14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੜਕ ਸੁਰੱਖਿਆ ਫੋਰਸ ਨੇ ਇਕ ਦਿਨ ’ਚ ਦੋ ਹਾਦਸਿਆਂ ਦੇ ਜ਼ਖਮੀਆਂ ਨੂੰ ਸਮੇਂ ਸਿਰ ਪਹੁੰਚਾਇਆ ਹਸਪਤਾਲ

ਮੰਡੀ ਅਰਨੀਵਾਲਾ, 14 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਫ਼ਾਜ਼ਿਲਕਾ ਮਲੋਟ ਰੋਡ ’ਤੇ ਤਾਇਨਾਤ ਸੜਕ ਸੁਰੱਖਿਆ ਫੋਰਸ ਨੇ ਦੋ ਵੱਖ-ਵੱਖ ਹਾਦਸਿਆਂ ਦੇ ਵਿਚ ਦੋ ਨੌਜਵਾਨਾਂ ਨੂੰ ਜ਼ਖਮੀ ਹਾਲਤ ਵਿਚ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ’ਚ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾਈ ਹੈ। ਪਿੰਡ ਮਾਹੂਆਣਾ ਬੋਦਲਾ ਕੋਲ ਹੋਏ ਇਕ ਹਾਦਸੇ ਵਿਚ ਮਹਿਲਾ ਸੋਨੀਆ ਰਾਣੀ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਨੁਕੇਰੀਆਂ ਉਮਰ ਕਰੀਬ 30 ਸਾਲ ਐਕਟਿਵਾ ’ਤੇ ਸਵਾਰ ਸੀ ਜਿਸ ਨੂੰ ਇਕ ਮੋਟਰਸਾਈਕਲ ਟੱਕਰ ਮਾਰ ਕੇ ਫ਼ਰਾਰ ਹੋ ਗਿਆ।

Ad Position 21
No active advertisement
ਅਜੀਤ ਡੈਸਕ 15-10-2026
ਮੰਡੀ ਅਰਨੀਵਾਲਾ, 14 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਫ਼ਾਜ਼ਿਲਕਾ ਮਲੋਟ ਰੋਡ ’ਤੇ ਤਾਇਨਾਤ ਸੜਕ ਸੁਰੱਖਿਆ ਫੋਰਸ ਨੇ ਦੋ ਵੱਖ-ਵੱਖ ਹਾਦਸਿਆਂ ਦੇ ਵਿਚ ਦੋ ਨੌਜਵਾਨਾਂ ਨੂੰ ਜ਼ਖਮੀ ਹਾਲਤ ਵਿਚ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ’ਚ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾਈ ਹੈ। ਪਿੰਡ ਮਾਹੂਆਣਾ ਬੋਦਲਾ ਕੋਲ ਹੋਏ ਇਕ ਹਾਦਸੇ ਵਿਚ ਮਹਿਲਾ ਸੋਨੀਆ ਰਾਣੀ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਨੁਕੇਰੀਆਂ ਉਮਰ ਕਰੀਬ 30 ਸਾਲ ਐਕਟਿਵਾ ’ਤੇ ਸਵਾਰ ਸੀ ਜਿਸ ਨੂੰ ਇਕ ਮੋਟਰਸਾਈਕਲ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਮਹਿਲਾ ਦੇ ਕਾਫ਼ੀ ਸੱਟਾਂ ਲੱਗੀਆਂ ਜਿਸ ਨੂੰ ਟੀਮ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸੇ ਤਰਾਂ ਪਿੰਡ ਘੁੜਿਆਣਾ ਤੇ ਬੁਰਜ ਹਨੂਮਾਨਗੜ੍ਹ ਦੇ ਵਿਚਕਾਰ ਹੋਏ ਹਾਦਸੇ ਵਿਚ ਜ਼ਖਮੀ ਹੋਏ ਨੌਜਵਾਨ ਗੁਰਲਾਲ ਸਿੰਘ ਪੁੱਤਰ ਬਲਜੀਤ ਸਿੰਘ ਨੂੰ ਵੀ ਟੀਮ ਨੇ ਤੁਰੰਤ ਡੱਬਵਾਲਾ ਕਲਾਂ ਦੇ ਹਸਪਤਾਲ ਵਿਚ ਪਹੁੰਚਾਇਆ। ਇਸ ਟੀਮ ਵਿਚ ਹੈੱਡ ਕਾਂਸਟੇਬਲ ਰਮੇਸ਼ ਕੁਮਾਰ, ਕਾਂਸਟੇਬਲ ਹੰਸਰਾਜ, ਲੇਡੀ ਕਾਂਸਟੇਬਲ ਚਰਨਜੀਤ, ਲੇਡੀ ਕਾਂਸਟੇਬਲ ਨਿਸ਼ੂ ਰਾਣੀ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਮੰਡੀਆਂ ’ਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਅਗਲੀ ਖ਼ਬਰ 36 ਦਿਨਾਂ ਬਾਅਦ ਖ਼ਤਮ ਹੋਇਆ ਕਿਸਾਨਾਂ ਦਾ ਧਰਨਾ, ਸਹਿਮਤੀ ਤੋਂ ਬਾਅਦ ਹੀ ਬਣੇਗਾ ਡੀਫ਼ੈਂਸ ਬੰਨ੍ਹ ਕਰਨ ਗਿਲਹੋਤਰਾ ਦਾ ਭਰੋਸਾ...
Ad Position 24