01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਓ.ਬੀ.ਸੀ. ਭਾਈਚਾਰੇ ਦੀ ਜਾਤੀ ਜਨਗਣਨਾ ਨੂੰ ਵਿਗਿਆਨਕ,ਪਾਰਦਰਸ਼ੀ ਤੇ ਸਹੀ ਬਣਾਉਣ ਲਈ ਰਾਸ਼ਟਰਪਤੀ ਦੇ ਨਾਂਅ ਸੌਂਪਿਆ ਮੰਗ ਪੱਤਰ

ਫ਼ਾਜ਼ਿਲਕਾ, 30 ਸਤੰਬਰ (ਅਮਰਜੀਤ ਸ਼ਰਮਾ)- ਡਾ. ਅਨਿਲ ਜੈਹਿੰਦ ਚੇਅਰਮੈਨ ਇੰਡੀਆ ਓ.

Ad Position 21
No active advertisement
ਅਜੀਤ ਡੈਸਕ 01-10-2026
ਫ਼ਾਜ਼ਿਲਕਾ, 30 ਸਤੰਬਰ (ਅਮਰਜੀਤ ਸ਼ਰਮਾ)- ਡਾ.ਅਨਿਲ ਜੈਹਿੰਦ ਚੇਅਰਮੈਨ ਇੰਡੀਆ ਓ.ਬੀ.ਸੀ., ਕੰਵਰਦੀਪ ਸੈਣੀ ਵਾਈਸ ਚੇਅਰਮੈਨ ਇੰਡੀਆ ਓ.ਬੀ.ਸੀ. ਤੇ ਅੰਗਦ ਸਿੰਘ ਨਵਾਂਸ਼ਹਿਰ ਚੇਅਰਮੈਨ ਪੰਜਾਬ ਓ.ਬੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫ਼ਾਜ਼ਿਲਕਾ ਵਿਖੇ ਆਉਣ ਵਾਲੀ ਜਾਤੀ ਜਨਗਣਨਾ ਨੂੰ ਵਿਗਿਆਨਕ, ਸਹੀ, ਪਾਰਦਰਸ਼ੀ ਤੇ ਨੀਤੀ-ਨਿਰਮਾਣ ਲਈ ਉਪਯੋਗੀ ਬਣਾਉਣ ਸਬੰਧੀ ਰਾਸ਼ਟਰਪਤੀ ਦੇ ਨਾਂਅ ਇਕ ਅਹਿਮ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਡਾ.ਮਨਦੀਪ ਕੌਰ ਨੂੰ ਸੌਂਪਿਆ ਗਿਆ। ਪੰਜਾਬ ਕਾਂਗਰਸ ਓ.ਬੀ.ਸੀ. ਸੈੱਲ ਦੇ ਜ਼ਿਲ੍ਹਾ ਕੋਆਰਡੀਨੇਟਰ ਫ਼ਾਜ਼ਿਲਕਾ ਰਾਧੇ ਸ਼ਾਮ ਨੇ ਦੱਸਿਆ ਕਿ ਮੰਗ ਪੱਤਰ ਵਿਚ ਓ.ਬੀ.ਸੀ. ਵਰਗ ਲਈ ਇਕ ਵੱਖਰੀ ਤੇ ਸਪਸ਼ਟ ਸ਼੍ਰੇਣੀ, ਹਰੇਕ ਮਾਨਤਾ ਪ੍ਰਾਪਤ ਜਾਤੀ ਤੇ ਭਾਈਚਾਰੇ ਲਈ ਵਿਲੱਖਣ ਵਿਗਿਆਨਕ ਜਾਤੀ ਕੋਡ ਤੇ ਸੂਬਾ-ਵਾਰ ਮਿਆਰੀਕ੍ਰਿਤ ਜਾਤੀ ਮਾਸਟਰ ਲਿਸਟਾਂ ਤਿਆਰ ਕਰਨ ਦੀ ਮੁੱਖ ਮੰਗ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਟਰਾਲੀ ’ਚੋਂ 70-80 ਬੋਰੀਆਂ ਚਾਵਲ ਚੋਰੀ ਅਗਲੀ ਖ਼ਬਰ ਪ੍ਰਾਇਮਰੀ ਪਦਉਨਤੀ ਤਰੱਕੀ ਹੈ ਜਾਂ ਸੇਵਾਵਾਂ ਬਦਲੇ ਸਜ਼ਾ-ਮਾਸਟਰ ਕੇਡਰ ਯੂਨੀਅਨ ਆਗੂ
Ad Position 24