ਬਾਲ ਸਾਹਿਤ ਨੂੰ ਸਮਰਪਿਤ ‘ਨਵੀਆਂ ਕਲਮਾਂ ਨਵੀਂ ਉਡਾਣ’ (ਭਾਗ-97) ਪੁਸਤਕ ਲੋਕ ਅਰਪਣ
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੇ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਤਹਿਤ ਟੀਮ ਫ਼ਾਜ਼ਿਲਕਾ ਵਲੋਂ ਵਿਜ਼ਡਮ ਕਾਨਵੈਂਟ ਸਕੂਲ (ਫਾਜ਼ਿਲਕਾ-ਫਿਰੋਜ਼ਪੁਰ ਰੋਡ) ਵਿਖੇ ਇਕ ਰੋਜ਼ਾ ਬਾਲ ਸਾਹਿੱਤ ਉਤਸਵ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸਬੰਧਿਤ ਭਾਗ-4 ਦੀ ਪੁਸਤਕ ‘ਨਵੀਆਂ ਕਲਮਾਂ ਨਵੀਂ ਉਡਾਣ’ (ਭਾਗ-97) ਰਸਮੀ ਤੌਰ ’ਤੇ ਲੋਕ ਅਰਪਣ ਕੀਤੀ ਗਈ।
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੇ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਤਹਿਤ ਟੀਮ ਫ਼ਾਜ਼ਿਲਕਾ ਵਲੋਂ ਵਿਜ਼ਡਮ ਕਾਨਵੈਂਟ ਸਕੂਲ (ਫਾਜ਼ਿਲਕਾ-ਫਿਰੋਜ਼ਪੁਰ ਰੋਡ) ਵਿਖੇ ਇਕ ਰੋਜ਼ਾ ਬਾਲ ਸਾਹਿੱਤ ਉਤਸਵ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸਬੰਧਿਤ ਭਾਗ-4 ਦੀ ਪੁਸਤਕ ‘ਨਵੀਆਂ ਕਲਮਾਂ ਨਵੀਂ ਉਡਾਣ’ (ਭਾਗ-97) ਰਸਮੀ ਤੌਰ ’ਤੇ ਲੋਕ ਅਰਪਣ ਕੀਤੀ ਗਈ। ਪੁਸਤਕ ਦੇ ਮੁੱਖ ਸੰਪਾਦਕ ਸ੍ਰੀ ਮਨੀਸ਼ ਕੁਮਾਰ ਤੇ ਸਹਿ-ਸੰਪਾਦਕ ਸ੍ਰੀਮਤੀ ਪੁਸ਼ਪਾ ਰਾਣੀ ਹਨ। ਸਮਾਗਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਣ ਨਾਲ ਹੋਈ। ਆਪਣੇ ਸੰਦੇਸ਼ ਵਿਚ. ਸੁੱਖੀ ਬਾਠ ਨੇ ਕਿਹਾ ਕਿ ਬੱਚਿਆਂ ਵਿਚ ਸਾਹਿੱਤਿਕ ਰੁਚੀਆਂ ਪੈਦਾ ਕਰਨਾ ਤੇ ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਸਮਾਗਮ ਦੌਰਾਨ ਸਾਬਕਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ, ਖੋਜ ਅਫ਼ਸਰ ਪਰਮਿੰਦਰ ਸਿੰਘ, ਡਾ. ਵਿਜੇ ਪ੍ਰਵੀਨ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਕੂਲ ਦੇ ਐੱਮ.ਡੀ. ਪਰਮਜੀਤ ਸਿੰਘ ਵੈਰੜ, ਪ੍ਰਿੰਸੀਪਲ ਮੈਡਮ ਦੀਪਿਕਾ ਚੋਪੜਾ ਤੇ ਸਮੁੱਚੇ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਪ੍ਰੋਜੈਕਟ ਦੀ ਸੂਬਾਈ ਟੀਮ ਦੇ ਅਹੁਦੇਦਾਰਾਂ ਉਂਕਾਰ ਸਿੰਘ ਤੇਜੇ, ਗੁਰਵਿੰਦਰ ਸਿੰਘ ਕਾਂਗੜ, ਭੀਮ ਸਿੰਘ, ਬਲਰਾਜ ਸਿੰਘ ਤੇ ਟੀਮ ਫ਼ਾਜ਼ਿਲਕਾ ਦੀ ਜ਼ਿਲ੍ਹਾ ਸਰਪ੍ਰਸਤ ਸ੍ਰੀਮਤੀ ਸੋਨੀਆ ਬਜਾਜ, ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਸੁਨੀਤਾ ਕੰਬੋਜ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ, ਨੀਤੂ ਬਾਲਾ, ਤਰਨਦੀਪ ਸਿੰਘ, ਮੋਨਿਕਾ ਕੰਬੋਜ, ਮੈਡਮ ਰੇਨੂੰ ਤੇ ਵਤਨ ਸਿੰਘ ਸੰਧੂ ਆਦਿ ਨੇ ਅਹਿਮ ਭੂਮਿਕਾ ਨਿਭਾਈ। ਅਖੀਰ ਵਿਚ ਸਹਿਯੋਗੀ ਅਧਿਆਪਕਾਂ, ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।