30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਫ਼ਾਜ਼ਿਲਕਾ, 30 ਸਤੰਬਰ (ਦਵਿੰਦਰ ਪਾਲ ਸਿੰਘ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਤਿੰਨ ਦੋਸਤਾਂ ਨੂੰ ਫ਼ਾਜ਼ਿਲਕਾ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 01-10-2026
ਫ਼ਾਜ਼ਿਲਕਾ, 30 ਸਤੰਬਰ (ਦਵਿੰਦਰ ਪਾਲ ਸਿੰਘ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਤਿੰਨ ਦੋਸਤਾਂ ਨੂੰ ਫ਼ਾਜ਼ਿਲਕਾ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਤਸਕਰਾਂ ਨੇ ਡਰੋਨ ਜ਼ਰੀਏ ਪਾਕਿਸਤਾਨ ਤੋਂ ਭਾਰਤ ਅੰਦਰ ਨਸ਼ੇ ਦੀ ਵੱਡੀ ਖੇਪ ਮੰਗਵਾਈ ਸੀ ਪਰ ਪੁਲਿਸ ਨੇ ਮੌਕੇ ’ਤੇ ਹੀ ਤਿੰਨੋਂ ਦੋਸਤਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਿਕ ਪੈਸੇ ਦੇ ਲਾਲਚ ਨੇ ਤਿੰਨ ਦੋਸਤਾਂ ਨੂੰ ਨਸ਼ਾ ਤਸਕਰ ਬਣਾਇਆ ਸੀ। ਇਸ ਸਬੰਧੀ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰ ਦੱਸਿਆ ਕਿ ਫ਼ਾਜ਼ਿਲਕਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ. ਫ਼ਾਜ਼ਿਲਕਾ ਦੀ ਟੀਮ ਜਲਾਲਾਬਾਦ ਇਲਾਕੇ ਅੰਦਰ ਗਸ਼ਤ ’ਤੇ ਸੀ। ਇਸ ਦੌਰਾਨ ਪਿੰਡ ਜੱਲਾ ਲੱਖੇ ਕੇ ਹਿਠਾੜ (ਧੁੰਨਕੀਆਂ) ਤੋਂ ਅੱਗੇ ਢਾਣੀ ਬਚਨ ਸਿੰਘ ਤੋਂ ਭਾਰਤ ਪਾਕਿਸਤਾਨ ਸਰਹੱਦ ਵੱਲ ਜਾਂਦੇ ਕੱਚੇ ਰਸਤੇ ’ਤੇ ਟੀਮ ਪੁਆਇੰਟ ’ਤੇ ਨੇੜੇ ਜਦੋਂ ਪੁਲਿਸ ਪਾਰਟੀ ਪੁੱਜੀ ਤਾਂ ਖੇਤਾਂ ’ਚ ਮੋਟਰ ਵਾਲੇ ਕਮਰੇ ਕੋਲ ਤਿੰਨ ਵਿਅਕਤੀ ਸ਼ੱਕੀ ਹਾਲਾਤ ਵਿਚ ਫਿਰਦੇ ਦਿਖਾਈ ਦਿੱਤੇ ਜਿਨ੍ਹਾਂ ਵਿਚੋਂ ਇਕ ਵਿਅਕਤੀ ਦੇ ਹੱਥ ਪਲਾਸਟਿਕ ਦਾ ਗੱਟਾ ਪਕੜਿਆ ਹੋਇਆ ਸੀ, ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰ ਵਾਲੇ ਕਮਰੇ ਦੀ ਆੜ ਵਿਚ ਲੁਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਵਲੋਂ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। ਐੱਸ.ਐੱਸ.ਪੀ. ਫ਼ਾਜ਼ਿਲਕਾ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਸੰਜੀਵ ਸਿੰਘ ਉਰਫ਼ ਸੰਜੂ ਪੁੱਤਰ ਕਰਨੈਲ ਸਿੰਘ, ਧੀਰਜ ਪਾਲ ਉਰਫ਼ ਧੀਰਜ ਪੁੱਤਰ ਦਰਸ਼ਨ ਸਿੰਘ ਤੇ ਮਨਦੀਪ ਸਿੰਘ ਉਰਫ਼ ਦੀਪੀ ਪੁੱਤਰ ਹਰਮੇਸ਼ ਸਿੰਘ ਵਾਸੀ ਆਣਲੱਖਾ ਜਲੇ ਕੇ ਹਿਠਾੜ ਥਾਣਾ ਸਦਰ ਜਲਾਲਾਬਾਦ ਵਜੋਂ ਹੋਈ। ਉਕਤ ਵਿਅਕਤੀਆਂ ਕੋਲ ਨਸ਼ੀਲੀ ਵਸਤੂ ਦਾ ਸ਼ੱਕ ਜ਼ਾਹਿਰ ਹੋਣ ’ਤੇ ਮੌਕੇ ’ਤੇ ਸਬ-ਡਿਵੀਜ਼ਨ ਜਲਾਲਾਬਾਦ ਦੇ ਡੀ.ਐੱਸ.ਪੀ. ਲਵਦੀਪ ਸਿੰਘ ਨੂੰ ਬੁਲਾ ਕੇ ਕਾਬੂ ਕੀਤੇ ਗਏ ਵਿਅਕਤੀਆਂ ਦੀ ਤਲਾਸ਼ੀ ਲਈ ਗਈ। ਉਨ੍ਹਾਂ ਪਾਸੋਂ 4 ਕਿੱਲੋਗਰਾਮ ਹੈਰੋਇਨ ਬਰਾਮਦ ਹੋਈ ਜਿਸ ਸਬੰਧ ਵਿਚ ਥਾਣਾ ਸਦਰ ਜਲਾਲਾਬਾਦ ’ਚ ਐਨ.ਡੀ.ਪੀ.ਸੀ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਇਹ ਹੈਰੋਇਨ ਦੀ ਖੇਪ ਡਰੋਨ ਜ਼ਰੀਏ ਭਾਰਤ ਅੰਦਰ ਆਈ ਸੀ ਜਿਸ ਨੂੰ ਉਕਤ ਵਿਅਕਤੀਆਂ ਨੇ, ਜੋ ਕਿ ਆਪਸ ਵਿਚ ਦੋਸਤ ਹਨ, ਅੱਗੇ ਲੈ ਕੇ ਜਾਣੀ ਸੀ ਪਰ ਮੌਕੇ ’ਤੇ ਹੀ ਪੁਲਿਸ ਪਾਰਟੀ ਨੇ ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਸੀ ਜਦੋਂ ਤਿੰਨੋਂ ਦੋਸਤਾਂ ਨੇ ਸਿੱਧੇ ਤੌਰ ’ਤੇ ਪਾਕਿਸਤਾਨ ਤਸਕਰਾਂ ਨਾਲ ਮਿਲ ਕੇ ਇਸ ਹੈਰੋਇਨ ਦੀ ਖੇਪ ਨੂੰ ਮੰਗਵਾਇਆ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਪਹਿਲਾਂ ਇਹ ਤਸਕਰ ਫ਼ਿਰੋਜ਼ਪੁਰ ਦੇ ਕੁੱਲਗੜ੍ਹੀ ਦੇ ਇਕ ਤਸਕਰ ਰਾਹੀਂ ਨਸ਼ਾ ਤਸਕਰੀ ਕਰਦੇ ਸਨ, ਜੋ ਪਿਛਲੇ ਦਿਨੀਂ ਫ਼ਿਰੋਜ਼ਪੁਰ ਪੁਲਿਸ ਵਲੋਂ ਪਕੜੇ ਜਾਣ ’ਤੇ ਜੇਲ੍ਹ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਇਨ੍ਹਾਂ ਨੇ ਖ਼ੁਦ ਪਾਕਿਸਤਾਨ ਦੇ ਕਿਸੇ ਤਸਕਰ ਨਾਲ ਸੰਪਰਕ ਕਰਕੇ ਇਹ ਹੈਰੋਇਨ ਦੀ ਖੇਪ ਮੰਗਵਾਈ ਹੈ। ਦੋਸ਼ੀਆਂ ਦੇ ਅਗਲੇ-ਪਿਛਲੇ ਸੰਬੰਧਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਫ਼ਾਜ਼ਿਲਕਾ ਪੁਲਿਸ ਨੇ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਸੀ। ਉਸ ਵਿਚ ਵੀ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ੜੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਅੰਦਰ 20 ਕਰੋੜ ਤੋਂ ਜ਼ਿਆਦਾ ਦੀ ਦੱਸੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਾ ਵੜਿੰਗ ਤੇ ਹੋਰ ਆਗੂਆਂ ਵਲੋਂ ਨੰਬਰਦਾਰ ਮੰਦਰ ਸਿੰਘ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਕੇਂਦਰ ਸਰਕਾਰ ਦੇ ਪੈਨਸ਼ਨ ਵੈਲੀਡੇਸ਼ਨ ਐਕਟ ਖ਼ਿਲਾਫ਼ ਪੈਨਸ਼ਨਰਾਂ ਦਾ ਧਰਨਾ
Ad Position 24