ਮੀਰਾ ਨਰਸਿੰਗ ਕਾਲਜ ਦੇ ਬੀ.ਐੱਸ.ਸੀ. ਨਰਸਿੰਗ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
ਅਬੋਹਰ, 1 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਦੇ ਬੀ. ਐੱਸ.
ਅਬੋਹਰ, 1 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਦੇ ਬੀ.ਐੱਸ.ਸੀ. ਨਰਸਿੰਗ ਪਹਿਲੇ ਸਮੈਸਟਰ ਦਾ ਨਤੀਜਾ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵਲੋਂ ਐਲਾਨਿਆ ਗਿਆ। ਨਤੀਜੇ ਵਿਚ ਕਾਲਜ ਦੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ। ਵਿਦਿਆਰਥੀਆਂ ਨੇ ਆਪਣੇ ਮਾਪਿਆਂ, ਅਧਿਆਪਕਾਂ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਮਿਲੀ ਜਾਣਕਾਰੀ ਅਨੁਸਾਰ ਨਤੀਜੇ ਵਿਚ ਕਮਲਜੀਤ ਕੌਰ ਨੇ ਪਹਿਲਾ ਸਥਾਨ ਤੇ ਜਸ਼ਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਜਦਕਿ ਤੀਜੇ ਸਥਾਨ ’ਤੇ 19 ਵਿਦਿਆਰਥੀਆਂ ਰਹੇ ਜਿਨ੍ਹਾਂ ਵਿਚ ਖੁਸ਼ਨਪ੍ਰੀਤ ਕੌਰ, ਅਰਪਨ ਕੌਰ, ਗੁਰਬੀਰ ਕੌਰ, ਸੁਖਮਨਪ੍ਰੀਤ ਕੌਰ, ਅਤਿੰਦਰ ਪਾਲ ਕੌਰ, ਦਪਿੰਦਰ ਕੌਰ, ਸਿਮਰਨਜੀਤ ਕੌਰ, ਅਰਮਾਨ, ਜਗਦੀਸ਼, ਕਲਪਨਾ, ਖ਼ੁਸ਼ੀ, ਮਹਿਕ, ਮੋਹਤਾਜ ਦੀਪ, ਮੁਸਕਾਨ, ਨਵੀਨ, ਰਜਤ, ਰਾਜਦੀਪ ਤੇ ਸੀਆ ਸ਼ਾਮਲ ਹਨ। ਕਾਲਜ ਦੇ ਹੋਰ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਹਾਸਲ ਕਰਦਿਆਂ ਬੀ.ਐੱਸ.ਸੀ. ਨਰਸਿੰਗ ਪਹਿਲਾ ਸਮੈਸਟਰ ਸਫਲਤਾ ਨਾਲ ਪਾਸ ਕੀਤਾ। ਚੇਅਰਮੈਨ ਡਾ.ਜੀ.ਐੱਸ ਮਿੱਤਲ ਨੇ ਸਾਰੇ ਸਫਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ.ਰਾਮ ਸਵਰੂਪ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਪੂਰੇ ਸਮੈਸਟਰ ਦੌਰਾਨ ਲਗਾਤਾਰ ਮਿਹਨਤ ਨਾਲ ਪੜ੍ਹਾਈ ਕੀਤੀ ਜਿਸ ਦਾ ਨਤੀਜਾ ਅੱਜ ਸ਼ਾਨਦਾਰ ਸਫਲਤਾ ਦੇ ਰੂਪ ਵਿਚ ਸਾਹਮਣੇ ਆਇਆ ਹੈ। ਇਸ ਮੌਕੇ ਪ੍ਰੋ.ਜਗਮਿੰਦਰ ਕੌਰ, ਸਰੋਜ ਰਾਣੀ, ਅਦਿਤੀ, ਵਿਜੈ ਕੁਮਾਰ, ਰਾਜ ਰਾਣੀ, ਸਵਪਨਪ੍ਰੀਤ ਕੌਰ, ਅਮੀਸ਼ਾ, ਅਮਨਦੀਪ ਕੌਰ, ਰਮਨਦੀਪ ਕੌਰ, ਮੰਗਤ ਰਾਜਪੂਤ, ਪਰਵੀਨ ਰਾਣੀ, ਰੋਹਿਤ ਨਾਗਪਾਲ ਆਦਿ ਮੈਂਬਰ ਹਾਜ਼ਰ ਸਨ।