14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

36 ਦਿਨਾਂ ਬਾਅਦ ਖ਼ਤਮ ਹੋਇਆ ਕਿਸਾਨਾਂ ਦਾ ਧਰਨਾ, ਸਹਿਮਤੀ ਤੋਂ ਬਾਅਦ ਹੀ ਬਣੇਗਾ ਡੀਫ਼ੈਂਸ ਬੰਨ੍ਹ ਕਰਨ ਗਿਲਹੋਤਰਾ ਦਾ ਭਰੋਸਾ, ਫ਼ੌਜੀ ਸਰਵੇ ਰਹੇਗਾ ਜਾਰੀ

ਫ਼ਾਜ਼ਿਲਕਾ, 14 ਅਕਤੂਬਰ (ਦਵਿੰਦਰ ਪਾਲ ਸਿੰਘ)- ਡੀਫ਼ੈਂਸ ਬੰਨ੍ਹ ਦੇ ਮੁੱਦੇ ’ਤੇ ਪਿਛਲੇ 36 ਦਿਨਾਂ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਸਮਾਪਤ ਹੋ ਗਿਆ ਹੈ। ਪ੍ਰਭਾਵਿਤ 5 ਤੋਂ ਵੱਧ ਪਿੰਡਾਂ, ਜਿਨ੍ਹਾਂ ਵਿਚ ਨੂਰਸ਼ਾਹ, ਲਾਧੂਕਾ, ਬਹਿਕ ਹਸਤਾ ਉਤਾੜ ਤੇ ਗ਼ੁਲਾਮ ਰਸੂਲ ਸ਼ਾਮਲ ਹਨ, ਦੇ ਕਿਸਾਨਾਂ ਵਿਚਕਾਰ ਪਹੁੰਚੇ ਕਰਨ ਗਿਲਹੋਤਰਾ ਨੇ ਗੱਲਬਾਤ ਕਰਕੇ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ।

Ad Position 21
No active advertisement
ਅਜੀਤ ਡੈਸਕ 15-10-2026
ਫ਼ਾਜ਼ਿਲਕਾ, 14 ਅਕਤੂਬਰ (ਦਵਿੰਦਰ ਪਾਲ ਸਿੰਘ)- ਡੀਫ਼ੈਂਸ ਬੰਨ੍ਹ ਦੇ ਮੁੱਦੇ ’ਤੇ ਪਿਛਲੇ 36 ਦਿਨਾਂ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਸਮਾਪਤ ਹੋ ਗਿਆ ਹੈ। ਪ੍ਰਭਾਵਿਤ 5 ਤੋਂ ਵੱਧ ਪਿੰਡਾਂ, ਜਿਨ੍ਹਾਂ ਵਿਚ ਨੂਰਸ਼ਾਹ, ਲਾਧੂਕਾ, ਬਹਿਕ ਹਸਤਾ ਉਤਾੜ ਤੇ ਗ਼ੁਲਾਮ ਰਸੂਲ ਸ਼ਾਮਲ ਹਨ, ਦੇ ਕਿਸਾਨਾਂ ਵਿਚਕਾਰ ਪਹੁੰਚੇ ਕਰਨ ਗਿਲਹੋਤਰਾ ਨੇ ਗੱਲਬਾਤ ਕਰਕੇ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੇ ਦਿੱਤੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕਣ ’ਤੇ ਸਹਿਮਤੀ ਜਤਾਈ। ਕਰਨ ਗਿਲਹੋਤਰਾ ਨੇ ਕਿਹਾ ਕਿ ਡੀਫ਼ੈਂਸ ਬੰਨ੍ਹ ਨੂੰ ਲੈ ਕੇ ਫ਼ੌਜੀ ਸਰਵੇ ਜਾਰੀ ਰਹੇਗਾ। ਸਰਵੇ ਪੂਰਾ ਹੋਣ ਤੋਂ ਬਾਅਦ ਪ੍ਰਸਤਾਵਿਤ ਬੰਨ੍ਹ ਦੀ ਜਗਾ ਦੀ ਜਾਣਕਾਰੀ ਸਾਰੇ ਪਿੰਡ ਵਾਸੀਆਂ ਨਾਲ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਹੀ ਬੰਨ੍ਹ ਬਣਾਉਣ ਦੀ ਦਿਸ਼ਾ ਵਿਚ ਅੱਗੇ ਵਧਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਅਣਗੌਲਿਆ ਨਹੀਂ ਕੀਤਾ ਜਾਵੇਗਾ। ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤੇ ਸਮੱਸਿਆਵਾਂ ਦਾ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਨੂੰ ਖ਼ੁਦ ਕਿਸਾਨਾਂ ਦੇ ਨਾਲ ਲੜਾਈ ਲੜਨੀ ਪਈ ਤਾਂ ਉਹ ਲੜਨਗੇ ਪਰ ਫ਼ਿਲਹਾਲ ਸਾਨੂੰ ਆਪਣੇ ਆਰਮੀ ਅਧਿਕਾਰੀਆਂ ’ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। 36 ਦਿਨਾਂ ਤੋਂ ਚੱਲ ਰਹੇ ਇਸ ਅੰਦੋਲਨ ਦਾ ਮੁੱਖ ਮੁੱਦਾ ਪੰਜ ਪਿੰਡਾਂ ’ਤੇ ਡੀਫ਼ੈਂਸ ਬੰਨ੍ਹ ਦੇ ਸੰਭਾਵਿਤ ਪ੍ਰਭਾਵ ਨੂੰ ਲੈ ਕੇ ਕਿਸਾਨਾਂ ਦੀਆਂ ਚਿੰਤਾਵਾਂ ਸਨ। ਹੁਣ ਸਰਵੇ ਅਤੇ ਪ੍ਰਸਤਾਵਿਤ ਜਗਾ ਨੂੰ ਲੈ ਕੇ ਹੋਣ ਵਾਲੀ ਚਰਚਾ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਇਸ ਮੌਕੇ ਜੈ ਚੰਦ, ਟੇਕ ਚੰਦ, ਨੱਥਾ ਰਾਮ, ਰਮੇਸ਼ ਪ੍ਰਧਾਨ, ਰਮੇਸ਼ ਸਰਪੰਚ, ਕੇਵਲ ਸਰਪੰਚ, ਜਗਦੀਸ਼ ਚੰਦਰ ਐਡਵੋਕੇਟ, ਵੇਦ ਪ੍ਰਕਾਸ਼ ਸਰਪੰਚ, ਸੁਖਵਿੰਦਰ ਸਿੰਘ, ਰਾਜ ਸਿੰਘ, ਪਰਮਜੀਤ ਨੂਰਸ਼ਾਹ ਚੇਅਰਮੈਨ, ਕੇਵਲ ਰਾਣਾ ਅਤੇ ਹੋਰ ਵਿਅਕਤੀ ਮੌਜੂਦ ਸਨ। ਕਰਨ ਗਿਲਹੋਤਰਾ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਅਨੁਸਾਰ ਸਰਵੇ ਦੀ ਜਾਣਕਾਰੀ ਪਾਰਦਰਸ਼ੀ ਤਰੀਕੇ ਨਾਲ ਉਨ੍ਹਾਂ ਨਾਲ ਸਾਂਝੀ ਕੀਤੀ ਜਾਵੇਗੀ ਤੇ ਬੰਨ੍ਹ ਦੇ ਨਿਰਮਾਣ ਨਾਲ ਜੁੜਿਆ ਕੋਈ ਵੀ ਫ਼ੈਸਲਾ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਚਿੰਤਾਵਾਂ ਤੇ ਸਹਿਮਤੀ ਨੂੰ ਧਿਆਨ ਵਿਚ ਰੱਖ ਕੇ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੜਕ ਸੁਰੱਖਿਆ ਫੋਰਸ ਨੇ ਇਕ ਦਿਨ ’ਚ ਦੋ ਹਾਦਸਿਆਂ ਦੇ ਜ਼ਖਮੀਆਂ ਨੂੰ ਸਮੇਂ ਸਿਰ ਪਹੁੰਚਾਇਆ ਹਸਪਤਾਲ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ
Ad Position 24