ਗਣੇਸ਼ ਉਤਸਵ ਨੂੰ ਸਮਰਪਿਤ 9ਵਾਂ ਖ਼ੂਨਦਾਨ ਕੈਂਪ ਅੱਜ
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਸ਼੍ਰੀ ਗਣੇਸ਼ ਉਤਸਵ ਦੇ ਪਾਵਨ ਅਵਸਰ ’ਤੇ ‘ਸ਼੍ਰੀ ਰਾਮ ਕਿਰਪਾ ਸੇਵਾ ਸੰਘ’ ਤੇ ‘ਲਾਇਨਜ਼ ਕਲੱਬ ਫ਼ਾਜ਼ਿਲਕਾ’ ਦੇ ਸਹਿਯੋਗ ਨਾਲ ਚੌਧਰੀਆਂ ਵਾਲੀ ਗਲੀ ਸਥਿਤ ਸ਼੍ਰੀ ਗਣੇਸ਼ ਉਤਸਵ ਪੰਡਾਲ ਵਿਖੇ ਐਤਵਾਰ ਨੂੰ ਖ਼ੂਨਦਾਨ ਕੈਂਪ ਲਗਾਇਆ ਜਾ ਰਹਾ ਹੈ। ਸੰਸਥਾ ਦੇ ਬੁਲਾਰੇ ਰਜੀਵ ਕੁਕਰੇਜਾ ਨੇ ਦੱਸਿਆ ਕਿ ਇਹ 9ਵਾਂ ਖ਼ੂਨਦਾਨ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿਚ ‘ਮੈਥ ਮੇਡ ਈਜ਼ੀ’ (ਚੇਤਨ ਸੇਤੀਆ) ਦਾ ਵਿਸ਼ੇਸ਼ ਸਹਿਯੋਗ ਰਹੇਗਾ।
ਅਜੀਤ ਡੈਸਕ
20-09-2026