਂ ਆਗੂਆਂ ਨੂੰ ਕਾਲੋਨੀ ਦੇ ਹਰ ਘਰ ਅਤੇ ਹਰ ਵੋਟ ਦੀ ਯਾਦ ਆਉਂਦੀ ਹੈ, ਪਰ ਜਦੋਂ ਵਿਕਾਸ ਕਾਰਜ ਕਰਵਾਉਣ ਦੀ ਗੱਲ ਹੁੰਦੀ ਹੈ ਤਾਂ ਜ਼ਿੰਮੇਵਾਰੀ ਤੋਂ ਬਚਣ ਲਈ ਬਹਾਨੇ ਲੱਭੇ ਜਾਣ ਲੱਗਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮੈਟਰੋ ਕਾਲੋਨੀ ਦੇ ਵਸਨੀਕਾਂ ਨਾਲ ਖੜ੍ਹੀ ਹੈ। ਭਾਦੂ ਨੇ ਵਾਅਦਾ ਕੀਤਾ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਮੈਟਰੋ ਕਾਲੋਨੀ ਸਮੇਤ ਅਬੋਹਰ ਦੀਆਂ ਉਨ੍ਹਾਂ ਸਾਰੀਆਂ ਕਾਲੋਨੀਆਂ, ਮੁਹੱਲਿਆਂ ਅਤੇ ਸਲੱਮ ਏਰੀਆ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਦੀ ਲੰਮੇ ਸਮੇਂ ਤੋਂ ਅਣਦੇਖੀ ਹੁੰਦੀ ਆ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਸੁਰਜੀਤ ਜਿਆਣੀ ਦੀ ਚਿੱਠੀ ਮਗਰੋਂ ਹਰਕਤ ’ਚ ਆਇਆ ਰੇਲਵੇ ਵਿਭਾਗ, ਫ਼ਾਜ਼ਿਲਕਾ ਨੂੰ ਮਿਲਣ ਜਾ ਰਹੀਆਂ ਹਨ ਤਿੰਨ ਨ... ਅਗਲੀ ਖ਼ਬਰ ਸਰਕਾਰੀ ਸਕੂਲ ਚੱਕ ਸੈਦੋਕੇ ਵਿਖੇ ਈ-ਵੇਸਟ ਸੰਬੰਧੀ ਜਾਗਰੂਕਤਾ ਸਮਾਗਮ
Ad Position 24