ਰੋਟਰੀ ਕਲੱਬ ਅਬੋਹਰ ਮਿਡ ਟਾਊਨ ਨੂੰ ਮਿਲਿਆ ‘ਹੈਲਥ ਚੈਂਪੀਅਨ ਐਵਾਰਡ’
ਅਬੋਹਰ, 22 ਅਕਤੂਬਰ (ਵਿਵੇਕ ਹੂੜੀਆ)- ਰੋਟਰੀ ਡਿਸਟ੍ਰਿਕਟ 3090 ਦਾ ਸਾਲ 2025-26 ਦਾ ਇਨਾਮ ਵੰਡ ਸਮਾਗਮ ਬੀਤੇ ਦਿਨੀਂ ਸਿਰਸਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਸਮਾਗਮ ਦੌਰਾਨ ਰੋਟਰੀ ਡਿਸਟ੍ਰਿਕਟ 3090 ਦੇ ਗਵਰਨਰ ਭੂਪੇਸ਼ ਮਹਿਤਾ ਵਲੋਂ ਬੀਤੇ ਇਕ ਸਾਲ ਦੌਰਾਨ ਸਮਾਜ ਸੇਵਾ ਦੇ ਖੇਤਰ ਵਿਚ ਸ਼ਾਨਦਾਰ ਕਾਰਜ ਕਰਨ ਬਦਲੇ ‘ਰੋਟਰੀ ਕਲੱਬ ਅਬੋਹਰ ਮਿਡ ਟਾਊਨ’ ਨੂੰ ‘ਹੈਲਥ ਚੈਂਪੀਅਨ ਐਵਾਰਡ’ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਅਬੋਹਰ, 22 ਅਕਤੂਬਰ (ਵਿਵੇਕ ਹੂੜੀਆ)- ਰੋਟਰੀ ਡਿਸਟ੍ਰਿਕਟ 3090 ਦਾ ਸਾਲ 2025-26 ਦਾ ਇਨਾਮ ਵੰਡ ਸਮਾਗਮ ਬੀਤੇ ਦਿਨੀਂ ਸਿਰਸਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਸਮਾਗਮ ਦੌਰਾਨ ਰੋਟਰੀ ਡਿਸਟ੍ਰਿਕਟ 3090 ਦੇ ਗਵਰਨਰ ਭੂਪੇਸ਼ ਮਹਿਤਾ ਵਲੋਂ ਬੀਤੇ ਇਕ ਸਾਲ ਦੌਰਾਨ ਸਮਾਜ ਸੇਵਾ ਦੇ ਖੇਤਰ ਵਿਚ ਸ਼ਾਨਦਾਰ ਕਾਰਜ ਕਰਨ ਬਦਲੇ ‘ਰੋਟਰੀ ਕਲੱਬ ਅਬੋਹਰ ਮਿਡ ਟਾਊਨ’ ਨੂੰ ‘ਹੈਲਥ ਚੈਂਪੀਅਨ ਐਵਾਰਡ’ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੌਰਾਨ ਕਲੱਬ ਦੇ ਪ੍ਰਧਾਨ ਅਮਿਤ ਕਾਮਰਾ ਨੂੰ ‘ਇੰਟਰ ਐਕਟ ਐਂਡ ਰੋਟਰੈਕਟ ਕਲੱਬ ਐਵਾਰਡ’, ਸਕੱਤਰ ਯਸ਼ੂ ਮੁੰਜਾਲ ਨੂੰ ‘ਬੈੱਸਟ ਕਲੱਬ ਸੈਕਰੇਟਰੀ ਡਾਇਮੰਡ ਐਵਾਰਡ’, ਗੌਰਵ ਮੁੰਜਾਲ ਨੂੰ ‘ਬੈੱਸਟ ਅਸਿਸਟੈਂਟ ਗਵਰਨਰ ਐਵਾਰਡ’, ਡਾ. ਰਾਜੇਸ਼ ਮਿੱਢਾ ਨੂੰ ‘ਬੈੱਸਟ ਡਿਸਟ੍ਰਿਕਟ ਸੈਕ੍ਰੇਟਰੀਏਟ ਐਵਾਰਡ’ ਤੇ ਮਨੋਜ ਨਾਗਪਾਲ ਤੇ ਸੁਰੇਸ਼ ਗਰੋਵਰ ਬੱਗੂ ਨੂੰ ‘ਡਿਸਟ੍ਰਿਕਟ ਕਮੇਟੀ ਐਵਾਰਡ’ ਨਾਲ ਨਿਵਾਜਿਆ ਗਿਆ। ਸਿਰਸਾ ਵਿਖੇ ਇਸ ਸਮਾਗਮ ਵਿਚ ਕੁੱਲ 7 ਵੱਕਾਰੀ ਪੁਰਸਕਾਰ ਹਾਸਲ ਕਰਨ ’ਤੇ ਕਲੱਬ ਦੀ ਪੂਰੀ ਟੀਮ ਨੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਟੀਮ ਮੈਂਬਰਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਸਮੂਹਿਕ ਯਤਨਾਂ, ਮਿਹਨਤ, ਸਮਰਪਣ ਤੇ ਆਪਸੀ ਸਹਿਯੋਗ ਨੂੰ ਦਿੱਤਾ। ਉਨ੍ਹਾਂ ਸਮੂਹ ਕਲੱਬ ਸਾਥੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਸਫਲਤਾ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੀ ਟੀਮ ਦੀ ਇੱਕਜੁੱਟਤਾ ਅਤੇ ਸੇਵਾ ਭਾਵਨਾ ਦਾ ਨਤੀਜਾ ਹੈ।