28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਮੈਡੀਕਲ ਕੈਂਪ

ਜਲਾਲਾਬਾਦ, 28 ਅਕਤੂਬਰ (ਜਸਕਰਨ ਸਿੰਘ ਤਨੇਜਾ)- ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਐੱਫ਼. ਐੱਫ਼.

Ad Position 21
No active advertisement
ਅਜੀਤ ਡੈਸਕ 29-10-2026
ਜਲਾਲਾਬਾਦ, 28 ਅਕਤੂਬਰ (ਜਸਕਰਨ ਸਿੰਘ ਤਨੇਜਾ)- ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਐੱਫ਼.ਐੱਫ਼. ਰੋਡ ਸਥਿਤ ਸ਼ਹੀਦ ਊਧਮ ਸਿੰਘ ਚੌਕ ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 65 ਤੋਂ 70 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਕੈਂਪ ’ਚ ਆਯੁਰਵੈਦਿਕ ਮਾਹਿਰ ਡਾ. ਜੋਤੀ ਛਾਬੜਾ, ਪਲਕ ਆਈ ਹਸਪਤਾਲ ਤੋਂ ਡਾ. ਪਲਕ ਤੇ ਮੰਤਰ ਓਡੋਂਟੋ ਕੇਅਰ ਤੋਂ ਦੰਦਾਂ ਦੀ ਮਾਹਿਰ ਡਾ. ਰਕਸ਼ੰਦਾ ਵਾਟਸ ਨੇ ਮਰੀਜ਼ਾਂ ਦੀ ਜਾਂਚ ਕਰ ਕੇ ਸਿਹਤ ਸਬੰਧੀ ਸਲਾਹ ਦਿੱਤੀ। ਕੈਂਪ ’ਚ ਵਿਸ਼ੇਸ਼ ਤੌਰ ’ਤੇ ਡਾਕਟਰਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਸ਼ੌਰਯਾ ਚੱਕਰ ਵਿਜੇਤਾ ਕੈਪਟਨ ਗੁਰਚਰਨ ਸਿੰਘ ਹਾਜ਼ਰ ਹੋਏ ਅਤੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਸੱਗੂ, ਸਕੱਤਰ ਭਗਵਾਨ ਸਿੰਘ ਸੱਗੂ, ਖ਼ਜ਼ਾਨਚੀ ਗੁਰਮੀਤ ਸਿੰਘ ਵਿਰਦੀ ਤੇ ਹੋਰ ਅਹੁਦੇਦਾਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਅਕਾਲੀ ਦਲ ਨਾਲ ਸਮਝੌਤਾ ਕਰਨ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਤੇ ਬੰਦੀ ਸਿੰਘਾਂ ਦਾ ਮਸਲਾ ਕਰੇ ਹੱਲ- ਜਥੇਦਾਰ ਚਰਨ... ਅਗਲੀ ਖ਼ਬਰ ਮੱਛਰਾਂ ਦੇ ਕਹਿਰ ਤੋਂ ਬਚਾਅ ਲਈ ਨਗਰ ਕੌਂਸਲ ਵਲੋਂ ਫੌਗਿੰਗ ਸ਼ੁਰੂ
Ad Position 24