ਸ੍ਰੀ ਰਿੱਧੀ ਸਿੱਧੀ ਗਣੇਸ਼ ਵੈੱਲਫੇਅਰ ਸੁਸਾਇਟੀ ਦੇ ਪੰਡਾਲ ’ਚ ਬਾਬਾ ਸ਼ਿਆਮ ਦੇ ਭਜਨਾਂ ’ਤੇ ਝੂਮੇ ਸ਼ਰਧਾਲੂ
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਗਲੀ ਚੌਧਰੀਆਂ ਸਥਿਤ ਸ੍ਰੀ ਰਿੱਧੀ ਸਿੱਧੀ ਗਣੇਸ਼ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਇਆ ਜਾ ਰਿਹਾ 13ਵਾਂ ਈਕੋ-ਫਰੈਂਡਲੀ ਸ੍ਰੀ ਗਣੇਸ਼ ਉਤਸਵ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਹਾ ਹੈ। ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਭਟੇਜਾ ਨੇ ਦੱਸਿਆ ਕਿ ਉਤਸਵ ਦੇ 10ਵੇਂ ਦਿਨ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਗਣਪਤੀ ਬੱਪਾ ਦੀ ਪੂਜਾ-ਅਰਚਨਾ ਕੀਤੀ ਤੇ ਆਸ਼ੀਰਵਾਦ ਪ੍ਰਾਪਤ ਕੀਤਾ।
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਗਲੀ ਚੌਧਰੀਆਂ ਸਥਿਤ ਸ੍ਰੀ ਰਿੱਧੀ ਸਿੱਧੀ ਗਣੇਸ਼ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਇਆ ਜਾ ਰਿਹਾ 13ਵਾਂ ਈਕੋ-ਫਰੈਂਡਲੀ ਸ੍ਰੀ ਗਣੇਸ਼ ਉਤਸਵ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਹਾ ਹੈ। ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਭਟੇਜਾ ਨੇ ਦੱਸਿਆ ਕਿ ਉਤਸਵ ਦੇ 10ਵੇਂ ਦਿਨ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਗਣਪਤੀ ਬੱਪਾ ਦੀ ਪੂਜਾ-ਅਰਚਨਾ ਕੀਤੀ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਹਨੂਮਾਨਗੜ੍ਹ (ਰਾਜਸਥਾਨ) ਤੋਂ ਆਏ ਦੇਵ ਚੁੱਘ ਨੇ ਸ਼੍ਰੀ ਖਾਟੂ ਸ਼ਿਆਮ ਦੇ ਭਜਨਾਂ ਦੀ ਸੁਰੀਲੀ ਪ੍ਰਸਤੁਤੀ ਕੀਤੀ। ਇਸ ਮੌਕੇ ਚਾਂਦ ਗੁਪਤਾ, ਬੱਬਲੂ ਗੋਕਲਾਨੀ, ਚਾਂਦ ਚੰਦੇਲੀਆ, ਅਨਿਲ ਜੈਨ, ਸ਼ਿਵੋ ਭਟੇਜਾ, ਚੰਦਰ ਖੁਰਾਨਾ ਸਮੇਤ ਹੋਰ ਸੁਸਾਇਟੀ ਮੈਂਬਰ ਹਾਜ਼ਰ ਸਨ।