21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਰਕਾਰੀ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ...

ਪਰ ਸਰਕਾਰ ਨੇ ਇਕ ਵੀ ਮੰਗ ਪੂਰੀ ਨਹੀਂ ਕੀਤੀ। ਡੀ.

Ad Position 21
No active advertisement
ਫ਼ਾਜ਼ਿਲਕਾ ਦੇ ਪਾਵਰਕਾਮ ਮੰਡਲ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਮੁਲਾਜ਼ਮ, ਪੈਨਸ਼ਨਰਜ਼ ਤੇ ਸਾਂਝੇ ਮੋਰਚੇ ਦੇ ਆਗੂ। ਅਜੀਤ ਤਸਵੀਰ 22-10-2026
ਪਰ ਸਰਕਾਰ ਨੇ ਇਕ ਵੀ ਮੰਗ ਪੂਰੀ ਨਹੀਂ ਕੀਤੀ। ਡੀ.ਏ. ਮੁਲਾਜ਼ਮਾਂ ਦਾ ਬਣਦਾ ਹੱਕ ਹੈ ਤੇ ਪੁਰਾਣੀ ਪੈਨਸ਼ਨ ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਜੁੜਿਆ ਹੋਇਆ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀਆਂ ਚੋਣਾਂ ’ਚ ਸਰਕਾਰ ਖ਼ਿਲਾਫ਼ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ ਤੇ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਰੋਸ ਪ੍ਰਦਰਸ਼ਨ ਵਿਚ ਰਜਿੰਦਰ ਪਾਲ ਸਿੰਘ ਬਰਾੜ, ਜੋਗਿੰਦਰ ਪਾਲ ਕੰਬੋਜ, ਸਾਹਿਬ ਰਾਜਾ ਕੋਹਲੀ, ਅਨਿਲ ਖੰਨਾ, ਵਿਨੋਦ ਸ਼ਰਮਾ, ਸਤਨਾਮ ਸਿੰਘ, ਰੇਸ਼ਮ ਲਾਲ ਰੰਗੀਲਾ, ਸੋਹਣ ਲਾਲ, ਮਹਿੰਦਰ ਬਿਸ਼ਨੋਈ, ਭਗਵਾਨ ਦਾਸ, ਦੇਵ ਸਿੰਘ ਖਹਿਰਾ, ਦਵਿੰਦਰ ਸਿੰਘ, ਗੁਰਪ੍ਰੀਤ ਸਿੱਧੂ, ਸੁਰਿੰਦਰ ਕੁਮਾਰ, ਕੁਲਦੀਪ ਸਿੰਘ, ਐੱਸ.ਡੀ.ਓ. ਬਲਦੇਵ ਸਿੰਘ, ਕੁਲਜੀਤ ਸਿੰਘ, ਗੁਰਵਿੰਦਰ ਸਿੰਘ, ਸੁਧੀਰ , ਟਹਿਲ ਸਿੰਘ, ਸੁਖਯਾਦ ਸਿੰਘ, ਸੁਰਿੰਦਰ ਸਿੰਘ, ਸੁਰਿੰਦਰ ਬੀਹਲਾ, ਨੌਪਾ ਰਾਮ, ਸੁਰਿੰਦਰ ਧਰਾਗਵਾਲਾ ਤੇ ਸੁਰਿੰਦਰ ਨਾਗਪਾਲ ਆਦਿ ਹਾਜ਼ਰ ਸਨ। ਮੁਲਾਜ਼ਮਾਂ ਦੀ ਹੜਤਾਲ ਨਾਲ ਦਫ਼ਤਰਾਂ ਤੇ ਸਕੂਲਾਂ ’ਚ ਕੰਮਕਾਜ ਰਿਹਾ ਠੱਪ ਫ਼ਾਜ਼ਿਲਕਾ, (ਦਵਿੰਦਰ ਪਾਲ ਸਿੰਘ)- ਜੁਆਇੰਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਸਰਕਾਰੀ ਮੁਲਾਜ਼ਮਾਂ ਤੇ ਅਧਿਆਪਕਾਂ ਨੇ ਇਕ ਦਿਨ ਦੀ ਸਮੂਹਕ ਛੁੱਟੀ ਲੈ ਕੇ ਸਰਕਾਰੀ ਦਫ਼ਤਰਾਂ ਤੇ ਸਕੂਲਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ। ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਤੇ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ’ਤੇ ਆਧਾਰਿਤ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਫ਼ਾਜ਼ਿਲਕਾ ਦੇ ਹਜ਼ਾਰਾਂ ਮੁਲਾਜ਼ਮਾਂ, ਪੈਨਸ਼ਨਰਾਂ, ਆਊਟ ਸੋਰਸ ਕਰਮਚਾਰੀਆਂ ਤੇ ਮਾਣ-ਭੱਤਾ ਵਰਕਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਰੈਲੀ ਕੀਤੀ। ਫ਼ਾਜ਼ਿਲਕਾ ਵਿਖੇ ਤਹਿਸੀਲ ਪੱਧਰੀ ਰੈਲੀ ਦੀ ਪ੍ਰਧਾਨਗੀ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਜ਼ਿਲ੍ਹਾ ਕਨਵੀਨਰਾਂ ਦਲਜੀਤ ਸਿੰਘ ਸਭਰਵਾਲ, ਸੁਖਦੇਵ ਚੰਦ ਕੰਬੋਜ, ਅਮਰਜੀਤ ਸਿੰਘ ਚਾਵਲਾ, ਮਹਿੰਦਰ ਕੌੜਿਆਂ ਵਾਲੀ, ਸਤਨਾਮ ਚੰਦ ਕੰਬੋਜ, ਪ੍ਰੇਮ ਕੁਮਾਰ ਤੇ ਬਿਮਲਾ ਦੇਵੀ ’ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਅਮਰ ਕੰਬੋਜ, ਸੁਖਦੇਵ ਚੰਦ ਕੰਬੋਜ, ਹਰਜਿੰਦਰ ਸਿੰਘ ਕਰਨਵਾਲ ਅਤੇ ਸਵਕਾਰ ਗਾਂਧੀ ਨੇ ਨਿਭਾਈ। ਰੈਲੀ ਨੂੰ ਕੁਲਦੀਪ ਸਿੰਘ ਸਭਰਵਾਲ, ਪਰਮਜੀਤ ਸਿੰਘ ਸ਼ੋਰੇਵਾਲ, ਪਾਵਰ ਕੌਮ ਪੈਨਸ਼ਨਰ ਆਗੂ ਹਰਭਜਨ ਲਾਲ ਕੰਬੋਜ, ਦੁਪਿੰਦਰ ਸਿੰਘ ਢਿੱਲੋਂ, ਜਨਰਲ ਸਕੱਤਰ ਜਸਵਿੰਦਰ ਸਿੰਘ, ਟਹਿਲ ਸਿੰਘ ਸੈਣੀ, ਰਾਜ ਕੰਵਰ ਦੀਵਾਨ, ਹਰੀਸ਼ ਚੰਦਰ ਕੰਬੋਜ, ਰਾਜ ਕੁਮਾਰ ਸਾਰਸਰ, ਬਲਵਿੰਦਰ ਸਿੰਘ, ਵੀਰ ਚੰਦ, ਓਮ ਪ੍ਰਕਾਸ਼, ਸੁਰਿੰਦਰ ਕੁਮਾਰ ਮਦਾਨ, ਅਸ਼ੋਕ ਕੁਮਾਰ, ਅਮਨ ਕੰਬੋਜ, ਜਗਦੀਸ਼ ਕੁਮਾਰ, ਸੁਖਵਿੰਦਰ ਸਿੰਘ ਸਿੱਧੂ, ਸੰਦੀਪ ਸ਼ਰਮਾ, ਅਮਨਦੀਪ ਸਿੰਘ ਬਰਾੜ, ਮਦਨ ਲਾਲ, ਨੀਰਜ ਭਠੇਜਾ, ਜੈ ਚੰਦ, ਪਵਨ ਕਾਵਾਂਵਾਲੀ ਤੇ ਸਿਮਲਜੀਤ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ। ਉਪ ਮੰਡਲ ਲਾਧੂਕਾ ਵਿਖੇ ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਗੇਟ ਰੈਲੀ ਮੰਡੀ ਲਾਧੂਕਾ, (ਮਨਪ੍ਰੀਤ ਸਿੰਘ ਸੈਣੀ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਦਿੱਤੇ ਸੰਘਰਸ਼ ਪ੍ਰੋਗਰਾਮ 21 ਤੇ 22 ਅਕਤੂਬਰ ਦੀ 2 ਦਿਨਾਂ ਦੀ ਸਮੂਹਕ ਛੱਟੀ ਦੇ ਪਹਿਲੇ ਦਿਨ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਤੇ ਮੁਲਾਜ਼ਮ ਯੂਨਾਈਟਿਡ ਆਰਗਨਾਈਜ਼ੇਸ਼ਨ ਪੈਨਸ਼ਨਰ ਐਸੋਸੀਏਸ਼ਨ, ਪਾਵਰ ਕਾਮ ਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਵਲੋਂ ਉਪ ਮੰਡਲ ਲਾਧੂਕਾ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਗੇਟ ਰੈਲੀ ਕੀਤੀ ਗਈ। ਰੋਸ ਰੈਲੀ ਨੂੰ ਪਰਮਪਾਲ ਸਿੰਘ, ਮੇਜਰ ਸਿੰਘ ਆਰ.ਏ, ਕੇਵਲ ਕ੍ਰਿਸ਼ਨ, ਮੇਜਰ ਸਿੰਘ, ਹੰਸਾ ਸਿੰਘ, ਮਸਟੇਟ ਸਿੰਘ, ਨਵਕਰਨ ਸਿੰਘ, ਜਸਵੰਤ ਸਿੰਘ, ਭੀਮ ਸੈਨ, ਗੁਰਤੇਜ ਸਿੰਘ ਸਾਥੀਆਂ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ਵਿਖੇ ਸਨਾਤਨ ਧਰਮ ਸਭਾ ਵਲੋਂ ਜਲ ਘਰ ਲੋਕ-ਅਰਪਣ ਅਗਲੀ ਖ਼ਬਰ ਨਵੀਆਂ ਜ਼ਿੰਮੇਵਾਰੀਆਂ ਮਿਲਣ ’ਤੇ ਅਬੋਹਰ ਦਫ਼ਤਰ ਪਹੁੰਚੇ ਸਾਥੀਆਂ ਦਾ ਕੀਤਾ ਸਨਮਾਨ ਡਾ. ਸੁਹਾਨੀ ਡੋਡਾ ਵਲੋਂ ਨਵੀਆਂ ਜ਼ਿੰਮੇਵ...
Ad Position 24