22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਨਿਊ ਬਹਾਦਰ ਖੇੜਾ ਰਾਜਬਾਹਾ-3415 ’ਚ ਪਿਆ 30 ਫੁੱਟ ਦਾ ਪਾੜ

ਬੱਲੂਆਣਾ, 21 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਹਲਕਾ ਬੱਲੂਆਣਾ ’ਚ ਪੈਂਦੇ ਤਿੰਨ ਪਿੰਡਾਂ ਸਰਦਾਰਪੁਰਾ, ਬਹਾਦਰ ਖੇੜਾ ਤੇ ਢਾਬਾ ਕੋਕਰੀਆਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਾਣੀ ਦੇਣ ਵਾਲੀ ਨਿਊ ਬਹਾਦਰ ਖੇੜਾ ਰਾਜਬਾਹਾ ਦੀ ਹਾਲਤ ਇੰਨੀ ਖ਼ਸਤਾ ਹੋ ਚੁੱਕੀ ਹੈ ਕਿ ਇਹ ਵਾਰ-ਵਾਰ ਟੁੱਟ ਜਾਂਦੀ ਹੈ। ਇਕ ਪਾਸੇ ਸੇਮ - ਨਾਲ਼ਾ ਹੋਣ ਤੇ ਦੂਜੇ ਪਾਸੇ ਪ੍ਰਾਈਵੇਟ ਜ਼ਮੀਨ ਹੋਣ ਕਾਰਨ ਇਹ ਟੁੱਟੀ ਹੋਈ ਕੱਸੀ ਨੂੰ ਬੰਨ੍ਹਣਾ ਵੀ ਬੜਾ ਔਖਾ ਹੈ।

Ad Position 21
No active advertisement
ਨਿਊ ਬਹਾਦਰ ਖੇੜਾ ਰਾਜਬਾਹੇ ਵਿਚ ਪਿਆ 30 ਫੁੱਟ ਦਾ ਪਾੜ ਦਿਖਾਉਂਦਾ ਹੋਇਆ ਨਿਰਮਲ ਸਿੰਘ। ਤਸਵੀਰ-ਜਸਮੇਲ ਸਿੰਘ ਢਿੱਲੋਂ 22-10-2026
ਬੱਲੂਆਣਾ, 21 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਹਲਕਾ ਬੱਲੂਆਣਾ ’ਚ ਪੈਂਦੇ ਤਿੰਨ ਪਿੰਡਾਂ ਸਰਦਾਰਪੁਰਾ, ਬਹਾਦਰ ਖੇੜਾ ਤੇ ਢਾਬਾ ਕੋਕਰੀਆਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਾਣੀ ਦੇਣ ਵਾਲੀ ਨਿਊ ਬਹਾਦਰ ਖੇੜਾ ਰਾਜਬਾਹਾ ਦੀ ਹਾਲਤ ਇੰਨੀ ਖ਼ਸਤਾ ਹੋ ਚੁੱਕੀ ਹੈ ਕਿ ਇਹ ਵਾਰ-ਵਾਰ ਟੁੱਟ ਜਾਂਦੀ ਹੈ। ਇਕ ਪਾਸੇ ਸੇਮ - ਨਾਲ਼ਾ ਹੋਣ ਤੇ ਦੂਜੇ ਪਾਸੇ ਪ੍ਰਾਈਵੇਟ ਜ਼ਮੀਨ ਹੋਣ ਕਾਰਨ ਇਹ ਟੁੱਟੀ ਹੋਈ ਕੱਸੀ ਨੂੰ ਬੰਨ੍ਹਣਾ ਵੀ ਬੜਾ ਔਖਾ ਹੈ। ਇਹ ਕੱਸੀ ਪਹਿਲਾ ਹੀ 36 ਥਾਵਾਂ ਤੋਂ ਟੁੱਟ ਕੇ ਇਸ ਦੀ ਹਾਲਤ ਬੜੀ ਖ਼ਸਤਾ ਹੋਈ ਪਈ ਹੈ। ਬਹਾਦਰ ਖੇੜਾ ਦੇ ਸਾਬਕਾ ਪੰਚ ਨਿਰਮਲ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੱਸੀ ਦਾ ਹੋਰ ਕੋਈ ਹੱਲ ਨਹੀਂ। ਇੱਥੇ ਸੇਮ-ਨਾਲ਼ਾ ਹੋਣ ਕਾਰਨ ਮਸ਼ੀਨਾਂ ਵੀ ਕੱਸੀ ਬੰਨ੍ਹਣ ਲਈ ਨਹੀਂ ਪੁੱਜ ਸਕਦੀਆਂ। ਭਾਵੇਂ ਸਰਕਾਰ ਵਲੋਂ ਲੰਮੇ ਸਮੇਂ ਤੋਂ ਕੱਸੀ ਦੀ ਜਗ੍ਹਾ ਪਾਈਪ ਲਾਈਨ ਮਨਜ਼ੂਰ ਕੀਤੀ ਗਈ ਹੈ ਪਰ ਪਤਾ ਨਹੀਂ ਕਿਉਂ ਪਾਈਪ ਲਾਈਨ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨਾਂ ਪਿੰਡਾਂ ਦੇ ਕਿਸਾਨਾਂ ਵਲੋਂ ਪੂਰੀ ਸਹਿਮਤੀ ਹੈ ਕਿ ਭਾਵੇਂ ਕੱਸੀ ਦੀ ਬੰਦੀ ਕਰ ਦਿੱਤੀ ਜਾਵੇ ਤੇ ਜਲਦੀ ਤੋਂ ਜਲਦੀ ਪਾਈਪ ਲਾਈਨ ਪਾਈ ਜਾਵੇ ਤਾਂ ਕਿ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਨਾ ਹੋਣ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਵਾਰ-ਵਾਰ ਕੱਸੀ ਟੁੱਟਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਨਹੀਂ ਹੋਈਆਂ ਅਤੇ ਕਿਸਾਨ ਕਰਜ਼ੇ ਦੀ ਮਾਰ ਹੇਠ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸ਼ਹੀਦੀ (ਸਮ੍ਰਿਤੀ) ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਅਬੋਹਰ ਬੰਦ ਦਾ ਸੱਦਾ ਵਾਪਸ ਲੈਣ ਦੇ ਬਾਵਜੂਦ ਪੁਲਿਸ ਰਹੀ ਚੌਕਸ ਡੋਡਾ ਤੇ ਜਾਖੜ ਪਰਿਵਾਰ ਵਿਚਾਲੇ ਫਿਰ ਤੋਂ ਸ਼ਬਦੀ ਜੰਗ ਛਿੜ...
Ad Position 24