ਰੈੱਡ ਰੋਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸ਼ਿਵਰਾਜ ਸਿੰਘ ਦੀ ਨੈਸ਼ਨਲ ਬੇਸਬਾਲ ਟੀਮ ਲਈ ਚੋਣ
ਮੰਡੀ ਅਰਨੀਵਾਲਾ, 25 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਇਲਾਕੇ ਦੀ ਮੰਨੀ-ਪ੍ਰਮੰਨੀ ਵਿੱਦਿਅਕ ਸੰਸਥਾ ਰੈੱਡ ਰੋਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਵਾਲਾ ਭੀਮੇ ਸ਼ਾਹ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਰਵਾਇਤ ਨੂੰ ਬਰਕਰਾਰ ਰੱਖਦਿਆਂ ਖੇਡਾਂ ਦੇ ਖੇਤਰ ਵਿਚ ਇੱਕ ਵਾਰ ਫਿਰ ਮੱਲ੍ਹਾਂ ਮਾਰੀਆਂ ਹਨ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੇ ਪ੍ਰਿੰਸੀਪਲ ਲਖਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੀ 12ਵੀਂ ਸ਼੍ਰੇਣੀ ਦੇ ਹੋਣਹਾਰ ਵਿਦਿਆਰਥੀ ਸ਼ਿਵਰਾਜ ਸਿੰਘ ਨੇ ਬੇਸਬਾਲ ਖੇਡ ਵਿਚ ਸਟੇਟ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਆਪਣੀ ਥਾਂ ਪੱਕੀ ਕੀਤੀ ਹੈ।
ਨੈਸ਼ਨਲ ਬੇਸਬਾਲ ਟੀਮ ਲਈ ਚੁਣੇ ਜਾਣ ’ਤੇ ਰੈੱਡ ਰੋਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ ਭੀਮੇਸ਼ਾਹ ਦੇ ਵਿਦਿਆਰਥੀ ਸ਼ਿਵਰਾਜ ਸਿੰਘ ਆਪਣੇ ਕੋਚ ਧਰਮਿੰਦਰ ਕੁਮਾਰ ਨਾਲ। ਅਜੀਤ ਤਸਵੀਰ
26-09-2026