23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੂਬਾ ਪੱਧਰੀ ਸੱਦੇ ਤਹਿਤ ਪਟਵਾਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਅਬੋਹਰ, 23 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸੂਬਾ ਪੱਧਰੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਮੁਤਾਬਿਕ ਤਹਿਸੀਲ ਅਬੋਹਰ ਦੀ ਰੈਵੀਨਿਊ ਪਟਵਾਰ ਯੂਨੀਅਨ ਦਾ ਰੋਸ ਧਰਨਾ ਗਗਨ ਕੰਬੋਜ ਸੀਨੀਅਰ ਵਾਈਸ ਪ੍ਰਧਾਨ ਤਹਿਸੀਲ ਅਬੋਹਰ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਰੋਸ ਧਰਨੇ ਵਿਚ ਸਮੂਹ ਤਹਿਸੀਲ ਦੇ ਮੌਜੂਦਾ ਸੇਵਾਮੁਕਤ ਪਟਵਾਰੀ ਅਤੇ ਕਾਨੂੰਗੋ ਸ਼ਾਮਲ ਹੋਏ।

Ad Position 21
No active advertisement
ਅਜੀਤ ਡੈਸਕ 24-09-2026
ਅਬੋਹਰ, 23 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸੂਬਾ ਪੱਧਰੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਮੁਤਾਬਿਕ ਤਹਿਸੀਲ ਅਬੋਹਰ ਦੀ ਰੈਵੀਨਿਊ ਪਟਵਾਰ ਯੂਨੀਅਨ ਦਾ ਰੋਸ ਧਰਨਾ ਗਗਨ ਕੰਬੋਜ ਸੀਨੀਅਰ ਵਾਈਸ ਪ੍ਰਧਾਨ ਤਹਿਸੀਲ ਅਬੋਹਰ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਰੋਸ ਧਰਨੇ ਵਿਚ ਸਮੂਹ ਤਹਿਸੀਲ ਦੇ ਮੌਜੂਦਾ ਸੇਵਾਮੁਕਤ ਪਟਵਾਰੀ ਅਤੇ ਕਾਨੂੰਗੋ ਸ਼ਾਮਲ ਹੋਏ। ਰੋਸ ਧਰਨੇ ਵਿਚ ਪੰਜਾਬ ਸਰਕਾਰਾਂ ਦੇ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਸੰਬੰਧੀ ਰੋਸ ਜ਼ਾਹਿਰ ਕੀਤਾ ਗਿਆ। ਰੋਸ ਧਰਨੇ ਵਿਚ ਪਟਵਾਰੀਆਂ ਦੀ ਘਟਾਈਆਂ ਅਸਾਮੀਆਂ 4716 ਪੋਸਟਾਂ ਮੁੜ ਬਹਾਲ ਕਰਨ, ਬਰਾਬਰ ਕੰਮ ਤੇ ਬਰਾਬਰ ਤਨਖ਼ਾਹ ਲਾਗੂ ਕਰਨਾ, ਸਾਰੀਆਂ ਪ੍ਰਮੋਸ਼ਨਾਂ ਲਾਗੂ ਕਰਨਾ, ਡੀ.ਏ. ਦਾ ਮਸਲਾ ਹੱਲ ਕਰਨਾ, ਟੈਕਨੀਕਲ ਸਕੇਲ ਲਾਗੂ ਕਰਨਾ ਆਦਿ ਮੰਗਾਂ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਆਉਣ ਵਾਲੇ ਸਮੇਂ ਵਿਚ ਉਪਰੋਕਤ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਰੋਸ ਧਰਨੇ ਵਿਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਪਟਵਾਰੀ, ਸਾਬਕਾ ਕਾਨੂੰਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਚੰਦਰ ਕੁਮਾਰ, ਕਾਨੂੰਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਖੈਰਵਾ, ਸੁਰਿੰਦਰ ਸਿੰਘ ਸਾਬਕਾ ਪਟਵਾਰੀ, ਸੁਖਵੰਤ ਪਟਵਾਰੀ, ਖ਼ਜ਼ਾਨਚੀ ਅੰਜੂ ਬਾਲਾ, ਪ੍ਰਿਅੰਕਾ, ਗਗਨਦੀਪ, ਮੀਨਾ ਪਟਵਾਰੀ, ਦਵਿੰਦਰ ਪਟਵਾਰੀ, ਰਵੀ ਪਟਵਾਰੀ, ਗੁਰਦੀਪ ਪਟਵਾਰੀ, ਰੋਹਿਤ ਪਟਵਾਰੀ, ਪ੍ਰਦੀਪ ਸਿੰਘ ਸੀਨੀਅਰ ਕਾਨੂੰਗੋ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ... ਅਗਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਨੇ ਘਰ-ਘਰ ਪਹੁੰਚ ਕੇ ਕੀਤੀ ਜਨ-ਸੰਪਰਕ ਮੁਲਾਕਾਤ
Ad Position 24