10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਆਰਟ ਆਫ਼ ਲਿਵਿੰਗ ਵਲੋਂ ਜਲਾਲਾਬਾਦ ਵਿਖੇ ਹੋਣ ਵਾਲੇ ‘ਚੰਡੀ ਹੋਮਾ’ ਸਮਾਗਮ ਸੰਬੰਧੀ ਕਾਰਡ ਜਾਰੀ

ਜ਼ੀਰਾ, 10 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਆਰਟ ਆਫ਼ ਲਿਵਿੰਗ ਸੰਸਥਾ ਜ਼ੀਰਾ ਵਲੋਂ ਜਲਾਲਾਬਾਦ ਵਿਖੇ ਕੀਤੇ ਜਾ ਰਹੇ ਵਿਸ਼ੇਸ਼ ਆਧਿਆਤਮਿਕ ਪ੍ਰੋਗਰਾਮ ‘ਚੰਡੀ ਹੋਮਾ’ ਸਬੰਧੀ ਸੱਦਾ ਪੱਤਰ ਜਾਰੀ ਕੀਤਾ ਗਿਆ। ਇਹ ਸਮਾਗਮ 16 ਅਕਤੂਬਰ ਤੋਂ 18 ਅਕਤੂਬਰ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।

Ad Position 21
No active advertisement
ਜ਼ੀਰਾ ਵਿਖੇ ਆਰਟ ਆਫ਼ ਲਿਵਿੰਗ ਸੰਸਥਾ ਦੇ ਮੈਂਬਰ ‘ਚੰਡੀ ਹੋਮਾ’ ਪ੍ਰੋਗਰਾਮ ਦਾ ਕਾਰਡ ਜਾਰੀ ਕਰਦੇ ਹੋਏ। ਤਸਵੀਰ-ਪ੍ਰਤਾਪ ਸਿੰਘ ਹੀਰਾ 11-10-2026
ਜ਼ੀਰਾ, 10 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਆਰਟ ਆਫ਼ ਲਿਵਿੰਗ ਸੰਸਥਾ ਜ਼ੀਰਾ ਵਲੋਂ ਜਲਾਲਾਬਾਦ ਵਿਖੇ ਕੀਤੇ ਜਾ ਰਹੇ ਵਿਸ਼ੇਸ਼ ਆਧਿਆਤਮਿਕ ਪ੍ਰੋਗਰਾਮ ‘ਚੰਡੀ ਹੋਮਾ’ ਸਬੰਧੀ ਸੱਦਾ ਪੱਤਰ ਜਾਰੀ ਕੀਤਾ ਗਿਆ। ਇਹ ਸਮਾਗਮ 16 ਅਕਤੂਬਰ ਤੋਂ 18 ਅਕਤੂਬਰ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਐਪੈਕਸ ਮੈਂਬਰ ਮਨਪ੍ਰੀਤ ਸਿੰਘ ਲੂੰਬਾ ਤੇ ਅਮਰੀਕ ਸਿੰਘ ਆਹੂਜਾ ਨੇ ਦੱਸਿਆ ਕਿ ਨਰਾਤਿਆਂ ਦੇ ਪਵਿੱਤਰ ਦਿਨਾਂ ਦੌਰਾਨ ਹੋਣ ਵਾਲਾ ‘ਚੰਡੀ ਹੋਮਾ’ ਸਮਾਗਮ ਧਾਰਮਿਕ ਤੇ ਆਧਿਆਤਮਿਕ ਦ੍ਰਿਸ਼ਟੀ ਤੋਂ ਬਹੁਤ ਵੱਡੀ ਮਹੱਤਤਾ ਰੱਖਦਾ ਹੈ। ਜਲਾਲਾਬਾਦ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਆਰਟ ਆਫ਼ ਲਿਵਿੰਗ ਦੀ ਟੀਮ ਦੇ ਮੈਂਬਰ ਸਾਜਨ ਕੁਮਾਰ, ਅਜੈ ਬੱਬਰ ਤੇ ਜਾਨਮ ਕਾਠਪਾਲ ਦਾ ਜ਼ੀਰਾ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਕਾਸ ਬਾਂਸਲ, ਡਾ. ਸੁਸ਼ੀਲ ਪਾਠਕ, ਚਰਨਪ੍ਰੀਤ ਸਿੰਘ ਸੋਨੂੰ, ਮਦਨ ਬਾਵਾ, ਪਾਰਸ ਟੰਡਨ ਸਮੇਤ ਸੰਸਥਾ ਦੇ ਹੋਰ ਮੈਂਬਰ ਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਫ਼ਸਲ ’ਤੇ ਕੱਟ ਲਗਾ ਕੇ ਪੰਜਾਬ ਸਰਕਾਰ ਕਿਸਾਨਾਂ ਦੀ ਲੁੱਟ ਕਰ ਰਹੀ ਹੈ-ਪ੍ਰਤਾਪ ਸਿੰਘ ਬਾਜਵਾ ਸੀ. ਆਈ. ਡੀ. ਦਫ਼ਤਰ... ਅਗਲੀ ਖ਼ਬਰ ਡਾ.ਸੁਹਾਨੀ ਡੋਡਾ ਨੇ ਵਰਿਆਮ ਨਗਰ ਵਿਖੇ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਕੀਤਾ ਲਾਮਬੱਧ
Ad Position 24