ਪਿੰਡ ਢਾਬਾਂ ਕੋਕਰੀਆਂ ਦੇ ਕਿਸਾਨਾਂ ਨੇ ਸੇਮ- ਨਾਲ਼ੇ ’ਤੇ ਪੱਕਾ ਪੁਲ ਬਣਾਉਣ ਦੀ ਕੀਤੀ ਮੰਗ
ਅਬੋਹਰ, 21 ਅਕਤੂਬਰ (ਵਿਵੇਕ ਹੂੜੀਆ)- ਪਿੰਡ ਢਾਬਾਂ ਕੋਕਰੀਆਂ ਦੇ ਸੈਂਕੜੇ ਕਿਸਾਨਾਂ ਨੂੰ ਖੇਤਾਂ ਦੇ ਵਿਚਕਾਰੋਂ ਲੰਘਦੇ ਸੇਮ-ਨਾਲ਼ੇ ’ਤੇ ਪੱਕਾ ਪੁਲ ਨਾ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਹਾ ਹੈ। ਪ੍ਰਭਾਵਿਤ ਕਿਸਾਨਾਂ ਨੇ ਜਲ ਸਰੋਤ ਵਿਭਾਗ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਰੇਨ ’ਤੇ ਤੁਰੰਤ ਨਵਾਂ ਤੇ ਪੱਕਾ ਪੁਲ ਬਣਾਇਆ ਜਾਵੇ ਤਾਂ ਜੋ ਉਹ ਆਪਣੇ ਖੇਤਾਂ ’ਚ ਆਸਾਨੀ ਨਾਲ ਆ ਜਾ ਸਕਣ ਤੇ ਝੋਨੇ ਦੀ ਪੱਕ ਕੇ ਤਿਆਰ ਖੜ੍ਹੀ ਫ਼ਸਲ ਦੀ ਸਾਂਭ-ਸੰਭਾਲ ਕਰ ਸਕਣ।
ਸ
ਸੇਮ-ਨਾਲ਼ੇ ਤੋਂ ਪਿੰਡ ਵਾਸੀਆਂ ਵਲੋਂ ਆਪਣੇ ਪੱਧਰ ’ਤੇ ਲੰਘਣ ਲਈ ਬਣਾਏ ਆਰਜ਼ੀ ਪੁਲ ਦਾ ਦ੍ਰਿਸ਼। ਅਜੀਤ ਤਸਵੀਰ
22-10-2026
ਅਬੋਹਰ, 21 ਅਕਤੂਬਰ (ਵਿਵੇਕ ਹੂੜੀਆ)- ਪਿੰਡ ਢਾਬਾਂ ਕੋਕਰੀਆਂ ਦੇ ਸੈਂਕੜੇ ਕਿਸਾਨਾਂ ਨੂੰ ਖੇਤਾਂ ਦੇ ਵਿਚਕਾਰੋਂ ਲੰਘਦੇ ਸੇਮ-ਨਾਲ਼ੇ ’ਤੇ ਪੱਕਾ ਪੁਲ ਨਾ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਹਾ ਹੈ। ਪ੍ਰਭਾਵਿਤ ਕਿਸਾਨਾਂ ਨੇ ਜਲ ਸਰੋਤ ਵਿਭਾਗ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਰੇਨ ’ਤੇ ਤੁਰੰਤ ਨਵਾਂ ਤੇ ਪੱਕਾ ਪੁਲ ਬਣਾਇਆ ਜਾਵੇ ਤਾਂ ਜੋ ਉਹ ਆਪਣੇ ਖੇਤਾਂ ’ਚ ਆਸਾਨੀ ਨਾਲ ਆ ਜਾ ਸਕਣ ਤੇ ਝੋਨੇ ਦੀ ਪੱਕ ਕੇ ਤਿਆਰ ਖੜ੍ਹੀ ਫ਼ਸਲ ਦੀ ਸਾਂਭ-ਸੰਭਾਲ ਕਰ ਸਕਣ। ਪਿੰਡ ਢਾਬਾਂ ਕੋਕਰੀਆਂ ਦੇ ਕਿਸਾਨ ਸ਼ੇਰ ਸਿੰਘ ਪੁੱਤਰ ਕਰਤਾਰ ਸਿੰਘ ਤੇ ਮਹਾਵੀਰ ਪੁੱਤਰ ਦਲੀਪ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਬੁਰਜੀ ਨੰਬਰ 132600 ਦੇ ਕੋਲ ਮੁਰੱਬਾ ਨੰਬਰ 210 ਦੇ ਕਿੱਲਾ ਨੰਬਰ 15 ’ਚ ਪੈਂਦੀ ਹੈ। ਸੇਮ-ਨਾਲ਼ਾ ਨਿਕਲਣ ਕਾਰਨ ਉਨ੍ਹਾਂ ਦੀ ਜ਼ਮੀਨ ਦੋ ਹਿੱਸਿਆਂ ’ਚ ਵੰਡੀ ਗਈ ਹੈ। ਖੇਤਾਂ ਤੱਕ ਪਹੁੰਚਣ ਲਈ ਕੋਈ ਪੱਕਾ ਰਸਤਾ ਨਾ ਹੋਣ ਕਰਕੇ ਉਨ੍ਹਾਂ ਨੂੰ ਦੂਜੇ ਕਿਸਾਨਾਂ ਦੇ ਖੇਤਾਂ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਸਾਲ 1995-96 ਵਿਚ ਜਦੋਂ ਇਹ ਸੇਮ-ਨਾਲ਼ਾ ਬਣਾਇਆ ਗਿਆ ਸੀ, ਉਦੋਂ ਤੋਂ ਹੀ ਇੱਥੇ ਪੁਲ ਨਹੀਂ ਬਣਾਇਆ ਗਿਆ, ਜਦਕਿ ਇੱਥੇ ਕਰੀਬ 15 ਫੁੱਟ ਦਾ ਸਰਕਾਰੀ ਰਸਤਾ ਮਨਜ਼ੂਰਸ਼ੁਦਾ ਹੈ। ਇਸ ਸਬੰਧੀ ਉਹ ਵਿਭਾਗ ਤੇ ਸਰਕਾਰ ਨੂੰ ਕਈ ਵਾਰ ਲਿਖ ਕੇ ਦੇ ਚੁੱਕੇ ਹਨ। ਕਿਸਾਨਾਂ ਅਨੁਸਾਰ ਇਹ ਡਰੇਨ ਅਕਸਰ ਸੁੱਕੀ ਰਹਿੰਦੀ ਹੈ ਜਿਸ ਕਾਰਨ ਉਨ੍ਹਾਂ ਨੇ ਪਾਈਪਾਂ ’ਤੇ ਮਿੱਟੀ ਪਾ ਕੇ ਇਕ ਆਰਜ਼ੀ ਰਸਤਾ ਬਣਾਇਆ ਹੋਇਆ ਸੀ ਪਰ ਪਿਛਲੇ ਦਿਨੀਂ ਆਏ ਭਾਰੀ ਬਰਸਾਤੀ ਪਾਣੀ ਨਾਲ ਉਹ ਆਰਜ਼ੀ ਰਸਤਾ ਵੀ ਵਹਿ ਗਿਆ। ਹੁਣ ਖੇਤਾਂ ’ਚ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੈ ਪਰ ਰਸਤਾ ਨਾ ਹੋਣ ਕਾਰਨ ਕੰਬਾਈਨਾਂ ਤੇ ਟਰੈਕਟਰ-ਟਰਾਲੀਆਂ ਲਿਜਾਣਾ ਅਸੰਭਵ ਹੋ ਗਿਆ ਹੈ। ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਸੇਮ-ਨਾਲ਼ੇ ’ਤੇ ਪੱਕਾ ਪੁਲ ਤੁਰੰਤ ਬਣਾਇਆ ਜਾਵੇ।