01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

25 ਪੰਜਾਬ ਬਟਾਲੀਅਨ ਅਬੋਹਰ ਦੇ ‘‘ਏਕ ਭਾਰਤ ਸ੍ਰੇਸ਼ਠ ਭਾਰਤ’’ ਕੈਂਪ ਦੀ ਹੋਈ ਸ਼ਾਨਦਾਰ ਸਮਾਪਤੀ

ਅਬੋਹਰ, 1 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- 25 ਪੰਜਾਬ ਬਟਾਲੀਅਨ ਐਨ. ਸੀ.

Ad Position 21
No active advertisement
ਅਜੀਤ ਡੈਸਕ 02-10-2026
ਅਬੋਹਰ, 1 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- 25 ਪੰਜਾਬ ਬਟਾਲੀਅਨ ਐਨ.ਸੀ.ਸੀ ਅਬੋਹਰ ਵਲੋਂ ਐਨ.ਸੀ.ਸੀ. ਅਕੈਡਮੀ ਮਲੋਟ ਵਿਖੇ ਲਗਾਏ ਗਏ ‘‘ਏਕ ਭਾਰਤ ਸ੍ਰੇਸ਼ਠ ਭਾਰਤ’’ ਕੈਂਪ ਦੀ ਸ਼ਾਨਦਾਰ ਸਮਾਪਤੀ ਹੋਈ। 19 ਤੋਂ 30 ਸਤੰਬਰ ਤੱਕ ਚੱਲੇ ਇਸ 12 ਰੋਜ਼ਾ ਕੈਂਪ ਵਿਚ ਪੀ.ਐੱਚ.ਐੱਚ.ਪੀ. ਤੇ ਬਿਹਾਰ ਤੇ ਝਾਰਖੰਡ ਡਾਇਰੈਕਟੋਰੇਟ ਦੇ ਐਨ.ਸੀ.ਸੀ. ਕੈਡਟਾਂ ਨੇ ਭਾਗ ਲਿਆ। ਕੈਂਪ ਦਾ ਸੰਚਾਲਨ ਕੈਂਪ ਕਮਾਡੈਂਟ ਕਰਨਲ ਰਾਜੀਵ ਸਿਰੋਹੀ ਤੇ ਡਿਪਟੀ ਕੈਂਪ ਕਮਾਡੈਂਟ ਕਰਨਲ ਗੌਰਵ ਨਿਓਲ ਦੀ ਅਗਵਾਈ ਹੇਠ ਕੀਤਾ ਗਿਆ। ਕੈਂਪ ਦੌਰਾਨ ਕੈਡਟਾਂ ਲਈ ਸਭਿਆਚਾਰਕ ਤੇ ਭਾਸ਼ਾ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਰਾਹੀਂ ਵੱਖ-ਵੱਖ ਸੂਬਿਆਂ ਦੀ ਭਾਸ਼ਾ, ਸਭਿਆਚਾਰ ਤੇ ਵਿਰਾਸਤ ਨਾਲ ਜਾਣੂ ਕਰਵਾਇਆ ਗਿਆ। ਸਮਾਪਤੀ ਸਮਾਰੋਹ ਦੌਰਾਨ ਕਰਨਲ ਆਵੇਸ਼ ਪਾਲ ਸਿੰਘ ਡਿਪਟੀ ਗਰੁੱਪ ਕਮਾਂਡਰ ਐਨ.ਸੀ.ਸੀ. ਲੁਧਿਆਣਾ ਨੇ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਨੇ ਕੈਡਟਾਂ ਵਲੋਂ ਤਿਆਰ ਕੀਤੀਆਂ ਪੇਂਟਿੰਗਾਂ ਤੇ ਝਾਕੀਆਂ ਦਾ ਨਿਰੀਖਣ ਕੀਤਾ। ਕੈਡਟਾਂ ਨੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ਸਾਦਕੀ ਬਾਰਡਰ ਦਾ ਵਿੱਦਿਅਕ ਦੌਰਾ ਕੀਤਾ ਤੇ ਬੀ.ਐੱਸ.ਐਫ ਵਲੋਂ ਕਰਵਾਈ ਜਾਂਦੀ ਬੀਟਿੰਗ ਰੀਟਰੀਟ ਸੈਰੇਮਨੀ ਵੀ ਦੇਖੀ। ਕੈਂਪ ਵਿਚ ਏ.ਐਨ.ਓ. ਪੂਨਮ ਜਾਖੜ, ਏ.ਐਨ.ਓ. ਅਮਨਦੀਪ, ਸੀਨੀਅਰ ਜੇ.ਸੀ.ਓ. ਯਸ਼ਵੀਰ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਸੂਬੇਦਾਰ ਭੰਵਰ ਰਾਮ, ਬੀ.ਐੱਚ.ਐਮ. ਜਗਦੀਪ ਸਿੰਘ, ਸੀ.ਐੱਚ.ਐਮ. ਸਤਵੀਰ ਸਿੰਘ, ਸੀ.ਐੱਚ.ਐਮ. ਸ਼ਸ਼ੀਪਾਲ ਸਿੰਘ ਤੇ ਮਨਿਸਟਰੀਅਲ ਸਟਾਫ਼ ਮਨਦੀਪ ਸਿੰਘ ਸਮੇਤ ਵੱਖ-ਵੱਖ ਬਟਾਲੀਅਨਾਂ ਤੇ ਗਰੁੱਪਾਂ ਤੋਂ ਅਧਿਕਾਰੀ ਤੇ ਸਟਾਫ਼ ਮੈਂਬਰ ਸ਼ਾਮਲ ਹੋਏ। ਇਸ ਤੋਂ ਇਲਾਵਾ ਕੈਪਟਨ ਮਨੋਜ ਕੁਮਾਰ ਚੌਧਰੀ, ਲੈਫ਼ਟੀਨੈਂਟ ਅਵਿਨਾਸ਼, ਲੈਫ਼ਟੀਨੈਂਟ ਸੁਰਿੰਦਰ ਕੁਮਾਰ, ਲੈਫ਼ਟੀਨੈਂਟ ਗਗਨਦੀਪ ਸਿੰਘ, ਜੀ.ਸੀ.ਆਈ. ਸ਼ਿਖਾ ਤਿਵਾਰੀ, ਸੀਨੀਅਰ ਜੀ.ਸੀ.ਆਈ. ਸੰਗੀਤਾ ਸ਼ਰਨ, ਲੈਫ਼ਟੀਨੈਂਟ ਡਾ.ਕਲਪਨਾ ਸਿੰਘ, ਜੀ.ਸੀ.ਆਈ ਪੂਰਨਿਮਾ, ਗੋਪੀ ਸ਼ਰਮਾ, ਸੀ.ਟੀ.ਓ ਕ੍ਰਿਸ਼ਨਾ ਤੇ ਸੈਕੰਡ ਅਫ਼ਸਰ ਸੁਰੇਸ਼ ਸਿੰਘ ਸਮੇਤ ਵੱਖ-ਵੱਖ ਐਨ.ਸੀ.ਸੀ ਯੂਨਿਟਾਂ ਦੇ ਅਧਿਕਾਰੀ ਤੇ ਸਟਾਫ਼ ਨੇ ਵੀ ਕੈਂਪ ਵਿਚ ਸੇਵਾਵਾਂ ਨਿਭਾਈਆਂ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ’ਚ ਦੋ ਧਿਰਾਂ ਆਪਸ ’ਚ ਭਿੜੀਆਂ, ਫਾਇਰਿੰਗ ’ਚ 1 ਫੱਟੜ ਦੋ ਲਗਜ਼ਰੀ ਗੱਡੀਆਂ ਦੀ ਭੰਨਤੋੜ, ਮੌਕੇ ’ਤੇ ਪਹੁੰਚੇ ਵਿਧਾਇ... ਅਗਲੀ ਖ਼ਬਰ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਮਾਮੂਲੀ ਵਾਧੇ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਕੀਤਾ ਰੋਸ ਜ਼ਾਹਿਰ
Ad Position 24